ਫਤਹਿਗੜ੍ਹ ਲੁੱਟ ਦੇ ਮਾਮਲੇ 'ਚ ਲੁੱਟੀ ਰਕਮ, ਪਿਸਤੌਲ ਤੇ ਕਾਰਤੂਸ ਸਣੇ ਤਿੰਨ ਗ੍ਰਿਫ਼ਤਾਰ

By  Ravinder Singh July 14th 2022 05:25 PM

ਐਸਏਐਸ ਨਗਰ/ਫ਼ਤਹਿਗੜ੍ਹ ਸਾਹਿਬ : ਫਤਹਿਗੜ੍ਹ ਪੁਲਿਸ ਨੇ 8 ਲੱਖ 90 ਹਜ਼ਾਰ ਰੁਪਏ ਦੀ ਲੁੱਟ ਦੇ ਮਾਮਲਾ ਸੁਲਝਾ ਲਿਆ ਹੈ। ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ. ਡੀ.ਆਈ.ਜੀ ਰੂਪਨਗਰ ਰੇਂਜ ਰੂਪਨਗਰ ਨੇ ਦੱਸਿਆ ਕਿ ਮਿਤੀ 27-6-2022 ਨੂੰ ਯੁਵਰਾਜ ਇੰਮਪੈਕਸ ਫਰਮ ਮੰਡੀ ਗੋਬਿੰਦਗੜ੍ਹ ਦੇ ਦਫਤਰ ਵਿਚ ਕੰਮ ਕਰਦੇ ਕਰਮਚਾਰੀ ਪਰਮਿੰਦਰ ਸਿੰਘ ਦੀਆ ਅੱਖਾਂ ਵਿਚ ਮਿਰਚਾਂ ਪਾ ਕੇ ਉਸਨੂੰ ਮਾਰ ਦੇਣ ਦੀ ਨੀਅਤ ਨਾਲ ਉਸਦੇ ਢਿੱਡ ਵਿਚ ਗੋਲ਼ੀ ਮਾਰ ਕੇ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ 8 ਲੱਖ 90 ਹਜ਼ਾਰ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਫਤਹਿਗੜ੍ਹ ਲੁੱਟ ਦੇ ਮਾਮਲੇ 'ਚ ਲੁੱਟੀ ਰਕਮ, ਪਿਸਤੌਲ ਤੇ ਕਾਰਤੂਸ ਸਣੇ ਤਿੰਨ ਗ੍ਰਿਫ਼ਤਾਰਰਵਜੋਤ ਗਰੇਵਾਲ ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਫਤਿਹਗੜ੍ਹ ਸਾਹਿਬ ਦੀ ਨਿਗਰਾਨੀ ਹੇਠ ਰੇਂਜ ਐਂਟੀ-ਨਾਰਕੋਟਿਕਸ-ਕਮ-ਸਪੈਸ਼ਲ ਆਪ੍ਰੇਸ਼ਨ ਸੈਲ ਕੈਂਪ ਐਟ ਮੋਹਾਲੀ ਦੀ ਟੀਮ ਵੱਲੋਂ ਸਬ-ਇੰਸਪੈਕਟਰ ਹਰਮਿੰਦਰ ਸਿੰਘ ਦੀ ਅਗਵਾਈ ਵਿੱਚ ਟਰੇਸ ਕਰ ਕੇ ਤਿੰਨੋਂ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਨ੍ਹਾਂ ਕੋਲੋਂ ਵਾਰਦਾਤ ਵਿਚ ਵਰਤਿਆ ਗਿਆ ਰਿਵਾਲਵਰ 32 ਬੋਰ ਸਮੇਤ 08 ਕਾਰਤੂਸ ਤੇ ਲੁੱਟ ਦੀ ਰਕਮ 8 ਲੱਖ 20 ਹਜ਼ਾਰ ਰੁਪਏ ਰੁਪਏ ਕਰਵਾਉਣ ਵਿਚ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮਾਂ ਦੀ ਪਛਾਣ ਜਗਮੇਲ ਸਿੰਘ ਉਰਫ ਬੱਬੂ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਅਕੌਤ, ਥਾਣਾ ਸਦਰ ਪਟਿਆਲਾ ਜ਼ਿਲ੍ਹਾ ਪਟਿਆਲਾ, ਬਿਕਰਮਜੀਤ ਸਿੰਘ ਉਰਫ ਗੋਗੀ ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਅਸਮਾਨਪੁਰ, ਥਾਣਾ ਸਦਰ ਪਟਿਆਲਾ ਜ਼ਿਲ੍ਹਾ ਪਟਿਆਲਾ ਤੇ ਅਮਰੀਕ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਪਿੰਡ ਬਹਿਲ, ਥਾਣਾ ਸਦਰ ਪਟਿਆਲਾ ਜ਼ਿਲ੍ਹਾ ਪਟਿਆਲਾ ਵਜੋਂ ਹੋਈ ਹੈ। ਫਤਹਿਗੜ੍ਹ ਲੁੱਟ ਦੇ ਮਾਮਲੇ 'ਚ ਲੁੱਟੀ ਰਕਮ, ਪਿਸਤੌਲ ਤੇ ਕਾਰਤੂਸ ਸਣੇ ਤਿੰਨ ਗ੍ਰਿਫ਼ਤਾਰ27 ਜੂਨ ਨੂੰ ਪਰਮਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਮਕਾਨ ਨੰਬਰ 4421 ਗਲੀ ਨੰਬਰ 03 ਵਾੜਾ ਸਰਹਿੰਦ, ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਬਿਆਨ ਦੇ ਆਧਾਰ ਉਤੇ ਥਾਣਾ ਮੰਡੀ ਗੋਬਿੰਦਗੜ੍ਹ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਨੇ ਦੱਸਿਆ ਸੀ ਕਿ ਮਾਲਕ ਬਾਬੂ ਕਪਿਲ ਦੇਵ ਵਾਸੀ ਰੇਲਵੇ ਰੋਡ ਸਰਹੰਦ ਦੇ ਘਰ ਤੋਂ 8,90,000 ਰੁਪਏ ਲੈ ਕੇ ਆਪਣੇ ਮੋਟਰਸਾਈਕਲ ਉਤੇ ਐਚਡੀਐਫਸੀ ਬੈਂਕ ਦਫਤਰ ਮੰਡੀ ਗੋਬਿੰਦਗੜ੍ਹ ਤੋਂ ਹੋ ਕੇ ਆਪਣੇ ਦਫਤਰ ਪੁੱਜਾ ਤਾਂ ਪੰਜ/ਸੱਤ ਮਿੰਟ ਬਾਅਦ ਹੀ 2 ਨੌਜਵਾਨ ਉਸਦੇ ਦਫਤਰ ਅੰਦਰ ਵੜ ਗਏ ਜਿਨ੍ਹਾਂ ਨੇ ਆਪਣੇ ਮੂੰਹ ਬੰਨ੍ਹੇ ਹੋਏ ਸੀ। ਜਿਨ੍ਹਾਂ ਵਿਚੋਂ ਇਕ ਨੇ ਪਿਠੂ ਬੈਗ ਪਾਇਆ ਹੋਇਆ ਸੀ ਤੇ ਦੂਜੇ ਵਿਅਕਤੀ ਦੇ ਹੱਥ ਵਿੱਚ ਪਿਸਤੌਲ ਫੜਿਆ ਹੋਇਆ ਸੀ ਜਿਸ ਨੇ ਰਿਵਾਲਵਰ ਸਿੱਧਾ ਪਰਮਿੰਦਰ ਸਿੰਘ ਦੀ ਛਾਤੀ ਉਪਰ ਰੱਖ ਦਿੱਤਾ ਤੇ ਦੂਜੇ ਵਿਅਕਤੀ ਨੇ ਪਰਮਿੰਦਰ ਸਿੰਘ ਦੀਆਂ ਅੱਖਾਂ ਵਿਚ ਮਿਰਚਾਂ ਪਾ ਦਿੱਤੀਆਂ ਅਤੇ ਉਸਦਾ ਪੈਸਿਆਂ ਵਾਲਾ ਬੈਗ ਖੋਹ ਕੇ ਭੱਜਣ ਲੱਗੇ। ਫਤਹਿਗੜ੍ਹ ਲੁੱਟ ਦੇ ਮਾਮਲੇ 'ਚ ਲੁੱਟੀ ਰਕਮ, ਪਿਸਤੌਲ ਤੇ ਕਾਰਤੂਸ ਸਣੇ ਤਿੰਨ ਗ੍ਰਿਫ਼ਤਾਰਜਦੋਂ ਪਰਮਿੰਦਰ ਸਿੰਘ ਨੇ ਵਿਰੋਧ ਕੀਤਾ ਤਾਂ ਉਸਦੇ ਗੋਲ਼ੀ ਮਾਰ ਕੇ ਪੈਸਿਆਂ ਵਾਲਾ ਬੈਗ ਖੋਹ ਕੇ ਪਹਿਲਾਂ ਹੀ ਥੱਲੇ ਮੋਟਰਸਾਈਕਲ ਸਟਾਰਟ ਖੜ੍ਹੇ ਨੌਜਵਾਨ ਸਮੇਤ ਮੌਕੇ ਤੋਂ ਫਰਾਰ ਹੋ ਗਏ ਸਨ। ਪਰਮਿੰਦਰ ਸਿੰਘ ਦੇ ਢਿੱਡ ਵਿਚ ਗੋਲ਼ੀ ਵੱਜਣ ਕਾਰਨ ਉਹ ਰਜਿੰਦਰਾ ਹਸਪਤਾਲ ਪਟਿਆਲਾ ਜ਼ੇਰੇ ਇਲਾਜ ਚੱਲ ਰਿਹਾ ਸੀ। ਵਾਰਦਾਤ ਹੋਣ ਤੋਂ ਤੁਰੰਤ ਬਾਅਦ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੇ ਰੇਂਜ ਐਟੀ ਨਾਰਕੋਟਿਕ-ਕਮ-ਸਪੈਸ਼ਲ ਅਪਰੇਸ਼ਨ ਸੈਲ ਕੈਂਪ ਐਟ ਮੋਹਾਲੀ ਦੀਆਂ ਟੀਮਾਂ ਮੌਕੇ ਉਤੇ ਭੇਜੀਆਂ ਗਈਆਂ ਅਤੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਸਨ ਕਿ ਮੁਕੱਦਮਾ ਨੂੰ ਹਰ ਹਾਲਤ 'ਚ ਟਰੇਸ ਕਰ ਕੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ। ਫਤਹਿਗੜ੍ਹ ਲੁੱਟ ਦੇ ਮਾਮਲੇ 'ਚ ਲੁੱਟੀ ਰਕਮ, ਪਿਸਤੌਲ ਤੇ ਕਾਰਤੂਸ ਸਣੇ ਤਿੰਨ ਗ੍ਰਿਫ਼ਤਾਰਜਿਸ ਉਤੇ ਰੇਂਜ ਐਟੀ ਨਾਰਕੋਟਿਕ ਕਮ ਸਪੈਸ਼ਲ ਅਪਰੇਸ਼ਨ ਸੈਲ ਦੀ ਟੀਮ ਵੱਲੋਂ ਸਾਇੰਟਿਫਿਕ ਢੰਗ ਨਾਲ ਤਫਤੀਸ਼ ਕਰਦੇ ਹੋਏ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜੋ ਕਿ ਅਦਾਲਤ ਅਮਲੋਹ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਪੇਸ਼ ਕਰਨ ਤੋਂ ਬਾਅਦ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ ਅਧੀਨ ਹਨ। ਦੋਸ਼ੀਆਂ ਦੀ ਪੁੱਛਗਿੱਛ ਤੋਂ ਖ਼ੁਲਾਸਾ ਹੋਇਆ ਕਿ ਦੋਸ਼ੀ ਅਮਰੀਕ ਸਿੰਘ ਨੂੰ ਇਸ ਫਰਮ ਬਾਰੇ ਜਾਣਕਾਰੀ ਸੀ ਕਿ ਇੱਥੇ ਲੋਹੇ ਦੇ ਕਾਰੋਬਾਰ ਸਬੰਧੀ ਪੈਸਿਆਂ ਦਾ ਲੈਣ ਦੇਣ ਹੁੰਦਾ ਹੈ। ਇਹ ਵੀ ਪੜ੍ਹੋ : ਏਜੀ ਦਫ਼ਤਰ 'ਚ ਲਾਅ ਅਫ਼ਸਰਾਂ ਦੇ ਰਾਖਵੇਂਕਰਨ ਦੇ ਮਾਮਲੇ 'ਚ ਪੰਜਾਬ ਸਰਕਾਰ ਬੈਕਫੁੱਟ 'ਤੇ ਆਈ

Related Post