ਸਕੂਟਰ 'ਚ ਪਟਾਕੇ ਲੈ ਕੇ ਜਾ ਰਹੇ ਸੀ ਪਿਓ-ਪੁੱਤ, ਧਮਾਕਾ ਹੋਣ ਨਾਲ ਦੋਵਾਂ ਦੀ ਹੋਈ ਮੌਤ

By  Shanker Badra November 6th 2021 06:00 PM -- Updated: November 6th 2021 06:01 PM

ਦੀਵਾਲੀ ਹਰ ਕਿਸੇ ਲਈ ਬਹੁਤ ਖਾਸ ਅਤੇ ਵੱਖਰੀ ਹੁੰਦੀ ਹੈ। ਇਸ ਦਿਨ ਹਰ ਕੋਈ ਵੱਖ-ਵੱਖ ਤਰੀਕਿਆਂ ਨਾਲ ਖੁਸ਼ੀਆਂ ਮਨਾਉਂਦਾ ਹੈ। ਦੀਵਾਲੀ ਤੋਂ ਕੁਝ ਦਿਨ ਪਹਿਲਾਂ ਸ਼ਾਨਦਾਰ ਮਾਹੌਲ ਦੇਖਣ ਨੂੰ ਮਿਲਦਾ ਹੈ। ਅਕਸਰ ਤੁਸੀਂ ਉਨ੍ਹਾਂ ਘਟਨਾਵਾਂ ਬਾਰੇ ਸੁਣਿਆ ਹੋਵੇਗਾ ਕਿ ਦੀਵਾਲੀ ਵਾਲੇ ਦਿਨ ਅਚਾਨਕ ਧਮਾਕਾ ਹੋ ਗਿਆ ਜਾਂ ਧਮਾਕੇ 'ਚ ਕਿਸੇ ਦੀ ਮੌਤ ਹੋ ਗਈ। [caption id="attachment_546665" align="aligncenter"] ਸਕੂਟਰ 'ਚ ਪਟਾਕੇ ਲੈ ਕੇ ਜਾ ਰਹੇ ਸੀ ਪਿਓ-ਪੁੱਤ, ਧਮਾਕਾ ਹੋਣ ਨਾਲ ਦੋਵਾਂ ਦੀ ਹੋਈ ਮੌਤ[/caption] ਹੁਣ ਇਸੇ ਕੜੀ 'ਚ ਇਕ ਹਾਦਸਾ ਸਾਹਮਣੇ ਆਇਆ ਹੈ, ਜਿਸ 'ਚ ਇੱਕ ਸੜਕ 'ਤੇ ਪਿਓ - ਪੁੱਤ ਜਾ ਰਹੇ ਸਨ ਅਤੇ ਉਨ੍ਹਾਂ ਦੇ ਹੱਥਾਂ 'ਚ ਪਟਾਕੇ ਸਨ, ਕੁਝ ਦੇਰ ਬਾਅਦ ਇੰਨਾ ਵੱਡਾ ਧਮਾਕਾ ਹੋਇਆ ਕਿ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਵਾਇਰਲ ਹੋ ਰਹੀ ਹੈ। [caption id="attachment_546662" align="aligncenter"] ਸਕੂਟਰ 'ਚ ਪਟਾਕੇ ਲੈ ਕੇ ਜਾ ਰਹੇ ਸੀ ਪਿਓ-ਪੁੱਤ, ਧਮਾਕਾ ਹੋਣ ਨਾਲ ਦੋਵਾਂ ਦੀ ਹੋਈ ਮੌਤ[/caption] ਦੱਸ ਦੇਈਏ ਕਿ ਇਸ ਵੀਡੀਓ ਨੂੰ ਅਮਿਤ ਕੁਮਾਰ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਵੀਡੀਓ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ- ਕਲੇਜਾ ਫਟ ਗਿਆ ਸੁਣ ਕੇ , ਤਾਮਿਲਨਾਡੂ 'ਚ ਦੀਵਾਲੀ ਵਾਲੇ ਦਿਨ ਪਟਾਕਿਆਂ ਦੇ ਧਮਾਕੇ ਕਾਰਨ ਪਿਓ-ਪੁੱਤ ਦੀ ਮੌਤ , ਸਕੂਟਰ 'ਚ ਪਟਾਕੇ ਰੱਖੇ ਸੀ , ਜਿਸ 'ਤੇ ਪੁੱਤਰ ਬੈਠਾ ਸੀ, ਉਸ 'ਚ ਧਮਾਕਾ ਹੋਇਆ, ਦੋਵੇਂ ਉਛਲ ਕੇ 15 ਫੁੱਟ ਦੂਰ ਜਾ ਕੇ ਡਿੱਗੇ ਅਤੇ ਮੌਤ ਹੋ ਗਈ। [caption id="attachment_546664" align="aligncenter"] ਸਕੂਟਰ 'ਚ ਪਟਾਕੇ ਲੈ ਕੇ ਜਾ ਰਹੇ ਸੀ ਪਿਓ-ਪੁੱਤ, ਧਮਾਕਾ ਹੋਣ ਨਾਲ ਦੋਵਾਂ ਦੀ ਹੋਈ ਮੌਤ[/caption] ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਜਦੋਂ ਪਿਓ -ਪੁੱਤਰ ਵਾਪਸ ਆ ਰਹੇ ਸਨ ਤਾਂ ਪਟਾਕਿਆਂ 'ਚ ਜ਼ੋਰਦਾਰ ਧਮਾਕਾ ਹੋਇਆ (ਪੁਡੂਚੇਰੀ ਵਾਇਰਲ ਵੀਡੀਓ)। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਸਕੂਟਰ ਸਮੇਤ ਇਸ 'ਤੇ ਸਵਾਰ ਪਿਓ-ਪੁੱਤ ਦੇ ਪਰਖੱਚੇ ਉੱਡ ਗਏ। ਇਸ ਦੇ ਨਾਲ ਹੀ ਸੜਕ ਤੋਂ ਲੰਘ ਰਹੇ 3 ਹੋਰ ਵਿਅਕਤੀ ਜ਼ਖਮੀ ਹੋ ਗਏ। ਇਹ ਸਾਰੀ ਘਟਨਾ ਉਥੇ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ। -PTCNews

Related Post