ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਸਵ: ਨਿਰਮਲ ਸਿੰਘ ਦੀ ਹੋਈ ਅੰਤਿਮ ਅਰਦਾਸ

By  Pardeep Singh March 20th 2022 08:06 PM -- Updated: March 20th 2022 08:54 PM

ਅੰਮ੍ਰਿਤਸਰ: ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ ਜੋ ਕਿ ਪਿਛਲੇ ਦਿਨੀ 84 ਵਰ੍ਹਿਆ ਦੀ ਉਮਰ ਭੋਗ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ, ਨਮਿਤ ਆਤਮਿਕ ਸ਼ਾਤੀ ਲਈ ਰੱਖੇ ਗਏ ਅਰਦਾਸ ਸਮਾਗਮ ਦਾ ਆਯੋਜਨ ਸ੍ਰੀ ਗੁਰੂ ਹਰਿਕ੍ਰਿਸ਼ਨ ਇੰਟਰਨੈਸ਼ਨਲ ਸਕੂਲ, ਰਣਜੀਤ ਐਵਿਨਿਉ ਵਿਖੇ ਕੀਤਾ ਗਿਆ ਜਿਥੇ ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜੂਰੀ ਰਾਗੀ ਭਾਈ ਜਸਵੰਤ ਸਿੰਘ ਅਤੇ ਹਜੂਰੀ ਰਾਗੀ ਭਾਈ ਕਮਲਜੀਤ ਸਿੰਘ ਦੇ ਜੱਥਿਆਂ ਨੇ ਰਸ ਭਿੰਨੇ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ।

Chief Khalsa DIwan Nirmal Singh (4)

ਇਸ ਮੌਕੇ ਚੀਫ਼ ਖ਼ਾਲਸਾ ਦੀਵਾਨ ਦੇ ਕਾਰਜਕਾਰੀ ਪ੍ਰਧਾਨ ਡਾ:ਇੰਦਰਬੀਰ ਸਿੰਘ ਨਿੱਜਰ ,  ਆਨਰੇਰੀ ਸਕੱਤਰ ਅਜੀਤ ਸਿੰਘ ਬਸਰਾ, ਮੀਤ ਪ੍ਰਧਾਨ ਅਮਰਜੀਤ ਸਿੰਘ ਬਾਂਗਾ, ਸਰਪ੍ਰਸਤ ਰਾਜਮੋਹਿੰਦਰ ਸਿੰਘ ਮਜੀਠਾ, ਆਨਰੇਰੀ ਸਕੱਤਰ ਐਜੂਕੇਸ਼ਨਲ ਕਮੇਟੀ ਡਾ:ਸਰਬਜੀਤ ਸਿੰਘ ਛੀਨਾ ਅਤੇ ਸਮੂਹ ਮੈਂਬਰ ਸਾਹਿਬਾਨ ਨੇ ਸ: ਨਿਰਮਲ ਸਿੰਘ ਦੀ ਅਦੁਤੀ ਸ਼ਖਸੀਅਤ ਨੂੰ ਸ਼ਰਧਾਂਜਲੀ ਦਿੰਦਿਆਂ ਸ੍ਰ:ਨਿਰਮਲ ਸਿੰਘ ਦੇ ਪ੍ਰਧਾਨ ਦੇ ਅਹੁਦੇ ਤੇ ਰਹਿੰਦਿਆਂ ਸੱਚੇ ਸੁੱਚੇ ਮਨ ਅਤੇ ਕੋਰੋਨਾ ਮਹਾਂਮਾਰੀ ਦੌਰਾਨ ਨਿਸ਼ਕਾਮ ਭਾਵ ਨਾਲ ਦੀਵਾਨ ਨੂੰ ਵਿਕਾਸ ਦੀ ਰਾਹ ਤੇ ਲਿਜਾਣ ਲਈ ਕੀਤੇ ਗਏ ਅਣਥੱਕ ਯਤਨਾਂ ਨੂੰ ਯਾਦ ਕੀਤਾ ਗਿਆ।

Chief Khalsa DIwan Nirmal Singh (3)

ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਸਾਬਕਾ ਚੇਅਰਮੈਨ ਕੌਮੀ ਘੱਟ ਗਿਣਤੀ ਕਮਿਸ਼ਨ ਤਰਲੋਚਨ ਸਿੰਘ ਨੇ ਨਿਰਮਲ ਸਿੰਘ ਦੇ ਵਿਛੋੜੇ ਨੂੰ ਆਪਣੇ ਨਿੱਜੀ ਜੀਵਨ ਦਾ ਘਾਟਾ ਦੱਸਦਿਆਂ ਕਿਹਾ ਕਿ ਉਹਨਾਂ ਦਾ ਨਿਰਮਲ ਸਿੰਘ ਨਾਲ ਵਿਸ਼ੇਸ਼ ਪਿਆਰ ਤੇ ਮੋਹ ਸੀ ਅਤੇ ਆਪਣੇ ਜੀਵਨ ਸਫ਼ਰ ਦੇ ਕਈ ਉਤਾਰ ਚੜਾਅ ਉਹਨਾਂ ਇੱਕਠੇ ਹੀ ਦੇਖੇ ਹਨ। ਉਹਨਾਂ ਕਿਹਾ ਕਿ ਨੇਕ, ਸ਼ਾਂਤ ਅਤੇ ਮਿਲਵਰਤਨ ਨਾਲ ਕੰਮ ਕਰਨ ਵਾਲੇ ਨਿਰਮਲ ਸਿੰਘ ਵੱਲੋਂ ਧਾਰਮਿਕ, ਵਿਦਿਅਕ, ਸਮਾਜਿਕ ਅਤੇ ਸਿੱਖ ਕੌਮ ਪ੍ਰਤੀ ਨਿਭਾਈਆ ਨਿਸ਼ਕਾਮ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।

Chief Khalsa DIwan Nirmal Singh (3)

ਸ਼ੌਮਣੀ ਪ੍ਰਬੰਧਕ ਕਮੇਟੀ ਦੇ ਸਾਬਕਾ ਮੀਤ ਪ੍ਰਧਾਨ ਰਜਿੰਦਰ ਸਿੰਘ ਮਹਿਤਾ ਨੇ ਪੰਥ ਦੀ ਨਾਮਵਰ ਪਦਵੀਆਂ ਤੇ ਬਿਰਾਜਮਾਨ ਸਵ:  ਨਿਰਮਲ ਸਿੰਘ ਦੀਆਂ ਪੰਥ ਪ੍ਰਤਿ ਨਿਭਾਈਆਂ ਮਾਣਮੱਤੀਆਂ ਸੇਵਾਵਾਂ ਨੂੰ ਯਾਦ ਕੀਤਾ ਅਤੇ ਉਹਨਾਂ ਦੇ ਸਿੱਖ ਸਿਧਾਤਾਂ ਨੂੰ ਸਮਰਪਿਤ ਜੀਵਨ ਤੇ ਚਾਨਣਾ ਪਾਉਂਦਿਆਂ ਕਿਹਾ ਕਿ ਉਹਨਾਂ ਆਪਣੇ ਜੀਵਨ ਦੀ ਹਰ ਸਫਲਤਾ ਦਾ ਸਿਹਰਾ ਸੰਤਾਂ ਮਹਾਪੁਰਸ਼ਾਂ ਦੀ ਅਸੀਸਾਂ ਨੂੰ ਪਾਇਆ। ਚੇਅਰਮੈਨ ਕੌਮੀ ਘੱਟ ਗਿਣਤੀ ਕਮਿਸ਼ਨ ਇਕਬਾਲ ਸਿੰਘ ਲਾਲਪੁਰਾ ਨੇ  ਨਿਰਮਲ ਸਿੰਘ ਦੇ ਸਮਾਜਿਕ ਅਤੇ ਲੋਕ ਭਲਾਈ ਕਾਰਜਾਂ ਹਿਤ ਨਿਸ਼ਕਾਮ ਸੇਵਾਵਾਂ ਬਾਬਤ ਵਿਚਾਰ ਸਾਂਝੇ ਕੀਤੇ। ਉਪਰੰਤ ਅਰਦਾਸ ਸ੍ਰੀ ਹਰਿਮੰਦਰ ਸਾਹਿਬ ਭਾਈ ਸਾਹਿਬ ਭਾਈ ਪ੍ਰੇਮ ਸਿੰਘ ਜੀ ਨੇ ਸਮੂਹ ਸੰਗਤਾਂ ਵਲੋਂ ਸਵ: ਨਿਰਮਲ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਅਕਾਲ ਪੁਰਖ ਸਨਮੁੱਖ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਅਤੇ ਪਿੱਛੋਂ ਪਰਿਵਾਰ ਅਤੇ ਪ੍ਰੇਮੀਆਂ ਨੂੰ ਵਾਹਿਗੁਰੂ ਦਾ ਭਾਣਾ ਮੰਨਣ ਦਾ ਬੱਲ ਬਖਸ਼ਣ ਦੀ ਅਰਦਾਸ ਕੀਤੀ।

Chief Khalsa DIwan Nirmal Singh (3)


ਇਹ ਵੀ ਪੜ੍ਹੋ:ਫਗਵਾੜਾ 'ਚ ਭਿਆਨਕ ਹਾਦਸਾ ਵਾਪਰਿਆ, ਦੋ ਕੁੜੀਆਂ ਦੀ ਸਥਿਤੀ ਨਾਜ਼ੁਕ



-PTC News

Related Post