ਗਾਵਾਂ ਦੇ ਡਕਾਰ 'ਤੇ ਟੈਕਸ ਲਾਉਣ ਦੀ ਤਜਵੀਜ਼ ਖ਼ਿਲਾਫ਼ ਕਿਸਾਨ ਸੜਕਾਂ 'ਤੇ ਉੱਤਰੇ
ਵੈਲਿੰਗਟਨ : ਨਿਊਜ਼ੀਲੈਂਡ ਦੁਨੀਆ ਦਾ ਪਹਿਲਾ ਅਜਿਹਾ ਦੇਸ਼ ਬਣਨ ਜਾ ਰਿਹਾ ਹੈ, ਜਿਸ ਨੇ ਆਪਣੇ ਦੇਸ਼ 'ਚ 36 ਮਿਲੀਅਨ ਗਾਵਾਂ ਦੀ ਡਕਾਰ ਤੇ ਹੋਰ ਗ੍ਰੀਨ ਹਾਊਸ ਗੈਸਾਂ ਦੇ ਨਿਕਾਸ 'ਤੇ ਟੈਕਸ ਲਗਾਇਆ ਹੈ। ਇਸ ਦਾਇਰੇ ਵਿੱਚ ਭੇਡਾਂ ਦਾ ਪਿਸ਼ਾਬ ਵੀ ਪ੍ਰਸਤਾਵਿਤ ਹੈ। ਇਸ ਦਾ ਵਿਰੋਧ ਹੋ ਰਿਹਾ ਹੈ ਪਰ ਸਰਕਾਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਇਹ ਕਦਮ ਵਾਪਸ ਨਹੀਂ ਲਿਆ ਜਾਵੇਗਾ। ਤੁਸੀਂ ਕਈ ਤਰ੍ਹਾਂ ਦੇ ਅਜੀਬੋ-ਗਰੀਬ ਟੈਕਸਾਂ ਬਾਰੇ ਤਾਂ ਸੁਣਿਆ ਹੀ ਹੋਵੇਗਾ ਪਰ ਅਜਿਹੇ ਟੈਕਸ ਬਾਰੇ ਤੁਸੀਂ ਅੱਜ ਤੱਕ ਨਹੀਂ ਸੁਣਿਆ ਹੋਵੇਗਾ। ਵੈਸੇ ਨਿਊਜ਼ੀਲੈਂਡ ਸਰਕਾਰ ਦਾ ਕਹਿਣਾ ਹੈ ਕਿ ਇਹ ਟੈਕਸ ਆਪਣੀ ਥਾਂ ਸਹੀ ਹੈ। ਵੈਸੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਨਿਊਜ਼ੀਲੈਂਡ ਦੀ ਖੇਤੀ ਲਾਬੀ ਅਤੇ ਇਹ ਸੈਕਟਰ ਦੇਸ਼ ਦਾ ਸਭ ਤੋਂ ਸ਼ਕਤੀਸ਼ਾਲੀ ਸੈਕਟਰ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਇਹ ਟੈਕਸ ਲਗਾਇਆ ਜਾਂਦਾ ਹੈ ਤਾਂ ਉਹ ਦੇਸ਼ ਵਿੱਚ ਅਨਾਜ ਦੀ ਪੈਦਾਵਾਰ ਘਟਾ ਦੇਣਗੇ। ਇਸ ਲਾਬੀ ਦਾ ਕਹਿਣਾ ਹੈ ਕਿ ਇਸ ਨਾਲ ਨਿਊਜ਼ੀਲੈਂਡ ਦੇ ਛੋਟੇ ਕਸਬੇ ਤਬਾਹ ਹੋ ਜਾਣਗੇ ਅਤੇ ਫਾਰਮਾਂ ਵਿਚ ਦਰੱਖਤ ਲਗਾਏ ਜਾਣਗੇ। ਨਿਊਜ਼ੀਲੈਂਡ ਦੇ ਕਿਸਾਨ ਗਾਵਾਂ ਦੀ ਡਕਾਰ ਅਤੇ ਹੋਰ ਗ੍ਰੀਨ ਹਾਊਸ ਗੈਸਾਂ ਦੇ ਨਿਕਾਸ 'ਤੇ ਟੈਕਸ ਲਾਉਣ ਦੀ ਸਰਕਾਰ ਦੀ ਯੋਜਨਾ ਦੇ ਵਿਰੋਧ ਵਿਚ ਸੜਕਾਂ 'ਤੇ ਉਤਰ ਆਏ। ਹਾਲਾਂਕਿ ਇਸ ਦੌਰਾਨ ਕੱਢੀਆਂ ਰੈਲੀਆਂ ਓਨੀਆਂ ਵੱਡੀਆਂ ਨਹੀਂ ਸਨ ਜਿੰਨੀ ਉਮੀਦ ਸੀ। 'ਗ੍ਰਾਊਂਡਸਵੈੱਲ ਨਿਊਜ਼ੀਲੈਂਡ' ਗਰੁੱਪ ਦੇ ਸਹਿਯੋਗ ਨਾਲ ਦੇਸ਼ ਭਰ ਦੇ ਕਸਬਿਆਂ ਤੇ ਸ਼ਹਿਰਾਂ ਵਿਚ 50 ਤੋਂ ਵੱਧ ਥਾਵਾਂ 'ਤੇ ਮੁਜ਼ਾਹਰੇ ਕੀਤੇ ਗਏ। ਪਿਛਲੇ ਹਫ਼ਤੇ ਸਰਕਾਰ ਨੇ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਲਈ ਆਪਣੀ ਯੋਜਨਾ ਦੇ ਹਿੱਸੇ ਵਜੋਂ ਨਵੇਂ ਖੇਤੀਬਾੜੀ ਟੈਕਸ ਦਾ ਪ੍ਰਸਤਾਵ ਰੱਖਿਆ ਸੀ। ਇਸ ਵਿੱਚ ਗੋਹੇ 'ਤੇ ਟੈਕਸ ਲਾਉਣ ਦੀ ਯੋਜਨਾ ਵੀ ਸ਼ਾਮਲ ਹੈ। ਗਾਵਾਂ ਦੇ ਡਕਾਰ ਮਾਰਨ ਨਾਲ ਮੀਥੇਨ ਗੈਸ ਨਿਕਲਦੀ ਹੈ, ਜਿਸ ਨਾਲ ਪ੍ਰਦੂਸ਼ਣ ਫੈਲਦਾ ਹੈ। ਨਿਊਜ਼ੀਲੈਂਡ ਵਿੱਚ ਜ਼ਿਆਦਾਤਰ ਲੋਕ ਖੇਤੀਬਾੜੀ ਨਾਲ ਜੁੜੇ ਹੋਏ ਹਨ। -PTC News ਇਹ ਵੀ ਪੜ੍ਹੋ : ਜਕਾਰਤਾ 'ਚ ਅੱਗ ਲੱਗਣ ਮਗਰੋਂ ਮਸਜਿਦ ਦਾ ਵਿਸ਼ਾਲ ਗੁੰਬਦ ਢੇਰੀ