ਕੰਢੀ ਦੇ ਇਲਾਕੇ ਦੇ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੀ ਪ੍ਰੈਸ ਵਾਰਤਾ

By  Pardeep Singh June 8th 2022 03:46 PM

ਹੁਸ਼ਿਆਰਪੁਰ: ਦੋਆਬੇ ਦੀਆਂ ਕੁਝ ਕਿਸਾਨ ਜਥੇਬੰਦੀਆਂ ਅਤੇ ਕੰਢੀ ਦੇ ਇਲਾਕੇ ਦੇ ਕਈ ਮੋਹਤਬਰਾਂ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਮੌਕੇ ਕਿਸਾਨ ਆਗੂ ਜੰਗਵੀਰ ਸਿੰਘ ਚੌਹਾਨ ਨੇ ਦੱਸਿਆ ਕਿ ਉਨ੍ਹਾਂ ਕੰਢੀ ਨਹਿਰ ਦੇ ਲੰਬੇ ਸਮੇਂ ਤੋਂ ਚੱਲ ਰਹੇ ਮਸਲੇ ਨੂੰ ਲੈ ਕੇ ਲਗਾਇਆ ਧਰਨਾ 15ਵੇਂ ਦਿਨ ਵਿੱਚ ਵੀ ਜਾਰੀ ਹੈ।  ਉਨ੍ਹਾਂ ਦੱਸਿਆ ਕਿ ਕੰਢੀ ਨਹਿਰ ਇਸ ਦਾ ਵਾਇਆ ਤਕਰੀਬਨ ਸੋਲ਼ਾਂ ਮੀਟਰ ਹੈ ਜਿਸਨੂੰ ਪੂਰੀ ਤਰ੍ਹਾਂ ਪੱਕਾ ਕਰਕੇ ਅਤੇ ਡਬਲ ਲੇਅਰ ਤਰਪਾਲ ਪਾਈ ਜਾ ਰਹੀ ਹੈ ਜਿਸ ਕਾਰਨ ਕੰਢੀ ਇਲਾਕੇ ਦੇ ਲੋਕਾਂ ਅਤੇ ਖਾਸਕਰ ਕਿਸਾਨਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਨਾਲ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਨਾਲ ਨਾਲ ਕਈ ਕਿਸਾਨ ਜਥੇਬੰਦੀਆਂ ਵੀ ਇਸ ਧਰਨੇ ਵਿੱਚ ਸ਼ਾਮਲ ਹਨ। ਉਨ੍ਹਾਂ ਦੀਆਂ ਮੰਗਾਂ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਹੋਰ ਦੱਸਿਆ ਕਿ ਨਹਿਰ ਨੂੰ ਪੱਕੀ ਕਰਨ ਦਾ ਜਿਥੇ ਉਨ੍ਹਾਂ ਵੱਲੋਂ ਵਿਰੋਧ ਜਤਾਇਆ ਜਾ ਰਿਹਾ ਹੈ ਉੱਥੇ ਹੀ ਉਨ੍ਹਾਂ ਦੀਆਂ ਕੁਝ ਹੋਰ ਮੰਗਾਂ ਵੀ ਹਨ ਜਿਸ ਵਿੱਚ ਮੁੱਖ ਤੌਰ ਤੇ ਨਹਿਰ ਦੇ ਆਲੇ ਦੁਆਲੇ ਰੇਲਿੰਗ ਲਗਾਈ ਜਾਵੇ ਤਾਂ ਕਿ ਕੋਈ ਦੁਰਘਟਨਾ ਨਾ ਹੋਵੇ ਅਤੇ ਇਸਦੇ ਨਾਲ ਹੀ ਚੜ੍ਹਦੇ ਪਾਸੇ ਦੇ ਕਿਸਾਨਾਂ ਨੂੰ ਵੀ ਨਹਿਰੀ ਪਾਣੀ ਦਾ ਲਾਹਾ ਮਿਲਣਾ ਚਾਹੀਦਾ ਹੈ ਪਰੰਤੂ ਚੜ੍ਹਦਾ ਪਾਸਾ ਉੱਚਾ ਹੋਣ ਕਰਕੇ ਉਸ ਪਾਸੇ ਦੇ ਕਿਸਾਨਾਂ ਨੂੰ ਉਸ ਪਾਣੀ ਦਾ ਲਾਹਾ ਨਹੀਂ ਮਿਲਦਾ ਜਿਸ ਕਾਰਨ ਉਹ ਮੰਗ ਕਰਦੇ ਹਨ ਕਿ ਪੰਪ ਲਗਾ ਕੇ ਨਹਿਰ ਵਿਚੋਂ ਪਾਣੀ ਲੈ ਜਾਣ ਦੀ ਇਜਾਜ਼ਤ ਕਿਸਾਨਾਂ ਨੂੰ ਦਿੱਤੀ ਜਾਵੇ। ਉਨ੍ਹਾਂ ਨੇ ਕਿਹਾ ਹੈ ਕਿ ਹੁਣ ਇਸ ਇਲਾਕੇ ਦੇ ਉਹ ਸਾਰੇ ਬੋਰ ਜਾਂ ਤਾਂ ਸੁੱਕ ਚੁੱਕੇ ਹਨ ਜਾਂ ਸੁੱਕਣ ਕਿਨਾਰੇ ਹਨ ਅਤੇ ਜੇਕਰ ਨਹਿਰ ਨੂੰ ਕੱਚੀਆਂ ਰੱਖੀਆ ਜਾਵੇਗਾ ਤਾਂ ਵਾਟਰ ਰੀਚਾਰਜ ਹੋਵੇਗਾ ਅਤੇ ਬੰਦ ਪਏ ਬੋਰ ਵੀ ਚਲਦੇ ਪੈਣਗੇ। ਇਹ ਵੀ ਪੜ੍ਹੋ:Mithali Raj Retirement: ਮਿਥਾਲੀ ਰਾਜ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ -PTC News

Related Post