ਬਲੈਕ ਫੰਗਸ ਦੀ ਦਵਾਈ ਹੋਵੇਗੀ ਟੈਕਸ ਫ੍ਰੀ, ਕੋਰੋਨਾ ਵੈਕਸੀਨ ਉੱਤੇ 5 ਫੀਸਦੀ GST ਬਰਕਰਾਰ
ਨਵੀਂ ਦਿੱਲੀ: ਕੋਰੋਨਾ ਨਾਲ ਜੁੜੀ ਰਾਹਤ ਸਾਮਗਰੀ ਉੱਤੇ ਮੰਤਰੀ ਸਮੂਹ ਦੀਆਂ ਸਿਫਾਰਿਸ਼ਾਂ ਨੂੰ ਅੱਜ GST ਕੌਂਸਿਲ ਨੇ ਸਵੀਕਾਰ ਕਰ ਲਿਆ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਦੀ ਪ੍ਰਧਾਨਗੀ ਵਾਲੀ ਜੀਐੱਸਟੀ ਕੌਂਸਲ ਨੇ ਬਲੈਕ ਫੰਗਸ ਦੀ ਦਵਾਈ ਨੂੰ ਟੈਕਸ ਫ੍ਰੀ ਕਰਨ ਨੂੰ ਮਨਜ਼ੂਰੀ ਦਿੱਤੀ। ਉਥੇ ਹੀ ਕੋਰੋਨਾ ਨਾਲ ਜੁੜੀਆਂ ਕਈ ਹੋਰ ਚੀਜ਼ਾਂ ਉੱਤੇ ਟੈਕਸ ਦੀ ਦਰ ਨੂੰ ਘੱਟ ਕਰ ਦਿੱਤਾ। ਪੜੋ ਹੋਰ ਖਬਰਾਂ: PTC ਦੇ ਲੋਗੋ ਹੇਠ ਵਾਇਰਲ ਕੀਤੀ ਇਹ ਖਬਰ ਹੈ Fake ਕੋਰੋਨਾ ਵੈਕਸੀਨ ਉੱਤੇ 5 ਫੀਸਦੀ ਜੀਐੱਸਟੀ ਬਰਕਰਾਰ ਜੀਐੱਸਟੀ ਕੌਂਸਲ ਨੇ ਕੋਰੋਨਾ ਵੈਕਸੀਨ ਉੱਤੇ 5 ਫੀਸਦੀ ਜੀਐੱਸਟੀ ਨੂੰ ਬਰਕਰਾਰ ਰੱਖਿਆ ਹੈ। ਬੈਠਕ ਤੋਂ ਬਾਅਦ ਪ੍ਰੈੱਸ ਕਾਨਫਰੰਸ ਵਿਚ ਨਿਰਮਲਾ ਸੀਤਾਰਮਣ ਨੇ ਸਪੱਸ਼ਟ ਕੀਤਾ ਕਿ ਕੇਂਦਰ ਸਰਕਾਰ 75 ਫੀਸਦੀ ਕੋਰੋਨਾ ਵੈਕਸੀਨ ਦੀ ਖਰੀਦ ਕਰ ਰਹੀ ਹੈ। ਉਸ ਉੱਤੇ ਜੀਐੱਸਟੀ ਵੀ ਦੇ ਰਹੀ ਹੈ, ਪਰ ਜਦੋਂ ਇਸ ਨੂੰ ਸਰਕਾਰੀ ਹਸਪਤਾਲਾਂ ਦੇ ਮਾਧਿਅਮ ਨਾਲ ਆਮ ਜਨਤਾ ਨੂੰ ਮੁਫਤ ਵਿਚ ਦਿੱਤਾ ਜਾਵੇਗਾ ਤਾਂ ਇਸ ਦਾ ਜਨਤਾ ਉੱਤੇ ਕੋਈ ਅਸਰ ਨਹੀਂ ਹੋਵੇਗਾ। ਪੜੋ ਹੋਰ ਖਬਰਾਂ: ਕੋਰੋਨਾ ਨਿਯਮਾਂ ਉੱਤੇ ਸਖਤ ਦਿੱਲੀ ਸਰਕਾਰ, 1200 ਲੋਕਾਂ ‘ਤੇ ਲਾਇਆ ਜੁਰਮਾਨਾ ਹਾਲਾਂਕਿ ਦਿੱਲੀ, ਪੱਛਮ ਬੰਗਾਲ ਅਤੇ ਉਡਿਸ਼ਾ ਜਿਹੇ ਸੂਬਿਆਂ ਤੋਂ ਵਾਰ-ਵਾਰ ਕੋਰੋਨਾ ਵੈਕਸੀਨ ਉੱਤੇ ਜੀਐੱਸਟੀ ਖਤਮ ਕੀਤੇ ਜਾਣ ਦੀ ਮੰਗ ਉੱਠਦੀ ਰਹੀ ਹੈ। ਪੜੋ ਹੋਰ ਖਬਰਾਂ: ਜਾਪਾਨ ’ਚ ਕੋਰੋਨਾ ਦੀ ਚੌਥੀ ਲਹਿਰ ਮਚਾ ਸਕਦੀ ਹੈ ਕਹਿਰ, ਮਾਹਰਾਂ ਦੀ ਚਿਤਾਵਨੀ Tocilizumab ਅਤੇ Amphotericin B ਦਵਾਈ ਟੈਕਸ ਫ੍ਰੀ ਦੇਸ਼ ਵਿਚ ਬਲੈਕ ਫੰਗਸ ਦੇ ਵੱਧਦੇ ਮਾਮਲਿਆਂ ਨੂੰ ਵੇਖਦੇ ਹੋਏ ਕੌਂਸਲ ਨੇ ਇਸ ਦੇ ਇਲਾਜ ਵਿਚ ਕੰਮ ਆਉਣ ਵਾਲੀ Amphotericin B ਦਵਾਈ ਉੱਤੇ ਜੀਐੱਸਟੀ ਦੀ ਦਰ ਸਿਫ਼ਰ ਕਰ ਦਿੱਤੀ ਹੈ। ਉਥੇ ਹੀ Tocilizumab ਉੱਤੇ ਵੀ ਟੈਕਸ ਜ਼ੀਰੋ ਕਰ ਦਿੱਤਾ ਗਿਆ ਹੈ। ਜਦੋਂ ਕਿ Remdesivir ਅਤੇ ਹੋਰ ਐਂਟੀ-ਕਾਗਲੈਂਟ ਦਵਾਈਆਂ ਜਿਵੇਂ ਕਿ Heparin ਉੱਤੇ ਜੀਐੱਸਟੀ ਦੀ ਦਰ 12 ਫੀਸਦੀ ਤੋਂ ਘਟਾਕੇ 5 ਫੀਸਦੀ ਕਰ ਦਿੱਤੀ ਗਈ ਹੈ। -PTC News