ਸਿੰਘੂ ਬਾਰਡਰ 'ਤੇ ਕਿਸਾਨਾਂ 'ਤੇ ਪੱਥਰਬਾਜ਼ੀ , ਤੋੜੇ ਕਿਸਾਨਾਂ ਦੇ ਟੈਂਟ , ਪੁਲਿਸ ਨੇ ਛੱਡੇ ਹੰਝੂ ਗੈਸ ਦੇ ਗੋਲੇ 

By  Shanker Badra January 29th 2021 01:55 PM -- Updated: January 29th 2021 03:02 PM

ਨਵੀਂ ਦਿੱਲੀ : ਕਿਸਾਨਾਂ ਦਾ ਖੇਤੀ ਕਾਨੂੰਨਾਂ ਨੂੰ ਲੈ ਕੇ ਦਿੱਲੀ ਵਿੱਚ ਸੰਘਰਸ਼ ਲਗਾਤਾਰ ਜਾਰੀ ਹੈ। ਇਸ ਦੌਰਾਨ ਦਿੱਲੀ ਦੇ ਸਿੰਘੂ ਬਾਰਡਰ 'ਤੇ ਅੱਜ ਦੂਜੇ ਦਿਨ ਵੀ ਤਣਾਅਪੂਰਨ ਮਾਹੌਲ ਬਣਿਆ ਹੋਇਆ ਹੈ ਅਤੇ ਭਾਰੀ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ। ਓਥੇ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਕਿਸਾਨ ਅੰਦੋਲਨ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਕੁੱਝ ਲੋਕਾਂ ਵਲੋਂ ਕਿਸਾਨਾਂ 'ਤੇ ਪੱਥਰਬਾਜ਼ੀ ਕੀਤੀ ਗਈ ਤੇ ਡਾਂਗਾ ਨਾਲ ਹਮਲਾ ਕੀਤਾ ਗਿਆ ਹੈ। ਇਨ੍ਹਾਂਸ਼ਰਾਰਤੀ ਅਨਸਰਾਂ ਨੇ ਕਿਸਾਨਾਂ ਦੇ ਟੈਂਟਾਂ ਤੇ ਤੰਬੂਆਂ ਨੂੰ ਵੀ ਉਖਾੜਿਆ। ਪੁਲਿਸ ਨੇ ਹੰਝੂ ਗੈਸ ਦੇ ਗੋਲੇਛੱਡੇ ਹਨ ਪਰ ਦਿੱਲੀ ਪੁਲਿਸ ਸਾਹਮਣੇ ਖੜਕੇ ਇਹ ਹੁਲੜਬਾਜ਼ੀ ਹੁੰਦੀ ਦੇਖ ਰਹੀ ਹੈ। [caption id="attachment_470352" align="aligncenter"] ਸਿੰਘੂ ਬਾਰਡਰ 'ਤੇ ਕਿਸਾਨਾਂ 'ਤੇ ਪੱਥਰਬਾਜ਼ੀ , ਤੋੜੇ ਕਿਸਾਨਾਂ ਦੇ ਟੈਂਟ , ਪੁਲਿਸ ਨੇ ਛੱਡੇ ਹੰਝੂ ਗੈਸ ਦੇ ਗੋਲੇ[/caption] ਪੁਲਿਸ ਦੀ ਇਸ ਕਾਰਵਾਈ ਨੂੰ ਦੇਖ ਕੇ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ। ਭਾਰੀ ਗਿਣਤੀ ਵਿਚ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ। ਇਸ ਦੌਰਾਨ ਪੁਲਿਸ''ਪ੍ਰਦਰਸ਼ਨਕਾਰੀਆਂ ਨੂੰ ਰੋਕਣ 'ਚ ਨਾਕਾਮ ਹੋ ਰਹੀ ਹੈ। ਓਧਰ ਦੂਜੇ ਪਾਸੇ ਕਿਸਾਨ ਸ਼ਾਂਤਮਈ ਤਰੀਕੇ ਨਾਲ ਬਾਰਡਰ 'ਤੇ ਡਟੇ ਹੋਏ ਹਨ। ਕਿਸਾਨ ਆਗੂਆਂ ਵੱਲੋਂ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ। [caption id="attachment_470343" align="aligncenter"] ਸਿੰਘੂ ਬਾਰਡਰ 'ਤੇ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਭੰਨਤੋੜ ,ਕਿਸਾਨਾਂ 'ਤੇ ਕੀਤੀ ਪੱਥਰਬਾਜ਼ੀ[/caption] ਕਿਸਾਨ ਆਗੂਆਂ ਨੇ ਕਿਹਾ ਹੈ ਕਿਕਿਸਾਨਾਂ ਦੇ ਸਬਰ ਦਾ ਇਮਤਿਹਾਨ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਬਾਰਡਰ ਦੇ ਨਾਲ ਲੱਗਦੈ ਪਿੰਡ ਵਾਸੀਆਂ ਨੇ ਕਦੇ ਅੰਦੋਲਨ ਦਾ ਵਿਰੋਧਨਹੀਂ ਕੀਤਾ ,ਇਹ ਸਰਕਾਰ ਵੱਲੋਂ ਕਿਸਾਨਾਂ ਨੂੰ ਬਦਨਾਮ ਕਰਨ ਦੀ ਚਾਲ ਹੈ। [caption id="attachment_470342" align="aligncenter"] ਸਿੰਘੂ ਬਾਰਡਰ 'ਤੇ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਭੰਨਤੋੜ ,ਕਿਸਾਨਾਂ 'ਤੇ ਕੀਤੀ ਪੱਥਰਬਾਜ਼ੀ[/caption] ਇਸ ਮੌਕੇ 'ਸਥਾਨਕ ਲੋਕਾਂ ਨੇ ਇਥੇ ਪਹੁੰਚੇ ਲੋਕਾਂ ਨੂੰ ਪਛਾਨਣ ਤੋਂ ਇਨਕਾਰ ਕੀਤਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ 'ਕੇਂਦਰ ਵੱਲੋਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼' ਕੀਤੀ ਜਾ ਰਹੀ ਹੈ। [caption id="attachment_470353" align="aligncenter"] ਸਿੰਘੂ ਬਾਰਡਰ 'ਤੇ ਕਿਸਾਨਾਂ 'ਤੇ ਪੱਥਰਬਾਜ਼ੀ , ਤੋੜੇ ਕਿਸਾਨਾਂ ਦੇ ਟੈਂਟ , ਪੁਲਿਸ ਨੇ ਛੱਡੇ ਹੰਝੂ ਗੈਸ ਦੇ ਗੋਲੇ[/caption] 'ਪ੍ਰਦਰਸ਼ਨਕਾਰੀ ਸਟੇਜ਼ ਵੱਲ'ਵੱਧ ਰਹੇ ਸਨ ਤੇ ਕਿਸਾਨ ਆਗੂਆਂ ਨੂੰ ਉਕਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਦੱਸ ਦੇਈਏ ਕਿ ਬੀਤੇ ਕੱਲ ਵੀ ਇਨ੍ਹਾਂ ਲੋਕਾਂ ਵੱਲੋਂਸਿੰਘੂ ਬਾਰਡਰ ਖਾਲੀ ਕਰਨ ਲਈ ਹੰਗਾਮਾ ਕੀਤਾ ਗਿਆ ਸੀ। -PTCNews

Related Post