ਫਾਤਿਮਾ ਪਹਿਲੀ ਵਾਰ ਆਪਣੇ ਨਾਨਾ-ਨਾਨੀ ਨੂੰ ਮਿਲੇਗੀ, 3 ਪਾਕਿ ਕੈਦੀ ਕੀਤੇ ਰਿਹਾਅ
ਅੰਮ੍ਰਿਤਸਰ : ਭਾਰਤ ਸਰਕਾਰ ਨੇ ਅੱਜ ਪਾਕਿਸਤਾਨ ਦੇ ਤਿੰਨ ਕੈਦੀਆਂ ਨੂੰ ਰਿਹਾਅ ਕਰ ਕੇ ਉਨ੍ਹਾਂ ਵਤਨ ਵਾਪਸ ਭੇਜ ਦਿੱਤਾ। ਤਿੰਨੋਂ ਪਾਕਿਸਤਾਨੀ ਕੈਦੀ ਨਾਜਾਇਜ਼ ਤਰੀਕੇ ਨਾਲ ਭਾਰਤ ਵਿੱਚ ਦਾਖਲ ਹੋਏ ਸਨ, ਜਿਨ੍ਹਾਂ ਨੂੰ ਅਲੱਗ-ਅਲੱਗ ਜੇਲ੍ਹਾਂ ਵਿੱਚ ਰੱਖਿਆ ਗਿਆ ਸੀ। ਰਿਹਾਅ ਕੀਤੇ ਗਏ ਕੈਦੀਆਂ ਵਿੱਚ ਮਹਿਲਾ ਕੈਦੀ ਸਮੀਰਾ ਵੀ ਸ਼ਾਮਲ ਹੈ, ਜਿਸ ਨੇ ਬੈਂਗਲੁਰੂ ਦੀ ਜੇਲ੍ਹ ਵਿੱਚ ਇਕ ਬੱਚੇ ਨੂੰ ਜਨਮ ਦਿੱਤਾ ਸੀ। ਸਮੀਰਾ ਨੂੰ ਜਦ ਫੜਿਆ ਗਿਆ ਸੀ ਉਸ ਸਮੇਂ ਉਹ ਗਰਭਵਤੀ ਸੀ। ਉਸ ਤੋਂ ਬਾਅਦ ਉਸ ਨੇ ਜੇਲ੍ਹ ਵਿੱਚ ਇਕ ਬੱਚੀ ਨੂੰ ਜਨਮ ਦਿੱਤਾ ਸੀ। ਉਸ ਨੇ ਇਸ ਬੱਚੀ ਦਾ ਨਾਮ ਫਾਤਿਮਾ ਰੱਖਿਆ ਸੀ। ਸਮੀਰਾ ਨੇ ਅਟਾਰੀ ਸਰਹੱਦ ਉਤੇ ਪੁੱਜਣ ਉਪਰੰਤ ਭਾਰਤ ਸਰਕਾਰ ਦਾ ਧੰਨਵਾਦ ਕੀਤਾ। ਇਸ ਮੌਕੇ ਫਾਤਿਮਾ ਆਪਣੇ ਨਾਲ ਤਿਰੰਗਾ ਝੰਡਾ ਲੈ ਕੇ ਗਈ। ਪ੍ਰੋਟੋਕਾਲ ਅਫਸਰ ਅਰੁਣ ਪਾਲ ਮੁਤਾਬਕ ਅੱਜ ਤਿੰਨ ਕੈਦੀਆਂ ਨੂੰ ਰਿਹਾਅ ਕਰ ਕੇ ਭੇਜਿਆ ਗਿਆ ਹੈ। ਇਕ ਕੈਦੀ ਅੰਮ੍ਰਿਤਸਰ ਦੀ ਜੇਲ੍ਹ, ਇਕ ਹਰਿਆਣਾ ਦੀ ਜੇਲ੍ਹ ਅਤੇ ਸਮੀਰਾ ਬੈਂਗਲੁਰੂ ਦੀ ਜੇਲ੍ਹ ਵਿੱਚ ਬੰਦ ਸੀ। ਸਮੀਰਾ ਜਦ ਫੜੀ ਗਈ ਸੀ, ਉਸ ਸਮੇਂ ਉਹ ਗਰਭਵਤੀ ਸੀ ਅਤੇ ਉਸ ਨੇ ਜੇਲ੍ਹ ਵਿੱਚ ਫਾਤਿਮਾ ਨੂੰ ਜਨਮ ਦਿੱਤਾ ਸੀ। ਅਰੁਣ ਪਾਲ ਮੁਤਾਬਕ ਤਿੰਨੋਂ ਕੈਦੀ ਨਾਜਾਇਜ਼ ਤਰੀਕੇ ਨਾਲ ਭਾਰਤ ਵਿੱਚ ਦਾਖ਼ਲ ਹੋਏ ਅਤੇ ਫੜੇ ਗਏ ਅਟਾਰੀ ਵਾਹਘਾ ਰਸਤੇ ਰਾਹੀਂ ਇਨ੍ਹਾਂ ਨੂੰ ਪਾਕਿਸਤਾਨ ਭੇਜ ਦਿੱਤਾ ਗਿਆ ਹੈ। ਇਹ ਵੀ ਪੜ੍ਹੋ : ਨੌਜਵਾਨ ਨੂੰ ਦਰੱਖਤ ਨਾਲ ਉਲਟਾ ਲਟਕਾ ਕੇ ਬੁਰੀ ਤਰ੍ਹਾਂ ਕੁੱਟਿਆ, ਪੁਲਿਸ ਨੇ ਕੀਤੀ ਵੱਡੀ ਕਾਰਵਾਈ