ਮਾਨ ਸਰਕਾਰ ਦੇ ਹੁਕਮਾਂ ਨੂੰ ਛਿੱਕੇ ਟੰਗ ਕਿਸਾਨਾਂ ਨੇ ਸ਼ੁਰੂ ਕੀਤੀ ਝੋਨੇ ਦੀ ਲੁਆਈ, ਅਧਿਕਾਰੀਆਂ ਤੇ ਪੁਲਿਸ ਨੂੰ ਦਿੱਤੀ ਚੇਤਾਵਨੀ

By  Jasmeet Singh June 12th 2022 06:29 PM

ਨਵਦੀਪ ਆਹਲੂਵਾਲੀਆ (ਚੰਡੀਗੜ੍ਹ, 12 ਜੂਨ): ਪੰਜਾਬ ਸਰਕਾਰ ਵੱਲੋਂ ਮਾਲਵਾ ਖੇਤਰ ਦੇ ਕਈ ਜ਼ਿਲਿਆਂ ਵਿੱਚ 17 ਜੂਨ ਤੋਂ ਝੋਨਾ ਲਾਉਣ ਲਈ ਆਦੇਸ਼ ਜਾਰੀ ਕੀਤੇ ਗਏ ਹਨ। ਪਰ ਸਰਕਾਰੀ ਫੈਸਲਿਆਂ ਦਾ ਵਿਰੋਧ ਕਰਨ ਵਿੱਚ ਮੋਹਰੀ ਮੰਨੇ ਜਾਂਦੇ ਪਿੰਡ ਭੈਣੀ ਬਾਘਾ ਸਣੇ ਕਈ ਪਿੰਡਾਂ ਦੇ ਕਿਸਾਨਾਂ ਨੇ ਸਰਕਾਰੀ ਫ਼ੈਸਲੇ ਦੀ ਖ਼ਿਲਾਫ਼ਤ ਕਰਦਿਆਂ ਝੋਨੇ ਦੀ ਲੁਆਈ ਸ਼ੁਰੂ ਕਰ ਦਿੱਤੀ ਹੈ। ਇਹ ਵੀ ਪੜ੍ਹੋ: ਬੀਬੀ ਰਾਜੋਆਣਾ ਨੇ ਪੰਥ ਦੇ ਹਿਤੈਸ਼ੀ ਬਣੇ ਫਿਰਦੇ ਭੇਖੀਆਂ ਦੇ ਨਾਂਅ ਜਾਰੀ ਕੀਤਾ ਪੱਤਰ ਕਿਸਾਨ ਅਰਸ਼ਦੀਪ ਸਿੰਘ, ਬਘੇਲ ਸਿੰਘ ਅਤੇ ਹਰਪ੍ਰੀਤ ਸਿੰਘ ਨੇ ਕਿਹਾ ਕਿ ਬੇਸ਼ੱਕ ਸਰਕਾਰ ਨੇ ਝੋਨੇ ਦੀ ਬਿਜਾਈ ਲਈ 17 ਜੂਨ ਨਿਰਧਾਰਤ ਕੀਤੀ ਹੈ, ਪਰ ਝੋਨੇ ਦੀ ਬਿਜਾਈ ਪਹਿਲਾਂ ਕਰਨਾ ਸਾਡੀ ਮਜਬੂਰੀ ਹੈ। ਉਨ੍ਹਾਂ ਕਿਹਾ ਕਿ ਅਸੀਂ ਮਹਿੰਗੇ ਭਾਅ ਦਾ ਡੀਜਲ ਫੂਕ ਕੇ ਮਿਰਚਾਂ ਵਾਲੇ ਖੇਤਾਂ ਵਿੱਚ ਝੋਨੇ ਦੀ ਬਿਜਾਈ ਕਰ ਰਹੇ ਹਾਂ ਕਿਉਂਕਿ ਝੋਨੇ ਦੀ ਬਿਜਾਈ ਲੇਟ ਹੋਣ ਨਾਲ ਬਾਅਦ ਵਿਚ ਮਿਰਚਾਂ ਬੀਜਣ ਵੇਲੇ ਦਿੱਕਤ ਆਉਂਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਨਿਰਧਾਰਿਤ ਸਮੇਂ 'ਤੇ ਝੋਨੇ ਦੀ ਬਿਜਾਈ ਕਰਨ ਵੇਲੇ ਮਜ਼ਦੂਰਾਂ ਦੀ ਕਮੀ ਦੇ ਨਾਲ-ਨਾਲ ਪਾਣੀ ਦੀ ਦਿਕਤ ਵੀ ਆਉਂਦੀ ਹੈ ਅਤੇ ਬਾਅਦ ਵਿੱਚ ਕਿਸਾਨਾਂ ਨੂੰ ਝੋਨੇ ਦੀ ਫਸਲ ਵੇਚਣ ਸਮੇਂ ਵੀ ਪਰੇਸ਼ਾਨ ਹੋਣਾ ਪੈਂਦਾ ਹੈ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀ ਬਾਘਾ ਨੇ ਝੋਨੇ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਜਿਨਾਂ ਕਿਸਾਨਾਂ ਕੋਲ ਪਾਣੀ ਦਾ ਪ੍ਰਬੰਧ ਹੈ, ਉਹ ਝੋਨੇ ਦੀ ਬਿਜਾਈ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਬੇਸ਼ੱਕ ਸਰਕਾਰ ਨੇ ਮਾਲਵਾ ਖੇਤਰ ਵਿੱਚ ਝੋਨੇ ਦੀ ਬਿਜਾਈ ਲਈ 17 ਜੂਨ ਤੈਅ ਕੀਤੀ ਹੈ, ਪਰ ਪਰਵਾਸੀ ਮਜ਼ਦੂਰਾਂ ਦਾ ਲਾਹਾ ਲੈਂਦੇ ਹੋਏ ਕਿਸਾਨ ਝੋਨੇ ਦੀ ਬਿਜਾਈ ਕਰ ਸਕਦੇ ਹਨ ਕਿਉਂਕਿ ਬਾਅਦ ਵਿੱਚ ਇੱਕੋ ਸਮੇਂ ਤੇ ਝੋਨੇ ਦੀ ਬਿਜਾਈ ਕਰਨ ਵੇਲੇ ਮਜ਼ਦੂਰਾਂ ਦੀ ਦਿੱਕਤ ਆਵੇਗੀ। ਇਹ ਵੀ ਪੜ੍ਹੋ: ਧੀ ਦੀ ਅੰਬਰ ਵੱਲ ਉਡਾਰੀ, ਬਲਜੀਤ ਕੌਰ ਨੇ ਮਾਊਂਟ ਐਵਰੈਸਟ ਨੂੰ ਸਰ ਕਰਕੇ ਰਚਿਆ ਇਤਿਹਾਸ ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਸਰਕਾਰੀ ਅਧਿਕਾਰੀ ਜਾਂ ਪੁਲਿਸ ਪ੍ਰਸ਼ਾਸਨ ਵੱਲੋਂ ਕਿਸੇ ਵੀ ਕਿਸਾਨ ਦਾ ਝੋਨਾ ਵਾਹੁਣ ਦੀ ਕੋਸ਼ਿਸ਼ ਕੀਤੀ ਗਈ ਤਾਂ ਜੱਥੇਬੰਦੀ ਕਿਸਾਨਾਂ ਨਾਲ ਖੜੇਗੀ ਅਤੇ ਸਬੰਧਤ ਅਧਿਕਾਰੀ ਦਾ ਘਿਰਾਓ ਕੀਤਾ ਜਾਵੇਗਾ। -PTC News

Related Post