23 ਜਨਵਰੀ ਨੂੰ ਸੁਭਾਸ਼ ਚੰਦਰ ਬੋਸ ਦੇ ਜਨਮ ਦਿਨ ਮੌਕੇ ਗਵਰਨਰ ਹਾਊਸ ਤੱਕ ਕੀਤਾ ਜਾਵੇਗਾ ਮਾਰਚ : ਦਰਸ਼ਨ ਪਾਲ

By  Shanker Badra January 2nd 2021 02:28 PM

ਨਵੀਂ ਦਿੱਲੀ : ਅੱਜ ਸੰਯੁਕਤ ਕਿਸਾਨ ਮੋਰਚਾ ਦੇ ਕਿਸਾਨ ਆਗੂਆਂ ਨੇ ਦਿੱਲੀ ਪ੍ਰੈੱਸ ਕਲੱਬ 'ਚ ਪ੍ਰੈੱਸ ਕਾਨਫਰੰਸ ਕੀਤੀ ਹੈ। ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਹੈ ਕਿ ਹੁਣ ਤੱਕ ਸਰਕਾਰ ਨਾਲ ਜਿੰਨੇ ਵਾਰ ਵੀ ਗੱਲਬਾਤ ਹੋਈ ਹੈ ,ਸਰਕਾਰ ਖੇਤੀ ਕਾਨੂੰਨਾਂ ਖ਼ਿਲਾਫ਼ ਗਲਤ ਪ੍ਰਚਾਰ ਕਰ ਰਹੀ ਹੈ ,ਅਸੀਂ ਉਸਦਾ ਪਰਦਾਫਾਸ਼ ਕਰ ਰਹੇ ਹਾਂ। ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਸਰਕਾਰ ਦੇ ਕੋਲ ਕੋਈ ਜਵਾਬ ਨਹੀਂ ਹੈ। ਖੇਤੀ ਸੂਬਿਆਂ ਦਾ ਵਿਸ਼ਾ ਹੈ ,ਕੇਂਦਰ ਦਾ ਕੋਈ ਹੱਕ ਨਹੀਂ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਇਹ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ,ਓਦੋਂ ਤੱਕ ਇਹ ਅੰਦੋਲਨ ਜਾਰੀ ਰਹੇਗਾ। ਸਾਡਾ ਅੰਦੋਲਨ ਸ਼ਾਂਤੀਪੂਰਨ ਸੀ ਅਤੇ ਸ਼ਾਂਤੀਪੂਰਨ ਰਹੇਗਾ। ਪੂਰੇ ਦੇਸ਼ 'ਚ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ ਅਤੇ ਸਰਕਾਰ ਤੋਂ ਪੂਰੇ ਦੇਸ਼ ਦੇ ਕਿਸਾਨ ਹੀ ਪ੍ਰੇਸ਼ਾਨ ਹਨ। [caption id="attachment_462829" align="aligncenter"]Farmers leaders of Samyukta Kisan Morcha held a press conference at Delhi Press Club 23 ਜਨਵਰੀ ਨੂੰ ਸੁਭਾਸ਼ ਚੰਦਰ ਬੋਸ ਦੇ ਜਨਮ ਦਿਨ ਮੌਕੇ ਗਵਰਨਰ ਹਾਊਸ ਤੱਕ ਕੀਤਾ ਜਾਵੇਗਾ ਮਾਰਚ : ਦਰਸ਼ਨ ਪਾਲ[/caption] ਕਿਸਾਨ ਆਗੂ ਦਰਸ਼ਨ ਪਾਲ ਸਿੰਘ ਨੇ ਕਿਹਾ ਕਿ 5 ਜਨਵਰੀ ਨੂੰ ਸੁਪਰੀਮ ਕੋਰਟ 'ਚ ਕਿਸਾਨ ਅੰਦੋਲਨ ਨੂੰ ਲੈ ਕੇ ਸੁਣਵਾਈ ਹੋਵੇਗੀ , ਜੇਕਰ ਸਾਡੇ ਹੱਕ ਵਿੱਚ ਕੋਈ ਫ਼ੈਸਲਾ ਨਾ ਆਇਆ ਤਾਂ 6 ਜਨਵਰੀ ਨੂੰ ਟਰੈਕਟਰ ਮਾਰਚ ਕੱਢਿਆ ਜਾਵੇਗਾ ,ਇਹ 26 ਜਨਵਰੀ ਦੀ ਰਿਹਰਸਲ ਹੋਵੇਗੀ। ਉਨ੍ਹਾਂ ਕਿਹਾ ਕਿ ਸ਼ਾਹਜਹਾਨਪੁਰ ਸਰਹੱਦ ਤੋਂ ਅੱਗੇ ਵਧਾਂਗੇ, ਇਹ ਸਾਡੀ ਕਮੇਟੀ ਹੀ ਤੈਅ ਕਰੇਗੀ। ਉਨ੍ਹਾਂ ਕਿਹਾ ਕਿ 6 ਜਨਵਰੀ ਤੋਂ ਲੈ ਕੇ 26 ਜਨਵਰੀ ਤੱਕ ਪੂਰੇ ਦੇਸ਼ 'ਚ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਦਬਾਅ ਬਣਾਉਣ ਲਈ ਰੈਲੀਆਂ ਕੱਢੀਆਂ ਜਾਣਗੀਆਂ। [caption id="attachment_462828" align="aligncenter"]Farmers leaders of Samyukta Kisan Morcha held a press conference at Delhi Press Club 23 ਜਨਵਰੀ ਨੂੰ ਸੁਭਾਸ਼ ਚੰਦਰ ਬੋਸ ਦੇ ਜਨਮ ਦਿਨ ਮੌਕੇ ਗਵਰਨਰ ਹਾਊਸ ਤੱਕ ਕੀਤਾ ਜਾਵੇਗਾ ਮਾਰਚ : ਦਰਸ਼ਨ ਪਾਲ[/caption] ਕਿਸਾਨ ਆਗੂ ਦਰਸ਼ਨ ਪਾਲ ਸਿੰਘ ਨੇ ਕਿਹਾ ਕਿ23 ਜਨਵਰੀ ਨੂੰ ਸੁਭਾਸ਼ ਚੰਦਰ ਬੋਸ ਦਾ ਜਨਮ ਦਿਨ ਹੈ ਅਤੇ ਉਸ ਦਿਨ ਗਵਰਨਰ ਹਾਊਸ ਤੱਕ ਮਾਰਚ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ26 ਜਨਵਰੀ ਨੂੰ ਗਣਤੰਤਰ ਦਿਵਸ ਹੈ, ਉਸ ਦਿਨ ਕਿਸਾਨ ਟਰੈਕਟਰਾਂ 'ਤੇ ਤਿਰੰਗਾ ਲਾ ਕੇ ਪਰੇਡ ਕਰਨਗੇ। ਜਿੱਥੇ ਟਰੈਕਟਰ ਘੱਟ ਹੋਣਗੇ ,ਓਥੇ ਹੋਰ ਵਹੀਕਲਾਂ ਨਾਲ ਪਰੇਡ ਕੀਤੀ ਜਾਵੇਗੀ। ਇਸ ਨੂੰ 'ਟਰੈਕਟਰ ਕਿਸਾਨ ਪਰੇਡ' ਦਾ ਨਾਂ ਦਿੱਤਾ ਗਿਆ ਹੈ। ਕਿਸਾਨ ਆਗੂ ਨੇ ਕਿਹਾ ਕਿ ਅਸੀਂ 25 ਜਨਵਰੀ ਨੂੰ ਕਿਸਾਨਾਂ ਨੂੰ ਇੱਥੇ ਪੁੱਜਣ ਦਾ ਸੱਦਾ ਦਿੰਦੇ ਹਾਂ। [caption id="attachment_462831" align="aligncenter"]Farmers leaders of Samyukta Kisan Morcha held a press conference at Delhi Press Club 23 ਜਨਵਰੀ ਨੂੰ ਸੁਭਾਸ਼ ਚੰਦਰ ਬੋਸ ਦੇ ਜਨਮ ਦਿਨ ਮੌਕੇ ਗਵਰਨਰ ਹਾਊਸ ਤੱਕ ਕੀਤਾ ਜਾਵੇਗਾ ਮਾਰਚ : ਦਰਸ਼ਨ ਪਾਲ[/caption] ਗੁਰਨਾਮ ਸਿੰਘ ਚਢੁਨੀ ਨੇ ਕਿਹਾ ਕਿ ਸਰਕਾਰ ਜੋ ਭਰਮ ਫ਼ੈਲਾ ਰਹੀ ਹੈ, ਉਸ ਦੇ ਬਾਰੇ ਅਸੀਂ ਇਥੇ ਆਏ ਹਾਂ। ਉਨ੍ਹਾਂ ਕਿਹਾ ਕਿ ਅਸੀਂ 8 ਦਸੰਬਰ ਨੂੰ ਅਮਿਤ ਸ਼ਾਹ ਨਾਲ ਮੀਟਿੰਗ ਦੌਰਾਨ ਪੁੱਛਿਆ ਸੀ ਕਿ 23 ਫਸਲਾਂ ਨੂੰ ਤੁਸੀਂ ਸਾਰੇ ਦੇਸ਼ ਵਿਚ ਐੱਮ.ਐੱਸ.ਪੀ.'ਤੇ ਖਰੀਦਣ ਲਈ ਤਿਆਰ ਹੋ ਤਾਂ ਜਵਾਬ ਮਿਲਿਆ ਨਹੀਂ। ਇਸ ਵਾਰ ਵੀ ਮੀਟਿੰਗ ਵਿੱਚ ਇਹੀ ਜਵਾਬ ਮਿਲਿਆ ਸੀ। ਉਨ੍ਹਾਂ ਕਿਹਾ ਕਿ ਐੱਮ.ਐੱਸ.ਪੀ.ਦੇਣਾ ਅਤੇ ਐੱਮ.ਐੱਸ.ਪੀ. 'ਤੇ ਫ਼ਸਲਾਂ ਖਰੀਦਣਾ ਦੋਨਾਂ 'ਚ ਫਰਕ ਹੈ। ਸਰਕਾਰ ਸਾਡੀ ਗੱਲ ਟਾਲਮਟੋਲ ਕਰ ਰਹੀ ਹੈ।ਐੱਮ.ਐੱਸ.ਪੀ. ਸਾਡਾ ਅਧਿਕਾਰ ਹੈ ਅਤੇ ਇਸਨੂੰ ਕੇਵਲ ਕਾਨੂੰਨੀ ਰੂਪ ਦੇਣਾ ਹੈ। ਸਰਕਾਰ ਕਹਿੰਦੀ ਹੈ ਕਿ ਇਸ ਨਾਲ ਸਰਕਾਰੀ ਖਜ਼ਾਨੇ 'ਤੇ ਬੋਝ ਪਵੇਗਾ। ਪੜ੍ਹੋ ਹੋਰ ਖ਼ਬਰਾਂ : ਸਿਹਤ ਮੰਤਰੀ ਡਾ. ਹਰਸ਼ਵਰਧਨ ਦਾ ਵੱਡਾ ਬਿਆਨ ,ਪੂਰੇ ਦੇਸ਼ 'ਚ ਮੁਫ਼ਤ ਮਿਲੇਗੀ ਕੋਰੋਨਾ ਵੈਕਸੀਨ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਇਹ ਅੰਦੋਲਨ ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾਉਣ ਦਾ ਅੰਦੋਲਨ ਹੈ। ਉਨ੍ਹਾਂ ਕਿਹਾ ਕਿ ਸਾਡਾ ਅੰਦੋਲਨ ਹਿੰਸਕ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਅੰਦੋਲਨ ਖਾਲਿਸਤਾਨੀਆਂ ,ਮਾਓਵਾਦੀਆਂ ਦਾ ਹੈ ,ਸਿਰਫ਼ ਪੰਜਾਬ ਦਾ ਅੰਦੋਲਨ ਹੈ ਜਾਂ ਫ਼ਿਰ ਹਰਿਆਣਾ ਅਤੇ ਪੰਜਾਬ ਦਾ ਹੈ। ਉਨ੍ਹਾਂ ਕਿਹਾ ਕਿ ਇਸ ਅੰਦੋਲਨ ਵਿੱਚ ਸਾਰੇ ਧਰਮਾਂ ਦੇ ਲੋਕ ਸ਼ਾਮਿਲ ਹਨ। ਇਹ ਹੁਣ ਸਿਰਫ ਉੱਤਰ ਭਾਰਤ ਦੀ ਗੱਲ ਨਹੀਂ ਬਲਕਿ ਪੂਰੇ ਦੇਸ਼ ਵਿਚ ਕਿਸਾਨ ਅੰਦੋਲਨ ਨੂੰ ਸਮਰਥਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ Uno ਨੇ ਵੀ ਸਰਕਾਰ ਨੂੰ ਫਟਕਾਰ ਲਗਾਈ ਹੈ। ਸਰਕਾਰ ਨੂੰ ਜਲਦੀ ਹੀ ਸਾਡੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ। ਸਰਕਾਰ ਨੂੰ ਰਾਜਨੀਤਿਕ ਨੁਕਸਾਨ ਵੀ ਹੋ ਸਕਦਾ ਹੈ ਪਰ ਸਾਡੀ ਮੰਗ ਕਿਸਾਨਾਂ ਨਾਲ ਜੁੜੀ ਹੈ। ਪੜ੍ਹੋ ਹੋਰ ਖ਼ਬਰਾਂ : ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਬੂਟਾ ਸਿੰਘ ਦਾ ਦਿਹਾਂਤ ਯੋਗਿੰਦਰ ਯਾਦਵ ਨੇ ਕਿਹਾ ਕਿ ਇਹ ਅੰਦੋਲਨ ਪੂਰੀ ਤਰ੍ਹਾਂ ਸ਼ਾਂਤਮਈ ਹੈ, ਸਾਰੇ ਫੈਸਲੇ ਲੋਕਤੰਤਰੀ ਢੰਗ ਨਾਲ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ 50 ਫੀਸਦੀ ਮੰਗਾਂ ਮੰਨਣ ਵਾਲੀ ਗੱਲ ਬਿਲਕੁੱਲ ਗ਼ਲਤ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਹਿੰਦੀ ਹੈ ਕਿ ਕਾਨੂੰਨ ਰੱਦ ਕਰਨ ਦੀ ਗੱਲ ਨਾ ਕਰੋ ਅਤੇ ਗੱਲਬਾਤ ਕਰੋ। ਜਿਸ ਤਰ੍ਹਾਂ ਕਿਸਾਨ ਸੜਕਾਂ 'ਤੇ ਬੈਠੇ ਹਨ ,ਪੱਥਰ ਵੀ ਪਿਘਲ ਜਾਣ। ਉਨ੍ਹਾਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਦੱਸਿਆ ਕਿ ਜੇਕਰ 26 ਜਨਵਰੀ ਤੱਕ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਦਿੱਲੀ ਦੇ ਆਸ -ਪਾਸ ਬੈਠੇ ਕਿਸਾਨ ਦਿੱਲੀ ਅੰਦਰ ਦਾਖ਼ਲ ਹੋਣਗੇ। ਉਨ੍ਹਾਂ ਨੇ ਸਾਰੇ ਕਿਸਾਨਾਂ ਨੂੰ ਟਰੈਕਟਰ ਤਿਆਰ ਰੱਖਣ ਦੀ ਅਪੀਲ ਕੀਤੀ ਹੈ। 6 ਜਨਵਰੀ ਤੋਂ ਲੈ ਕੇ 26 ਜਨਵਰੀ ਤੱਕ ਪੂਰੇ ਦੇਸ਼ 'ਚ ਸਰਕਾਰ ਦੇ ਖਿਲਾਫ਼ ਪ੍ਰੋਗਰਾਮ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਲੋਹੜੀ ਵਾਲੇ ਦਿਨ ਇਸ ਕਾਨੂੰਨ ਦੀਆਂ ਕਾਪੀਆਂ ਨੂੰ ਜਲਾਇਆ ਜਾਵੇਗਾ। ਉਨ੍ਹਾਂ ਕਿਹਾ ਕਂਜੇ ਇਹ ਇਤਿਹਾਸਕ ਜੰਗ ਹੈ ਅਤੇ ਅਸੀਂ ਸ਼ਾਂਤੀਪੂਰਨ ਤਰੀਕੇ ਨਾਲ ਰਹਾਂਗੇ। -PTCNews

Related Post