4 ਕਿਸਾਨ ਲੀਡਰਾਂ ਨੂੰ ਗੋਲ਼ੀ ਮਾਰਨ ਦੀ ਰਚੀ ਗਈ ਸੀ ਸਾਜ਼ਿਸ਼, ਇਸ ਸ਼ਖਸ ਨੇ ਕੀਤਾ ਵੱਡਾ ਖ਼ੁਲਾਸਾ

By  Shanker Badra January 23rd 2021 11:27 AM -- Updated: January 23rd 2021 11:32 AM

ਨਵੀ ਦਿੱਲੀ : ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦਾ ਅੰਦੋਲਨ ਅੱਜ 59ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਉਨ੍ਹਾਂ ਦੇ ਅੰਦੋਲਨ ਅਤੇ 26 ਜਨਵਰੀ ਦੀ ਟਰੈਕਟਰ ਪਰੇਡ ਨੂੰ ਕਮਜ਼ੋਰ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਵੱਡੀ ਗੱਲ ਇਹ ਹੈ ਕਿ ਕਿਸਾਨ ਜਥੇਬੰਦੀਆਂ ਨੇ ਦਾਅਵਾ ਕੀਤਾ ਹੈ ਕਿ ਟਰੈਕਟਰ ਪਰੇਡਦੌਰਾਨ ਚਾਰ ਕਿਸਾਨ ਲੀਡਰਾਂ ਨੂੰ ਗੋਲੀ ਮਾਰਨ ਦੀ ਸਾਜ਼ਿਸ਼ ਵਲੀ ਰਚੀ ਗਈ ਸੀ। [caption id="attachment_468629" align="aligncenter"]Farmers leaders allege to 4 Farmer Leaders Shoot during farmers' tractor march on Jan 26 4 ਕਿਸਾਨ ਲੀਡਰਾਂ ਨੂੰ ਗੋਲ਼ੀ ਮਾਰਨ ਦੀ ਰਚੀ ਗਈ ਸੀ ਸਾਜ਼ਿਸ਼, ਇਸ ਸ਼ਖਸ ਨੇ ਕੀਤਾ ਵੱਡਾ ਖ਼ੁਲਾਸਾ[/caption] ਪੜ੍ਹੋ ਹੋਰ ਖ਼ਬਰਾਂ : 11ਵੇਂ ਗੇੜ ਦੀ ਮੀਟਿੰਗ ਵੀ ਬੇਸਿੱਟਾ , ਸਰਕਾਰ ਨੇ ਖੇਤੀ ਕਾਨੂੰਨ ਰੱਦ ਕਰਨ ਤੋਂ ਕੀਤੀ ਕੋਰੀ ਨਾਂਹ ਬੀਤੀ ਰਾਤ ਸਿੰਘੂ ਬਾਰਡਰ 'ਤੇ ਕਿਸਾਨ ਜਥੇਬੰਦੀਆਂ ਨੇ ਇਕ ਸ਼ੱਕੀ ਨੌਜਵਾਨ ਨੂੰ ਫ਼ੜਿਆ ਹੈ ,ਜਿਸ ਨੇ ਦਾਅਵਾ ਕੀਤਾ ਕਿ 26 ਜਨਵਰੀ ਨੂੰ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹਿੰਸਾ ਕਰਨੀ ਅਤੇ 4 ਕਿਸਾਨ ਲੀਡਰਾਂ ਨੂੰ ਗੋਲ਼ੀ ਮਾਰਨ ਦੀ ਸਾਜ਼ਿਸ਼ ਰਚੀ ਗਈ ਸੀ। ਇਸ ਸ਼ੱਕੀ ਨੌਜਵਾਨਨੇ ਦੱਸਿਆ ਸਾਡਾ ਪਲਾਨ ਇਹ ਸੀ ਕਿ ਜਿਵੇਂ ਹੀ ਕਿਸਾਨ ਟਰੈਕਟਰ ਪਰੇਡ ਨੂੰ ਲੈ ਕੇ ਦਿੱਲੀ ਦੇ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕਰਨਗੇ ਤਾਂ ਦਿੱਲੀ ਪੁਲਿਸ ਇਨ੍ਹਾਂ ਨੂੰ ਰੋਕੇਗੀ। [caption id="attachment_468626" align="aligncenter"]Farmers leaders allege to 4 Farmer Leaders Shoot during farmers' tractor march on Jan 26 4 ਕਿਸਾਨ ਲੀਡਰਾਂ ਨੂੰ ਗੋਲ਼ੀ ਮਾਰਨ ਦੀ ਰਚੀ ਗਈ ਸੀ ਸਾਜ਼ਿਸ਼, ਇਸ ਸ਼ਖਸ ਨੇ ਕੀਤਾ ਵੱਡਾ ਖ਼ੁਲਾਸਾ[/caption] ਇਸ ਤੋਂ ਬਾਅਦ ਅਸੀਂ ਪਿੱਛੇ ਤੋਂ ਫਾਇਰਿੰਗ ਕਰਾਂਗੇ ਤਾਂ ਕਿ ਪੁਲਿਸ ਨੂੰ ਲੱਗੇ ਕਿ ਗੋਲ਼ੀ ਕਿਸਾਨਾਂ ਵੱਲੋਂ ਚਲਾਈ ਗਈ ਹੈ। ਇਸ ਸ਼ੱਕੀ ਵਿਅਕਤੀਨੇ ਕਿਹਾ ਰੈਲੀ ਦੌਰਾਨ ਕੁਝ ਲੋਕ ਪੁਲਿਸ ਦੀ ਵਰਦੀ 'ਚ ਹੋਣਗੇ ਤਾਂ ਕਿ ਕਿਸਾਨਾਂ ਨੂੰ ਖਿੰਡਾਇਆ ਜਾ ਸਕੇ। ਇਸ ਵਿਅਕਤੀ ਨੇ ਇਹ ਵੀ ਦੱਸਿਆ ਕਿ ਟਰੈਕਟਰ ਪਰੇਡ ਦੌਰਾਨ ਸਟੇਜ 'ਤੇ ਮੌਜੂਦ ਚਾਰ ਕਿਸਾਨ ਲੀਡਰਾਂ ਨੂੰ ਸ਼ੂਟ ਕਰਨ ਦਾ ਆਰਡਰ ਹੈ। ਸ਼ਖਸ ਨੇ ਦੱਸਿਆ ਕਿਸਾਨੂੰ ਇਸ ਕੰਮ ਲਈ ਪੈਸੇ ਦਿੱਤੇ ਗਏ ਹਨ ਅਤੇ ਹਥਿਆਰ ਮਿਲਣੇ ਸਨ। [caption id="attachment_468628" align="aligncenter"]Farmers leaders allege to 4 Farmer Leaders Shoot during farmers' tractor march on Jan 26 4 ਕਿਸਾਨ ਲੀਡਰਾਂ ਨੂੰ ਗੋਲ਼ੀ ਮਾਰਨ ਦੀ ਰਚੀ ਗਈ ਸੀ ਸਾਜ਼ਿਸ਼, ਇਸ ਸ਼ਖਸ ਨੇ ਕੀਤਾ ਵੱਡਾ ਖ਼ੁਲਾਸਾ[/caption] ਇਨ੍ਹਾਂ ਲੀਡਰਾਂ ਦੀਆਂ ਤਸਵੀਰਾਂ ਵੀ ਦਿੱਤੀਆਂ ਗਈਆਂ ਹਨ। ਵੱਡੀ ਗੱਲ ਇਹ ਹੈ ਕਿ ਵਿਅਕਤੀ ਨੇ ਪ੍ਰਦੀਪ ਨਾਂਅ ਦੇ ਇਕ ਐਸਐਚਓ ਦਾ ਨਾਂਅ ਵੀ ਲਿਆ ਹੈ, ਜੋ ਰਾਈ ਥਾਣੇ ਦਾ ਹੈ ਤੇ ਇਨ੍ਹਾਂ ਕੋਲ ਆਪਣਾ ਚਿਹਰਾ ਢੱਕ ਕੇ ਆਉਂਦਾ ਸੀ। ਸ਼ਖਸ ਨੇ ਦੱਸਿਆ ਕਿ ਅਸੀਂ ਉਸ ਦਾ ਬੈਜ ਦੇਖਿਆ ਸੀ। ਸ਼ਖਸ ਨੇ ਦੱਸਿਆ ਜਿਹੜੇ ਚਾਰ ਲੀਡਰਾਂ ਨੂੰ ਸ਼ੂਟ ਕਰਨ ਦੇ ਹੁਕਮ ਹਨ ,ਉਨ੍ਹਾਂ ਲੋਕਾਂ ਦੀਆਂ ਫ਼ੋਟੋਆਂ ਦੇਖੀਆਂ ਹਨ ਪਰ ਅਸੀ ਨਾਮ ਨਹੀਂ ਜਾਣਦੇ। ਕਿਸਾਨਾਂ ਨੇ ਇਸ ਵਿਅਕਤੀ ਨੂੰ ਦਿੱਲੀ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। [caption id="attachment_468630" align="aligncenter"]Farmers leaders allege to 4 Farmer Leaders Shoot during farmers' tractor march on Jan 26 4 ਕਿਸਾਨ ਲੀਡਰਾਂ ਨੂੰ ਗੋਲ਼ੀ ਮਾਰਨ ਦੀ ਰਚੀ ਗਈ ਸੀ ਸਾਜ਼ਿਸ਼, ਇਸ ਸ਼ਖਸ ਨੇ ਕੀਤਾ ਵੱਡਾ ਖ਼ੁਲਾਸਾ[/caption] ਪੜ੍ਹੋ ਹੋਰ ਖ਼ਬਰਾਂ : ਅੱਜ ਦੀ ਮੀਟਿੰਗ ਵੀ ਰਹੀ ਬੇਸਿੱਟਾ, ਸਰਕਾਰ ਤੇ ਕਿਸਾਨਾਂ ਵਿਚਾਲੇ ਖੇਤੀ ਕਾਨੂੰਨਾਂ ਨੂੰ ਲੈ ਕੇ ਫਸਿਆ ਪੇਚ ਇਸ ਸ਼ਖਸ ਨੇ ਦੱਸਿਆ ਕਿ ਇਸ ਗੈਂਗ 'ਚ ਹੋਰ ਵੀ ਕਈ ਮੁੰਡੇ ਕੁੜੀਆਂ ਸ਼ਾਮਿਲ ਹਨ। ਇਨ੍ਹਾਂ ਨੇ 26 ਜਨਵਰੀ ਨੂੰ ਟਰੈਕਟਰ ਪਰੇਡ ਦੌਰਾਨ ਗੋਲੀਆਂ ਚਲਾਉਣੀਆਂ ਸੀ। ਇਸ ਨੂੰ ਪੈਸੇ ਦੇ ਕੇ ਭੇਜਿਆ ਗਿਆ ਤੇ ਕਹਿੰਦਾ ਹਥਿਆਰ ਵੀ ਮਿਲਣੇ ਸੀ। ਇਸ ਗੈਂਗ ਨੇ ਪਹਿਲਾਂ ਵੀ ਜਾਟ ਅੰਦੋਲਨ 'ਚ ਹਿੰਸਾ ਕੀਤੀ ਸੀ ਤੇ ਕਰਨਾਲ ਸੀਐੱਮ ਦੀ ਰੈਲੀ 'ਚ ਪੁਲਿਸ ਦੀ ਵਰਦੀ ਪਾ ਕੇ ਲਾਠੀਚਾਰਜ ਕੀਤਾ ਸੀ। ਇਸ ਸ਼ੱਕੀ ਨੌਜਵਾਨ ਨੂੰ ਕਿਸਾਨ ਆਗੂਆਂ ਨੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। -PTCNews

Related Post