ਕਿਸਾਨਾਂ ਨੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨਾਲ ਕੀਤੀ ਮੀਟਿੰਗ

By  Pardeep Singh May 7th 2022 07:33 PM

ਚੰਡੀਗੜ੍ਹ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੂਬਾ ਦਫ਼ਤਰ ਸਕੱਤਰ ਗੁਰਬਚਨ ਸਿੰਘ ਚੱਬਾ ਦੀ ਅਗਵਾਈ ਹੇਠ ਜਥੇਬੰਦੀ ਦੇ ਵਫ਼ਦ ਵੱਲੋਂ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨਾਲ ਦਿੱਤੇ ਹੋਏ ਮੰਗ ਪੱਤਰ ਉੱਤੇ ਮੀਟਿੰਗ ਹੋਈ। ਮੀਟਿੰਗ ਵਿੱਚ ਚੀਫ ਪਾਵਰਕਾਮ  ਬਾਲ ਕ੍ਰਿਸ਼ਨ, ਡਿਪਟੀ ਚੀਫ ਜਤਿੰਦਰ ਸਿੰਘ, ਖੇਤੀਬਾੜੀ ਚੀਫ ਅੰਮ੍ਰਿਤਸਰ ਅਤੇ ਡੀ.ਆਰ.ਓ ਸਮੇਤ ਹੋਰ ਅਧਿਕਾਰੀ ਤੇ ਕਿਸਾਨ ਆਗੂ ਰਣਜੀਤ ਸਿੰਘ ਕਲੇਰਬਾਲਾ, ਜਰਮਨਜੀਤ ਸਿੰਘ ਬੰਡਾਲਾ, ਗੁਰਲਾਲ ਸਿੰਘ ਮਾਨ,ਡਾ:ਕੰਵਰ ਦਲੀਪ ਸਿੰਘ,ਮੰਗਜੀਤ ਸਿੰਘ ਸਿੱਧਵਾਂ ਆਦਿ ਵੀ ਮੌਜੂਦ ਸਨ।  ਲਗਭਗ 1 ਘੰਟਾ 10 ਮਿੰਟ ਚੱਲੀ ਮੀਟਿੰਗ ਵਿੱਚ ਖੁੱਲ ਕੇ ਵਿਚਾਰ ਚਰਚਾ ਹੋਈ। ਕਿਸਾਨ ਆਗੂਆਂ ਨੇ ਦੱਸਿਆ ਕਿ ਖੇਤੀ ਮੋਟਰਾਂ ਲਈ 1200 VDS ਪ੍ਰਤੀ ਹਾਰਸ ਪਾਵਰ ਲਾਗੂ ਕਰਨ ਦੀ ਮੰਗ ਕੀਤੀ ਗਈ।  ਬਿਜਲੀ ਮੰਤਰੀ ਨੇ ਕਿਹਾ ਕਿ ਕਿਸਾਨਾਂ ਦੀ ਇਹ ਮੰਗ ਜਲਦੀ ਪੂਰੀ ਕੀਤੀ ਜਾਵੇਗੀ। ਸਰਕਾਰ ਵੱਲੋਂ ਐਲਾਨ ਕੀਤੀ ਗਈ 300 ਯੂਨਿਟ ਮੁਆਫੀ ਬਾਰੇ ਕਿਹਾ ਗਿਆ ਕਿ 1 ਜੁਲਾਈ ਤੋਂ ਇਹ ਮੰਗ ਪੂਰੀ ਤਰ੍ਹਾਂ ਲਾਗੂ ਕੀਤੀ ਜਾਵੇਗੀ ਤੇ ਬਗੈਰ ਸ਼ਰਤ ਸਾਰੇ ਵਰਗਾਂ ਨੂੰ ਸਹੂਲਤ ਦਿੱਤੀ ਜਾਵੇਗੀ। ਪਾਵਰਕਾਮ ਵਿੱਚ ਮੁਲਾਜ਼ਮਾ ਦੀ ਘਾਟ ਨੂੰ ਪੂਰਾ ਕਰਨ ਲਈ 1690 ਨਵੀਆਂ ਭਰਤੀਆਂ ਕਰਨ ਦਾ ਭਰੋਸਾ ਦਿੱਤਾ ਗਿਆ।ਮੰਤਰੀ ਦੇ ਧਿਆਨ ਵਿਚ ਕਿਸਾਨ ਆਗੂਆਂ ਨੇ 26 ਜੂਨ ਤੋਂ ਝੋਨੇ ਦੀ ਬਿਜਾਈ ਬਾਰੇ ਦੱਸਿਆ ਕਿ ਸਰਕਾਰ ਇਸ ਬਾਰੇ ਮੁੜ ਵਿਚਾਰ ਕਰੇ।ਆਗੂਆਂ ਨੇ ਕਿਹਾ ਕਿ 26 ਜੂਨ ਤੋਂ ਝੋਨੇ ਦੀ ਲਵਾਈ ਕਾਰਨ ਅਕਤੂਬਰ ਵਿੱਚ ਝੋਨਾ ਲੇਟ ਪੱਕਣ ਨਾਲ ਜਦ ਮੰਡੀ ਵਿੱਚ ਆਵੇਗਾ ਤਾਂ ਮੌਸਮ ਵਿੱਚ ਨਮੀ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਝੋਨਾ ਦੀ ਖਰੀਦ ਵਿੱਚ ਵੱਡੀ ਮੁਸ਼ਕਲ ਆਵੇਗੀ।ਇਸ ਲਈ 10 ਦਿਨ ਅਗੇਤਾ ਝੋਨਾ ਲਾਉਣ ਬਾਰੇ ਸਰਕਾਰ ਮੰਗ ਮੰਨੇ।ਮੰਤਰੀ ਵੱਲੋਂ ਕਿਸਾਨਾਂ ਦੀਆਂ ਹੋਰ ਮੰਗਾਂ ਮੰਨਣ ਦਾ ਵੀ ਭਰੋਸਾ ਦਿੱਤਾ ਗਿਆ। ਇਹ ਵੀ ਪੜ੍ਹੋ:ਸ਼੍ਰੋਮਣੀ ਅਕਾਲੀ ਦਲ ਨੇ ਸਰਕਾਰ ਤੋਂ ਕਿਸਾਨਾਂ ਲਈ 500 ਰੁਪਏ ਪ੍ਰਤੀ ਕੁਇੰਟਲ ਮੁਆਵਜ਼ੇ ਦੀ ਕੀਤੀ ਮੰਗ -PTC News

Related Post