ਨਵੀਂ ਦਿੱਲੀ : ਦੇਸ਼ ਭਰ 'ਚ ਅੱਜ 72ਵਾਂ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ। ਇੱਕ ਪਾਸੇ ਦਿੱਲੀ ਵਿੱਚ ਹਰ ਸਾਲ ਵਾਂਗ ਇਸ ਵਾਰ ਵੀ (Republic Day Parade) ਗਣਤੰਤਰ ਦਿਵਸ ਦੀ ਪਰੇਡ ਕੀਤੀ ਜਾ ਰਹੀ ਹੈ। ਓਥੇ ਹੀ ਦੂਜੇ ਪਾਸੇ ਕਿਸਾਨਾਂ ਦੀ ਟਰੈਕਟਰ ਪਰੇਡ 'ਤੇ ਵੀ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਅੱਜ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨ ਦੇਸ਼ ਦੀ ਰਾਜਧਾਨੀ ਦਿੱਲੀ 'ਚ ਟਰੈਕਟਰ ਪਰੇਡ ਕੱਢ ਹਨ।
ਟਿਕਰੀ ਬਾਰਡਰ ਤੋਂ ਬਾਅਦ ਯੂਪੀ ਵੇਟ ਤੋਂ ਵੀ ਦਿੱਲੀ ਵਿਚ ਕਿਸਾਨ ਟਰੈਕਟਰ ਲੈ ਕੇ ਦਾਖਲ ਹੋ ਗਏ ਹਨ। ਦੋਵੇਂ ਥਾਵਾਂ ’ਤੇ ਕਿਸਾਨਾਂ ਵੱਲੋਂ ਬੈਰੀਕੇਡ ਤੋੜੇ ਗਏ ਹਨ। ਪੂਰਬੀ ਦਿੱਦੀ ਸਥਿਤ ਯੂਪੀ ਗੇਟ ’ਤੇ ਬੈਰੀਕੇਡ ਤੋੜ ਕੇ ਕਿਸਾਨ ਦਿੱਲੀ ਵਿਚ ਦਾਖ਼ਲ ਹੋ ਗਏ ਹਨ। ਯੂਪੀ ਗੇਟ ਅਤੇ ਟਿਕਰੀ ਬਾਰਡਰ ’ਤੇ ਕਿਸਾਨਾਂ ਨੇ ਬੈਰੀਕੇਡ ਤੋੜੇ ਗਏ ਹਨ। ਉਥੇ ਐਨਐਚ 9 ਅਤੇ ਐਕਸਪ੍ਰੈਸ ਵੇਅ ’ਤੇ ਪੂੁਰੀ ਤਰ੍ਹਾਂ ਕਿਸਾਨਾਂ ਦਾ ਕਬਜ਼ਾ ਹੈ। ਇਸ ਦੌਰਾਨ ਡੀਟੀਸੀ ਬੱਸ ਵੀ ਤੋੜੇ ਜਾਣ ਦੀ ਖ਼ਬਰ ਆਈ ਹੈ।
[caption id="attachment_469334" align="aligncenter"] ਮੁਕਰਬਾ ਚੌਕ 'ਤੇ ਕਿਸਾਨਾਂ ਤੇ ਪੁਲਿਸ ਵਿਚਾਲੇ ਹੋਇਆ ਟਕਰਾਅ ,ਪੁਲਿਸ ਨੇ ਛੱਡੇ ਅੱਥਰੂ ਗੈਸ ਦੇ ਗੋਲੇ[/caption]
ਓਥੇ ਹੀ ਪਿਛਲੇ 2 ਮਹੀਨਿਆਂ ਤੋਂ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਕਿਸਾਨ ਦਿੱਲੀ ਵਿੱਚ ਟਰੈਕਟਰ ਰੈਲੀ ਕਰ ਰਹੇ ਹਨ। ਸਿੰਘੂ , ਟਿੱਕਰੀ ਅਤੇ ਗਾਜੀਪੁਰ ਦੀਆਂ ਸਰਹੱਦਾਂ 'ਤੇ ਪੁਲਿਸ ਦੇ ਬੈਰੀਕੇਡ ਤੋੜ ਕੇ ਕਿਸਾਨ ਦਿੱਲੀ ਅੰਦਰ ਦਾਖਲ ਹੋ ਗਏ ਹਨ। ਇਸ ਦੇ ਨਾਲ ਹੀ ਮਕਰਬਾ ਚੌਕ ਵਿਖੇ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ। ਜ਼ੀਪੁਰ ਬਾਰਡਰ 'ਤੇ ਪੁਲਿਸ ਨੇ ਕਿਸਾਨਾਂ' ਤੇ ਅੱਥਰੂ ਗੈਸ ਚਲਾਈ ਅਤੇ ਕਿਸਾਨ ਲਗਾਤਾਰ ਦਿੱਲੀ ਵੱਲ ਵਧ ਰਹੇ ਸਨ। ਕਿਸਾਨਾਂ ਨੇ ਪੁਲਿਸ ਵਲੋਂ ਲਾਏ ਗਏ ਬੈਰੀਕੇਡਜ਼ ਤੋੜ ਦਿੱਤੇ ਅਤੇ ਦਿੱਲੀ 'ਚ ਦਾਖ਼ਲ ਹੋ ਗਏ ਹਨ।
ਪੜ੍ਹੋ ਹੋਰ ਖ਼ਬਰਾਂ : ਗਾਜ਼ੀਪੁਰ ਬਾਰਡਰ 'ਤੇ ਪੁਲਿਸ ਨੇ ਕਿਸਾਨਾਂ 'ਤੇ ਸੁੱਟੇ ਹੰਝੂ ਗੈਸ ਦੇ ਗੋਲੇ ,ਲਗਾਤਾਰ ਦਿੱਲੀ ਵੱਲ ਵਧ ਰਹੇ ਕਿਸਾਨ
[caption id="attachment_469331" align="aligncenter"] ਮੁਕਰਬਾ ਚੌਕ 'ਤੇ ਕਿਸਾਨਾਂ ਤੇ ਪੁਲਿਸ ਵਿਚਾਲੇ ਹੋਇਆ ਟਕਰਾਅ ,ਪੁਲਿਸ ਨੇ ਛੱਡੇ ਅੱਥਰੂ ਗੈਸ ਦੇ ਗੋਲੇ[/caption]
ਦਿੱਲੀ ਦੀਆਂ ਸੜਕਾਂ ਨੂੰ ਕਿਸਾਨਾਂ ਨੇ ਪੂਰੀ ਤਰ੍ਹਾਂ ਜਾਮ ਕਰ ਦਿੱਤਾ ਹੈ। ਦਿੱਲੀ ਪੁਲਿਸ ਨੇ ਦਿੱਲੀ ਮੇਰਠ ਐਕਸਪ੍ਰੈਸਵੇਅ ਦੇ ਲੇਨ 'ਤੇ ਬੱਸਾਂ ਅਤੇ ਡੱਬੇ ਲਗਾ ਕੇ ਸੜਕ ਜਾਮ ਕਰ ਦਿੱਤੀ। ਕਿਸਾਨ ਨਾਅਰੇਬਾਜ਼ੀ ਕਰਦੇ ਹੋਏ ਅੱਗੇ ਵਧੇ। ਮੁਕਰਬਾ ਚੌਕ ਵਿਖੇ ਕਿਸਾਨ ਬੈਰੀਕੇਡਿੰਗ ਆਊਟਰ ਰਿੰਗ ਰੋਡ ਵੱਲ ਭੱਜੇ ਹਨ। ਇਸ ਤੋਂ ਪਹਿਲਾਂ ਸੰਜੇ ਗਾਂਧੀ ਟਰਾਂਸਪੋਰਟ ਨਗਰ ਵਿੱਚ ਪੁਲਿਸ ਕਿਸਾਨਾਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੀ ਵਰਤੋਂ ਕੀਤੀ ਸੀ। ਸਿੰਘੂ ਸਰਹੱਦ ਤੋਂ ਕਿਸਾਨਾਂ ਦੀ ਇਕ ਟਰੈਕਟਰ ਰੈਲੀ ਇਥੇ ਪਹੁੰਚੀ।
-PTCNews