ਖੜ੍ਹੀ ਰੇਲ ਦੀਆਂ ਬੋਗੀਆਂ ’ਚ ਲੱਗੀ ਅੱਗ, ਜਾਨੀ ਨੁਕਸਾਨ ਤੋਂ ਹੋਇਆ ਬਚਾਅ

By  Jagroop Kaur April 8th 2021 07:00 PM

ਕੋਵਿਡ-19 ਦੌਰਾਨ ਬੰਦ ਹੋਈ ਟਰੇਨ ਕਰੀਬ ਕਰੀਬ ਇਕ ਸਾਲ ਬਾਅਦ ਚਲੀ ਜਿਸ ਤੋਂ ਬਾਅਦ ਇਹ ਘਟਨਾ ਦੀ ਸ਼ਿਕਾਰ ਹੋ ਗਈ , ਦਰਅਸਲ ਪੈਸੇਂਜਰ ਰੇਲ ਦੀ ਬੋਗੀ ’ਚ ਅਚਾਨਕ ਅੱਗ ਲੱਗਣ ਕਾਰਨ ਰੇਲਵੇ ਵਿਭਾਗ ’ਚ ਅਫੜਾ-ਦਫੜੀ ਮਚ ਗਈ। ਅੱਗ ਲੱਗਣ ਕਾਰਨ ਪੈਸੇਂਜਰ ਰੇਲ ਦੀਆਂ ਚਾਰ ਬੋਗੀਆਂ ਪੂਰੀ ਤਰ੍ਹਾਂ ਸੜ੍ਹ ਕੇ ਸੁਆਹ ਹੋ ਗਈਆਂ ਹਨ।rohtak railway passenger train burnt rohtak railway passenger train burntAlso Read | Coronavirus Punjab: Captain Amarinder Singh announces new curbs; night curfew in whole state ਜਾਣਕਾਰੀ ਮੁਤਾਬਕ, ਏ.ਐੱਮ.ਯੂ. ਰੇਲ ਰੋਹਤਕ ਤੋਂ ਦਿੱਲੀ ਲਈ ਚਲਦੀ ਹੈ ਜੋ ਵੀਰਵਾਰ ਯਾਨੀ ਅੱਜ 4:10 ’ਤੇ ਚੱਲਣੀ ਸੀ ਪਰ ਕਰੀਬ 2 ਵਜੇ ਰੇਲ ਦੀਆਂ ਬੋਗੀਆਂ ’ਚ ਅੱਗ ਲੱਗ ਗਈ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ 5 ਗੱਡੀਆਂ ਅੱਗ ਬੁਝਾਉਣ ਲਈ ਪਹੁੰਚ ਗਈਆਂ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਅੱਗ ਬੁਝਾਉਣ ’ਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਗਨੀਮਤ ਰਹੀ ਕਿ ਨੇੜੇ ਖੜ੍ਹੀਆਂ ਮਾਲ ਗੱਡੀਆਂ ਤਕ ਅੱਗ ਨਹੀਂ ਪਹੁੰਚੀ ਨਹੀਂ ਤਾਂ ਹੋਰ ਵੱਡਾ ਨੁਕਸਾਨ ਹੋ ਸਕਦਾ ਸੀ।स्टेशन पर खड़ी ट्रेन में लगी आग, कई बोगी जलकर राख, देखें वीडियो | Fire in  train parked at station, many bogies burnt to ashes, watch video | स्टेशन  पर खड़ी ट्रेन Also Read | Coronavirus Vaccination in India: PM Narendra Modi gets the second dose of COVID-19 vaccine at AIIMS Delhi ਕਰੀਬ ਸਾਲ ਬਾਅਦ 5 ਅਪ੍ਰੈਲ ਤੋਂ ਪੈਸੇਂਜਰ ਰੇਲ ਚਲਾਉਣ ਦੀ ਸ਼ੁਰੂਆਤ ਕੀਤੀ ਗਈ ਸੀ। ਇਸੇ ਕੜੀ ’ਚ ਰੋਹਤਕ ਤੋਂ ਦਿੱਲੀ ਜਾਣ ਵਾਲੀ ਏ.ਐੱਮ.ਯੂ. ਪੈਸੇਂਜਰ ਰੇਲ ਨੂੰ 4:10 ’ਤੇ ਰੋਹਤਕ ਤੋਂ ਦਿੱਲੀ ਲਈ ਰਵਾਨਾ ਹੋਣਾ ਸੀ ਪਰ ਕਰੀਬ 2 ਵਜੇ ਰੇਲਵੇ ਦੇ ਕਰਮਚਾਰੀਆਂ ਨੂੰ ਸੂਚਨਾ ਮਿਲੀ ਕਿ ਰੇਲ ਦੀਆਂ ਬੋਗੀਆਂ ’ਚ ਅੱਗ ਲੱਗੀ ਹੋਈ ਹੈ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਅੱਗ ਲੱਗਣ ਕਾਰਨ ਰੇਲ ਦੀਆਂ ਚਾਰ ਬੋਗੀਆਂ ਪੂਰੀ ਤਰ੍ਹਾਂ ਸੜ੍ਹ ਕੇ ਸੁਆਹ ਹੋ ਗਈਆਂ ਹਨ। ਹਾਲਾਂਕਿ, ਅੱਗ ਲੱਗਣ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ।

Related Post