ਦਿਲ ਦਹਿਲਾ ਦੇਣ ਵਾਲਾ 'ਆਨਰ ਕਿਲਿੰਗ' ਦਾ ਮਾਮਲਾ ਆਇਆ ਸਾਹਮਣੇ
ਪਟਨਾ: 7 ਮਾਰਚ ਨੂੰ ਬਿਹਾਰ ਦੇ ਗੋਪਾਲਗੰਜ ਜ਼ਿਲ੍ਹੇ ਵਿੱਚ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇਹ ਮਾਮਲਾ 'ਆਨਰ ਕਿਲਿੰਗ' ਦੇ ਨਾਲ ਜੁੜਿਆ ਹੋਇਆ ਹੈ।ਆਨਰ ਕਿਲਿੰਗ ਦੇ ਇਸ ਮਾਮਲੇ ਦੇ ਵਿਚ ਇੱਕ ਵਿਅਕਤੀ ਨੇ ਆਪਣੀ 19 ਸਾਲਾਂ ਧੀ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ। ਇਹੋ ਜਿਹੇ ਮਾਮਲੇ ਅਕਸਰ ਸਮਾਜ ਤੇ ਸਵਾਲ ਉਠਾਉਂਦੇ ਹਨ। ਇਸ ਮਾਮਲੇ ਵਿਚ ਸਥਾਨਕ ਪੁਲਿਸ ਮੁਤਾਬਕ ਦੋਸ਼ੀ ਇੰਦਰਦੇਵ ਰਾਮ ਨੇ ਆਪਣੇ ਦੋ ਭਰਾਵਾਂ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਪੀੜਤਾ ਦੀ ਮਾਂ ਕਲਾਵਤੀ ਦੇਵੀ ਦੇ ਬਿਆਨ 'ਤੇ ਥਾਣਾ ਸਿਟੀ 'ਚ ਐੱਫ.ਆਈ.ਆਰ ਕਰਵਾਈ ਗਈ।
ਇਹ ਵੀ ਪੜ੍ਹੋ: ਪੁਲਿਸ ਦੀ ਵੱਡੀ ਕਾਰਵਾਈ, ਐਂਬੂਲੈਂਸ ਦੀ ਲਈ ਤਲਾਸ਼ੀ, ਜਾਣੋ ਕੀ ਹੋਇਆ ਬਰਾਮਦ
ਜਿਕਰਯੋਗ ਇਹ ਹੈ ਕਿ ਐਸਡੀਪੀਓ ਸੰਜੀਵ ਕੁਮਾਰ ਨੇ ਦੱਸਿਆ ਕਿ ਪੀੜਤਾ ਦੀ ਮਾਂ ਅਨੁਸਾਰ ਮ੍ਰਿਤਕਾ ਆਪਣੇ ਪਿਤਾ ਦੀ ਪਸੰਦ ਦੇ ਵਿਅਕਤੀ ਨਾਲ ਵਿਆਹ ਕਰਨ ਲਈ ਰਾਜ਼ੀ ਨਹੀਂ ਸੀ। ਪੀੜਤ ਕਿਰਨ ਕੁਮਾਰੀ ਪਿੰਡ ਦੇ ਹੀ ਇੱਕ ਨੌਜਵਾਨ ਨਾਲ ਸਬੰਧ ਸਨ। ਕੁਮਾਰ ਨੇ ਦੱਸਿਆ ਕਿ ਮ੍ਰਿਤਕਾ ਦਾ ਪਿਤਾ ਇੰਦਰਦੇਵ ਉਸ ਦੇ ਪ੍ਰੇਮ ਸਬੰਧਾਂ ਤੋਂ ਪਰੇਸ਼ਾਨ ਸੀ। ਉਸ ਨੇ ਕਿਰਨ ਦਾ ਵਿਆਹ ਮਸਾਨ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਬਿਰਚਾ ਦੇ ਇੱਕ ਹੋਰ ਨੌਜਵਾਨ ਨਟੀ ਸ਼ਰਮਾ ਨਾਲ ਤੈਅ ਕੀਤਾ ਸੀ। ਕਿਰਨ ਉਸ ਨਾਲ ਵਿਆਹ ਕਰਨ ਲਈ ਰਾਜ਼ੀ ਨਹੀਂ ਸੀ, ਜਿਸ ਕਾਰਨ ਉਸ ਦੇ ਪਿਤਾ ਉਸ ਤੋਂ ਨਰਾਜ਼ ਸਨ।
ਸ਼ਰਾਬੀ ਇੰਦਰਦੇਵ ਐਤਵਾਰ ਸ਼ਾਮ ਨੂੰ ਆਪਣੇ ਭਰਾਵਾਂ ਨਾਲ ਘਰ ਆਇਆ ਸੀ। ਫਿਰ ਉਸ ਨੇ ਆਪਣੀ ਬੇਟੀ ਦੇ ਹੱਥ-ਪੈਰ ਬੰਨ੍ਹ ਕੇ ਉਸ ਦਾ ਗਲਾ ਵੱਢ ਦਿੱਤਾ। ਮੁਲਜ਼ਮਾਂ ਨੇ ਪੀੜਤਾ ਦੀ ਮਾਂ ਕਲਾਵਤੀ ਦੇਵੀ ’ਤੇ ਵੀ ਹਮਲਾ ਕੀਤਾ। ਉਸ ਨੂੰ ਵੀ ਚਾਕੂ ਨਾਲ ਜ਼ਖਮੀ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਜਾਣੋ ਕਿਓਂ ਵੱਖ ਹੋਏ ਦਿੱਵਿਆ-ਵਰੁਣ
ਕੁਮਾਰ ਨੇ ਅੱਗੇ ਦੱਸਿਆ ਕਿ ਸਾਨੂੰ ਅੱਜ ਸਵੇਰੇ ਇਸ ਘਟਨਾ ਬਾਰੇ ਮ੍ਰਿਤਕ ਦੀ ਮਾਤਾ ਵੱਲੋਂ ਸੂਚਨਾ ਦੇਣ ਤੋਂ ਬਾਅਦ ਪਤਾ ਲੱਗਾ। ਉਨ੍ਹਾਂ ਕਿਹਾ ਕਿ ਇੰਦਰਦੇਵ ਸਮੇਤ ਤਿੰਨ ਲੋਕਾਂ ਖ਼ਿਲਾਫ਼ ਐਫਆਈਆਰ(FIR) ਦਰਜ ਕੀਤੀ ਗਈ ਹੈ। ਉਹ ਸਾਰੇ ਫਰਾਰ ਹਨ। ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
-PTC News