ਨੂੰਹ 'ਤੇ ਗੋਲੀ ਚਲਾਉਣ ਦੇ ਮਾਮਲੇ 'ਚ ਸਹੁਰਾ ਬਸੰਤ ਸਿੰਘ ਗ੍ਰਿਫਤਾਰ

By  Jasmeet Singh May 31st 2022 03:24 PM -- Updated: May 31st 2022 03:25 PM

ਮਨਿੰਦਰ ਸਿੰਘ ਮੋਂਗਾ (ਅੰਮ੍ਰਿਤਸਰ, 31 ਮਈ): ਅੰਮ੍ਰਿਤਸਰ 'ਚ ਇਕ ਮਾਮਲੇ 'ਚ ਭਗੌੜੇ ਦੋਸ਼ੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ, ਦਰਅਸਲ ਮਨਜੀਤ ਕੋਰ ਨਾਂ ਦੀ ਔਰਤ ਨੂੰ 20 ਫਰਵਰੀ ਨੂੰ ਘਰੇਲੂ ਝਗੜੇ ਕਾਰਨ ਸਹੁਰੇ ਘਰੋਂ ਕੱਢ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਉਹ ਫਰਾਰ ਹੋ ਗਿਆ ਸੀ। ਇਸ ਸਬੰਧੀ ਉਸ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਅਤੇ ਪੁਲਿਸ ਨੇ ਇਸ ਮਾਮਲੇ 'ਚ ਔਰਤ ਦੇ ਸਹੁਰੇ ਬਸੰਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਵੀ ਪੜ੍ਹੋ: ਡੇਢ ਮਹੀਨਾ ਪਹਿਲਾਂ ਹੋਏ ਕਤਲ ਦੇ ਸੁਰਾਗ ਮਿਲੇ ਮਨਜੀਤ ਦੇ ਵਿਆਹ ਨੂੰ ਕਰੀਬ 12 ਸਾਲ ਬੀਤ ਚੁੱਕੇ ਹਨ ਅਤੇ ਉਸਦੀ ਇੱਕ ਬੇਟੀ ਵੀ ਹੈ। ਹਾਸਿਲ ਜਾਣਕਾਰੀ ਮੁਤਾਬਿਕ ਉਸ ਦਾ ਪਤੀ ਅਤੇ ਸਹੁਰਾ ਉਸ ਨੂੰ ਤੰਗ ਪ੍ਰੇਸ਼ਾਨ ਕਰਦੇ ਸਨ, ਜਿਸ ਤੋਂ ਬਾਅਦ ਉਹ ਵੱਖਰੇ ਘਰ ਵਿਚ ਰਹਿਣ ਲੱਗ ਪਈ ਸੀ ਅਤੇ ਪਿਛਲੇ ਚਾਰ-ਪੰਜ ਸਾਲਾਂ ਤੋਂ ਉਥੇ ਰਹਿ ਰਹੀ ਸੀ ਅਤੇ 20 ਫਰਵਰੀ 2022 ਨੂੰ ਉਸ ਦੇ ਪਤੀ ਵੱਲੋਂ ਉਸ 'ਤੇ ਗੋਲੀ ਵੀ ਚਲਾ ਦਿੱਤੀ ਗਈ। ਜਿਸ ਤੋਂ ਬਾਅਦ ਉਸ ਨੇ ਇਸ ਮਾਮਲੇ ਵਿੱਚ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਅਤੇ 25 ਫਰਵਰੀ ਨੂੰ ਪੁਲਿਸ ਨੇ ਇਸ ਮਾਮਲੇ ਵਿੱਚ ਐਫਆਈਆਰ ਵੀ ਦਰਜ ਕਰਕੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਸੀ ਪਰ ਉਹ ਸ਼ਹਿਰ ਵਿੱਚੋਂ ਫਰਾਰ ਹੋ ਗਏ। ਇਸ ਤੋਂ ਬਾਅਦ ਪੀੜਤ ਮਹਿਲਾ ਨੂੰ ਇੱਕ ਦਿਨ ਸੂਚਨਾ ਮਿਲੀ ਕਿ ਉਕਤ ਦੋਸ਼ੀ ਚੰਡੀਗੜ੍ਹ 'ਚ ਕਿਸੇ ਥਾਂ 'ਤੇ ਰਹਿ ਰਹੇ ਹਨ, ਮਨਜੀਤ ਨੇ ਪੁਲਿਸ ਨੂੰ ਇਤਲਾਹ ਕੀਤਾ ਤੇ ਉਨ੍ਹਾਂ ਨੂੰ ਆਪਣੇ ਨਾਲ ਲੈ ਗਈ, ਜਿੱਥੇ ਪਹੁੰਚ ਔਰਤ ਦੇ ਸਹੁਰੇ ਬਸੰਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮਨਜੀਤ ਕੌਰ ਦਾ ਕਹਿਣਾ ਹੈ ਕਿ ਉਸ ਦਾ ਪਤੀ ਇਸ ਸਾਜ਼ਿਸ਼ ਦਾ ਮੁੱਖ ਦੋਸ਼ੀ ਹੈ ਉਸਨੂੰ ਵੀ ਜਲਦੀ ਗ੍ਰਿਫਤਾਰ ਕਰੋ ਕਿਉਂਕਿ ਪਤੀ ਦੀ ਗ੍ਰਿਫਤਾਰੀ ਹੋਏ ਬਿਨਾ ਉਸਦੀ ਜਾਨ ਖ਼ਤਰੇ ਵਿਚ ਹੈ। ਪੀੜਤ ਮਹਿਲਾ ਦਾ ਕਹਿਣਾ ਹੈ ਕਿ ਉਸਦਾ ਪਤੀ ਤੇ ਸਹੁਰਾ ਉਸਦੀ ਹੱਤਿਆ ਕਰਕੇ ਉਸਦੇ ਘਰ ਨੂੰ ਹੜੱਪਣਾ ਚਾਹੁੰਦਾ ਹੈ ਜਿੱਥੇ ਉਹ ਰਹਿ ਰਹੀ ਹੈ, ਜਿਸਨੂੰ ਮੁੱਖ ਰੱਖਦੇ ਉਸਨੇ ਪੁਲਿਸ ਨੂੰ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਹ ਵੀ ਪੜ੍ਹੋ: ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਦਿੱਲੀ ਹਾਈ ਕੋਰਟ ਦਾ ਕੀਤਾ ਰੁਖ ਮਾਮਲੇ 'ਚ ਸੰਬੰਧਿਤ ਪੁਲਿਸ ਅਧਿਕਾਰੀ ਜਸਬੀਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਮਾਮਲੇ 'ਚ ਔਰਤ ਦੇ ਸਹੁਰੇ ਬਸੰਤ ਸਿੰਘ ਉਰਫ ਬਸੰਤੀ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਉਸਦਾ ਪਤੀ ਅਜੇ ਫਰਾਰ ਹੈ, ਜਲਦ ਹੀ ਉਸਨੂੰ ਵੀ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ। -PTC News

Related Post