Father's Day: ਗਿੱਪੀ ਗਰੇਵਾਲ ਨੇ ਫਾਦਰਜ਼ ਡੇਅ 'ਤੇ ਆਪਣੇ ਪਿਤਾ ਨਾਲ ਭਾਵੁਕ ਤਸਵੀਰ ਕੀਤੀ ਸ਼ੇਅਰ
Happy father's day 2022: ਪਿਤਾ ਦਿਵਸ ਜੂਨ ਮਹੀਨੇ ਦੇ ਤੀਜੇ ਐਤਵਾਰ ਨੂੰ ਮਨਾਇਆ ਜਾਂਦਾ ਹੈ। ਇਸ ਸਾਲ ਯਾਨੀ 2022 ਵਿੱਚ 19 ਜੂਨ ਨੂੰ ਪਿਤਾ ਦਿਵਸ (Happy father's day)ਮਨਾਇਆ ਜਾਵੇਗਾ। ਬੱਚਿਆਂ ਦਾ ਆਪਣੇ ਮਾਪਿਆਂ ਦੇ ਨਾਲ ਖ਼ਾਸ ਰਿਸ਼ਤਾ ਹੁੰਦਾ ਹੈ। ਮੰਮੀ-ਪਾਪਾ ਆਪਣੇ ਬੱਚੇ ਦੀ ਹਰ ਖੁਆਇਸ਼ ਪੂਰੀ ਕਰਨ ਦੀ ਕੋਸ਼ਿਸ ਕਰਦੇ ਹਨ।
ਅਜਿਹੇ ‘ਚ ਬੱਚੇ ਵੀ ਆਪਣੇ ਮਾਪਿਆਂ ਨੂੰ ਖ਼ਾਸ ਮਹਿਸੂਸ ਕਰਵਾਉਣ ਲਈ ਉਨ੍ਹਾਂ ਨੂੰ ਖ਼ਾਸ ਤੋਹਫੇ ਤੇ ਕਾਰਡਸ ਦੇ ਕੇ ਆਪਣੇ ਮਾਪਿਆਂ ਦਾ ਧੰਨਵਾਦ ਕਰਨ ਦੀ ਕੋਸ਼ਿਸ ਕਰਦੇ ਹਨ। ਅੱਜ ਪੂਰੀ ਦੁਨੀਆ ਫਾਦਰਸ ਡੇਅ ਦਾ ਦਿਨ ਮਨਾ ਰਹੀ ਹੈ। ਦਰਅਸਲ ਇਹ ਦਿਨ ਫਾਦਰਜ਼ ਡੇ ਹੈ ਅਤੇ ਬੱਚੇ ਇਸ ਦਿਨ ਪਿਤਾ ਪ੍ਰਤੀ ਆਪਣਾ ਪਿਆਰ ਜ਼ਾਹਰ ਕਰਦੇ ਹਨ ਅਤੇ ਉਨ੍ਹਾਂ ਨੂੰ (Happy father's day) ਫਾਦਰਜ਼ ਡੇ ਦੀ ਸ਼ੁਭਕਾਮਨਾਵਾਂ ਦਿੰਦੇ ਹਨ।
ਇਸ ਖਾਸ ਦਿਨ 'ਤੇ ਆਮ ਲੋਕਾਂ ਦੇ ਨਾਲ-ਨਾਲ ਪੰਜਾਬੀ ਕਲਾਕਾਰਾਂ ‘ਚ ਵੀ ਇਸ ਦਿਨ ਨੂੰ ਲੈ ਕੇ ਜੋਸ਼ ਦੇਖਣ ਨੂੰ ਮਿਲ ਰਿਹਾ ਹੈ। ਇਸ ਖ਼ਾਸ ਮੌਕੇ ਉੱਤੇ ਪੰਜਾਬੀ ਇੰਡਸਟਰੀ ਦੀਆਂ ਹਸਤੀਆਂ ਨੇ ਆਪਣੇ-ਆਪਣੇ ਪਿਤਾ ਨੂੰ ਮੁਬਾਰਕਾਂ ਦਿੱਤੀਆਂ ਨੇ। ਗਿੱਪੀ ਗਰੇਵਾਲ (Gippy Grewal) ਨੇ ਆਪਣੇ ਪਿਤਾ ਨੂੰ ਯਾਦ ਕਰਦੇ ਹੋਏ ਭਾਵੁਕ ਪੋਸਟ ਪਾਈ ਹੈ।
ਗਾਇਕ/ਐਕਟਰ ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਪਿਤਾ ਦੇ ਨਾਲ ਬਿਤਾਈ ਇੱਕ ਖ਼ੂਬਸੂਰਤ ਯਾਦ ਨੂੰ ਸਾਂਝਾ ਕੀਤਾ ਹੈ। ਇਸ ਤਸਵੀਰ 'ਚ ਗਿੱਪੀ ਗਰੇਵਾਲ ਆਪਣੇ ਪਿਤਾ ਦੇ ਹੱਥ ਤੋਂ ਕੇਕ ਖਾਂਦੇ ਹੋਏ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ- ‘Happy Father’s Day ..Miss you dad’। ਇਸ ਪੋਸਟ ਉੱਤੇ ਵੀ ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।