ਕਿਸਾਨਾਂ ਦਾ ਪੰਜਾਬ ਸਰਕਾਰ ਨੂੰ ਅਲਟੀਮੇਟਮ, ਮੁੱਖ ਮੰਤਰੀ ਮੁਲਾਕਾਤ ਕਰ ਕੇ ਮੰਗਾਂ ਦਾ ਕਰਨ ਹੱਲ

By  Jasmeet Singh May 17th 2022 11:12 AM -- Updated: May 17th 2022 08:18 PM

Farmer's Protest Highlights: 

ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦੇ ਹੱਕਾਂ ਦੀ ਰਾਖੀ ਨਹੀਂ ਕਰ ਰਹੀ। ਬਿਜਲੀ ਪਾਣੀ ਜੋ ਹੁਣ ਕੇਂਦਰ ਦੇ ਹੱਥ ਚਲੀ ਗਈ ਹੈ ਤੇ ਪੰਜਾਬ ਦੇ ਦਰਿਆਵਾਂ ਵਿੱਚ ਪਾਣੀ ਛੱਡਣ ਦੇ ਫ਼ੈਸਲੇ ਵੀ ਹੁਣ ਕੇਂਦਰ ਲਵੇਗਾ ਅਤੇ ਭਾਖੜਾ ਡੈਮ ਤੋਂ ਜੋ ਪੰਜਾਬ ਨੂੰ ਸਸਤੀ ਬਿਜਲੀ ਮਿਲਦੀ ਸੀ, ਚਾਲੀ ਪੈਸੇ ਯੂਨਿਟ ਉਹ ਵੀ ਹੁਣ ਵਪਾਰਕ ਰੇਟਾਂ ਉਤੇ ਮਿਲੇਗੀ। ਇਸ ਦਾ ਬੋਝ ਵੀ ਵੱਡੇ ਪੱਧਰ 'ਤੇ ਕਿਸਾਨਾਂ ਉੱਤੇ ਹੀ ਪਵੇਗਾ।

ਕਿਸਾਨਾਂ ਦਾ ਪੰਜਾਬ ਸਰਕਾਰ ਨੂੰ ਅਲਟੀਮੇਟਮ, ਮੁੱਖ ਮੰਤਰੀ ਮੁਲਾਕਾਤ ਕਰ ਕੇ ਮੰਗਾਂ ਦਾ ਹੱਲ ਕਰਨ

ਪਿਛਲੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨਾਲ ਮੀਟਿੰਗ ਕੀਤੀ ਸੀ ਜਿਸ ਵਿੱਚ ਕਿਸਾਨਾਂ ਨੂੰ ਬੋਨਸ ਦੇਣ ਦਾ ਵਾਅਦਾ ਕੀਤਾ ਪਰ ਹਾਲੇ ਤੱਕ ਬੋਨਸ ਦੇਣ ਦਾ ਐਲਾਨ ਨਹੀਂ ਕੀਤਾ। ਚਿੱਪ ਵਾਲੇ ਮੀਟਰ ਰੋਕਣ ਦਾ ਫ਼ੈਸਲਾ ਰੱਦ ਕਰਨ ਦੀ ਕਿਸਾਨਾਂ ਦੀ ਮੰਗ ਹਾਲੇ ਜਿਉਂ ਦੀ ਤਿਉਂ ਖੜ੍ਹੀ ਹੈ। ਮੱਕੀ ਮੂੰਗੀ ਦੀ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਐਮਐਸਪੀ ਉਤੇ ਖ਼ਰੀਦ ਕੀਤੀ ਜਾਵੇਗੀ ਪਰ ਹਾਲੇ ਤੱਕ ਦਾ ਕੋਈ ਵੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ। ਬਾਸਮਤੀ ਖ਼ਰੀਦ ਸਬੰਧੀ ਵੀ ਨੋਟੀਫਿਕੇਸ਼ਨ ਹਾਲੇ ਤਕ ਜਾਰੀ ਨਹੀਂ ਕੀਤਾ ਗਿਆ। ਕਿਸਾਨਾਂ ਦੇ ਗੰਨੇ ਦਾ ਬਕਾਇਆ ਵੀ ਹਾਲੇ ਤੱਕ ਮਿੱਲਾਂ ਵੱਲ ਖੜ੍ਹਾ ਹੈ। ਚੋਣਾਂ ਵੇਲੇ 'ਆਪ' ਸਰਕਾਰ ਨੇ ਵਾਅਦਾ ਕੀਤਾ ਸੀ ਕਿ ਕਿਸਾਨਾਂ ਦੇ ਕਰਜ਼ੇ ਮੁਆਫ਼ ਕੀਤੇ ਜਾਣਗੇ ਪਰ 22 ਹਜ਼ਾਰ ਕਿਸਾਨਾਂ ਦੇ ਖਾਲੀ ਚੈੱਕ ਲਾ ਕੇ ਬੈਂਕਾਂ ਵਾਲੇ ਫੌਜ਼ਦਾਰੀ ਕੇਸ ਕਰ ਕੇ ਕਿਸਾਨਾਂ ਨੂੰ ਜੇਲ੍ਹਾਂ ਵਿੱਚ ਭੇਜ ਰਹੇ ਹਨ।

ਕਿਸਾਨਾਂ ਦਾ ਪੰਜਾਬ ਸਰਕਾਰ ਨੂੰ ਅਲਟੀਮੇਟਮ, ਮੁੱਖ ਮੰਤਰੀ ਮੁਲਾਕਾਤ ਕਰ ਕੇ ਮੰਗਾਂ ਦਾ ਹੱਲ ਕਰਨ

ਇਨ੍ਹਾਂ ਸਾਰੇ ਮੁੱਦਿਆਂ ਨੂੰ ਮੁਖ ਰੱਖਦਿਆਂ ਹੁਣ ਕਿਸਾਨਾਂ ਦੇ ਭਗਵੰਤ ਮਾਨ ਸਰਕਾਰ ਖ਼ਿਲਾਫ਼ ਮੋਰਚਾ ਖੋਲ ਦਿੱਤਾ ਹੈ।  


 

Farmer's Protest  Highlights:


6.46 PM- ਡੀਜੀਪੀ ਵੱਲੋਂ ਮੁੱਖ ਮੰਤਰੀ ਨਾਲ ਮੀਟਿੰਗ ਦਾ ਸੱਦਾ ਦਿੱਤਾ ਗਿਆ : ਕਿਸਾਨ ਆਗੂ

6.45 PM- ਜੇ ਕੱਲ੍ਹ ਤੱਕ ਮੀਟਿੰਗ ਨਹੀਂ ਹੋਈ ਤਾਂ ਹੋਰ ਅੱਗੇ ਵਧਿਆ ਜਾਵੇਗਾ

6.44 PM- ਸਰਕਾਰ ਕਿਸਾਨ ਜਥੇਬੰਦੀਆਂ ਨੂੰ ਸ਼ਾਂਤੀ ਭੰਗ ਕਰਨ ਲਈ ਮਜਬੂਰ ਨਾ ਕਰਨ : ਕਿਸਾਨ ਜਥੇਬੰਦੀਆਂ

6.38 PM- ਕਿਸਾਨ ਜਥੇਬੰਦੀਆਂ ਨੇ ਮੁੱਖ ਮੰਤਰੀ ਨੂੰ ਕੱਲ੍ਹ ਤੱਕ ਮੁਲਾਕਾਤ ਕਰਨ ਦਾ ਦਿੱਤਾ ਅਲਟੀਮੇਟਮ

6.37 PM- ਮੁੱਖ ਮੰਤਰੀ ਕੱਲ੍ਹ ਹੀ ਮੀਟਿੰਗ ਕਰ ਕੇ ਮੰਗਾਂ ਦਾ ਹੱਲ ਕਰਨ : ਕਿਸਾਨ ਜਥੇਬੰਦੀਆਂ

6.36 PM- ਕਿਸਾਨਾਂ ਨੇ ਕਿਹਾ ਕਿ ਮੁੱਖ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਪੰਜਾਬ ਸਰਕਾਰ ਵਾਅਦਿਆਂ ਤੋਂ ਮੁਕਰ ਗਈ।

6.35 PM- ਕਿਸਾਨ ਜਥੇਬੰਦੀਆਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ।

6.01 PM- ਦਿੱਲੀ ਦੀ ਤਰਜ਼ ਉਤੇ ਮੋਹਾਲੀ ਰੋਡ ਉਪਰ ਲੰਗਰ ਸ਼ੁਰੂ।

5.30 PM- ਦੂਜੇ ਬੈਰੀਕੇਡ ਕੋਲ ਕਿਸਾਨਾਂ ਨੇ ਧਰਨਾ ਕੀਤਾ ਸ਼ੁਰੂ।

04.08 PM - ਸੀਐਮ ਦੀ ਰਿਹਾਇਸ਼ ਅੱਗੇ ਪੁਲਿਸ ਨੇ ਸੁਰੱਖਿਆ ਪ੍ਰਬੰਧ ਪੁਖਤਾ ਕਰ ਦਿੱਤੇ ਹਨ।


03.30 PM - ਦੂਜੀ ਬੈਰੀਕੇਡਿੰਗ ਕੋਲ ਪਹੁੰਚੇ ਕਿਸਾਨ 03.22 PM - ਕਿਸਾਨਾਂ ਦੀ ਮੁਹਾਲੀ ਪੁਲਿਸ ਨਾਲ ਧੱਕਾਮੁੱਕੀ, ਤੋੜਿਆ ਪਹਿਲਾ ਬੈਰੀਕੇਡ। ਚੰਡੀਗੜ੍ਹ ਦਾਖ਼ਲ ਹੋਣ ਤੋਂ ਪਹਿਲਾਂ ਪਾਰ ਕਰਨੇ ਪੈਣਗੇ ਪੰਜ ਹੋਰ ਬੈਰੀਕੇਡ

03.00 PM - ਉੱਚ ਅਧਿਕਾਰੀਆਂ ਨਾਲ ਮੀਟਿੰਗ ਬੇਸਿੱਟਾ ਰਹਿਣ ਤੋਂ ਬਾਅਦ ਚੰਡੀਗੜ੍ਹ ਵੱਲ ਕੂਚ ਕਰਨ ਲਈ ਕਿਸਾਨਾਂ ਨੇ ਅਕਾਲ ਪੁਰਖ ਦੇ ਚਰਨਾਂ 'ਚ ਸੋਧੀ ਅਰਦਾਸ

2.48 PM - ਕਿਸਾਨਾਂ ਦੀ ਆਪਣੀ ਮੀਟਿੰਗ ਜਾਰੀ, ਚੀਫ ਸੈਕਟਰੀ ਨਾਲ ਮੀਟਿੰਗ ਤੋ ਮੁੜ ਇਨਕਾਰ

2.31 PM - ਉੱਚ ਅਧਿਕਾਰੀ ਪਹੁੰਚੇ ਕਿਸਾਨਾਂ ਦੇ ਇਕੱਤਰਤਾ ਵਾਲੇ ਸਥਾਨ 'ਤੇ, ਚੰਡੀਗੜ੍ਹ ਵੱਲ ਨੂੰ ਮਾਰਚ ਨੂੰ ਮੁਲਤਵੀ ਕਰਨ ਦੀ ਕੀਤੀ ਅਪੀਲ

2.15 PM - ਚੰਡੀਗੜ੍ਹ ਕੂਚ ਕਰਨ ਲਈ ਕਿਸਾਨ ਆਗੂਆਂ ਨੇ ਕਿਸਾਨਾਂ ਤੋਂ ਲਈ ਪ੍ਰਵਾਨਗੀ, ਹੱਥ ਖੜੇ ਕਰ ਕੇ ਕਿਸਾਨਾਂ ਨੇ ਦਿੱਤੀ ਪ੍ਰਵਾਨਗੀ। ਆਗੂਆਂ ਵੱਲੋਂ ਕਿਸਾਨਾਂ ਨੂੰ ਸਾਂਤੀਮਈ ਰਹਿਣ ਦੀ ਅਪੀਲ

 

01.32 PM - ਕਿਸਾਨ ਆਗੂਆਂ ਨੇ ਮੋਰਚਾ ਲਾਉਣ ਦਾ ਕੀਤਾ ਐਲਾਨ, 1 ਘੰਟੇ ਬਾਅਦ ਚੰਡੀਗੜ੍ਹ ਵੱਲ ਨੂੰ ਹੋਵੇਗਾ ਟਰੈਕਟਰ ਮਾਰਚ, ਗੁਰਦੁਆਰਾ ਸ੍ਰੀ ਅੰਬ ਸਾਹਿਬ ਹਜਾਰਾਂ ਦੀ ਗਿਣਤੀ ਵਿੱਚ ਇੱਕਠੇ ਹੋਏ ਕਿਸਾਨ

01. 30 PM - ਮੀਟਿੰਗ ਕਰਨ ਤੋਂ ਮੁੱਕਰੀ ਪੰਜਾਬ ਸਰਕਾਰ, ਪਹਿਲਾਂ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਕਹਿ ਕੇ ਫਿਰ ਅਫਸਰਾਂ ਨਾਲ ਮੀਟਿੰਗ ਕਰਨ ਲਈ ਕਿਹਾ। ਦੋ ਵਜੇ ਕਿਸਾਨ ਕਰਨਗੇ ਚੰਡੀਗੜ੍ਹ ਵੱਲ ਕੂਚ, ਜਿੱਥੇ ਵੀ ਕਿਸਾਨਾਂ ਨੂੰ ਰੋਕਿਆ ਗਿਆ ਉਥੇ ਹੀ ਲੱਗੇਗਾ ਪੱਕਾ ਮੋਰਚਾ

11.14 AM - ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਮੁੱਖ ਮੰਤਰੀ ਨਾਲ ਮੀਟਿੰਗ ਤੋਂ ਬਿਨਾਂ ਦੂਸਰੇ ਕਿਸੇ ਵਿਕਲਪ 'ਤੇ ਵਿਚਾਰ ਨਹੀਂ

10.41 AM - ਆਖਰੀ ਮੌਕੇ 'ਤੇ ਮੁੱਖ ਮੰਤਰੀ ਨਾਲ ਮੀਟਿੰਗ ਨਾ ਕਰਵਾਏ ਜਾਣ 'ਤੇ ਭੜਕੇ ਕਿਸਾਨ ਜਥੇਬੰਦੀਆਂ ਦੇ ਆਗੂ

10.26 AM - ਸਰਕਾਰ ਵੱਲੋਂ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਤੋਂ ਇਨਕਾਰ

10.13 AM- -ਸਰਕਾਰ ਤੇ ਕਿਸਾਨਾਂ ਵਿਚਕਾਰ ਮੀਟਿੰਗ ਨੂੰ ਲੈ ਕੇ ਫਸਿਆ ਪੇਚਾ

10.07 AM - ਸਰਕਾਰ ਨਾਲ ਮੀਟਿੰਗ ਦਾ ਸਮਾਂ ਬਦਲਿਆ, 11.30 ਵਜੇ ਹੋਵੇਗੀ ਮੀਟਿੰਗ। ਪੰਜਾਬ ਭਵਨ ਦੀ ਬਜਾਏ ਮੁੱਖ ਮੰਤਰੀ ਰਿਹਾਇਸ਼ 'ਤੇ ਹੋਵੇਗੀ ਮੀਟਿੰਗ  


 

10.00 AM - ਮੁਹਾਲੀ 'ਤੇ ਚੰਡੀਗੜ੍ਹ ਪੁਲਿਸ ਨੇ ਵੀ ਲੋਕਾਂ ਨੂੰ ਕੀਤਾ ਦੂਜੇ ਰਾਹਾਂ ਦੀ ਵਰਤੋਂ ਦੀ ਸਲ੍ਹਾ

9.43 AM - ਕਿਸਾਨਾਂ ਦੇ ਧਰਨੇ ਕਰਕੇ ਚੰਡੀਗੜ੍ਹ-ਮੁਹਾਲੀ ਦੀਆਂ ਕਈ ਸੜਕਾਂ ਬੰਦ

9.31 AM - ਸਰਕਾਰ ਨਾਲ ਪੰਜਾਬ ਭਵਨ ਹੋਵੇਗੀ 11 ਵਜੇ ਮੀਟਿੰਗ

9.16 AM - ਸਰਕਾਰ ਨਾਲ ਮੀਟਿੰਗ ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚਾ ਦੀ ਆਪਣੀ ਵਿਸ਼ੇਸ਼ ਇੱਕਤਰਤਾ  


 

9.11 AM - ਸੰਯੁਕਤ ਕਿਸਾਨ ਮੋਰਚਾ ਦੀ ਦਸ ਵਜੇ ਆਪਸੀ ਮੀਟਿੰਗ

9.04 AM - ਸਰਕਾਰ ਵਲੋਂ ਮੋਰਚੇ ਤੋਂ ਪਹਿਲਾਂ ਕਿਸਾਨ ਆਗੂਆਂ ਨਾਲ ਤਾਲਮੇਲ ਸ਼ੁਰੂ

9.00 AM - ਕਿਸਾਨ ਆਗੂਆਂ ਦੀ 11 ਵਜੇ ਹੋ ਸਕਦੀ ਹੈ ਮੁੱਖ ਮੰਤਰੀ ਨਾਲ ਮੀਟਿੰਗ

8.25 AM - ਜਿਥੋਂ ਬਾਅਦ ਹੁਣ ਕਿਸਾਨ ਮੁਹਾਲੀ ਦੇ 8 ਫੇਸ ਸਥਿਤ ਇਤਿਹਾਸਿਕ ਗੁਰਦੁਆਰਾ ਸ੍ਰੀ ਅੰਬ ਸਾਹਿਬ ਸਾਹਮਣੇ ਮੈਦਾਨ 'ਚ ਇੱਕਤਰ ਹੋ ਗਏ ਹਨ।

 

8.13 AM - ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਟਰੈਕਟਰ ਟਰਾਲੀਆਂ 'ਤੇ ਚੰਡੀਗੜ੍ਹ ਨੂੰ ਚਾਲੇ ਪਾਏ ਸਨ ਪਰ ਮੁਹਾਲੀ ਪੁਲਿਸ ਵੀ ਮੁਸਤੈਦ ਸੀ ਅਤੇ ਪੁਲਿਸ ਪ੍ਰਸ਼ਾਸਨ ਨੇ ਮੁਹਾਲੀ-ਚੰਡੀਗੜ੍ਹ ਬਾਰਡਰ 'ਤੇ ਭਾਰੀ ਪੁਲਿਸ ਬਲ ਤਇਨਾਤ ਕੀਤਾ ਹੋਇਆ ਹੈ।

8.00 AM - ਸੰਯੁਕਤ ਕਿਸਾਨ ਮੋਰਚੇ ਦੀ ਪ੍ਰਧਾਨਗੀ ਹੇਠ ਪੰਜਾਬ ਦੀਆਂ ਜਥੇਬੰਦੀਆਂ ਨੇ ਭਗਵੰਤ ਮਾਨ ਦੀ 'ਆਪ' ਸਰਕਾਰ ਖ਼ਿਲਾਫ਼ ਪੱਕੇ ਧਰਨੇ ਲਾਉਣ ਲਈ ਮੁਹਾਲੀ ਵੱਲ ਨੂੰ ਵਹੀਰਾਂ ਕੱਤਤੀਆਂ ਹਨ।


-PTC News

Related Post