ਮੋਗਾ: ਪੰਜਾਬ ਵਿੱਚ 1 ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਹੋ ਗਈ ਹੈ। ਸਰਕਾਰ ਮੰਡੀਆਂ ਵਿੱਚ ਪੁਖਤੇ ਪ੍ਰਬੰਧ ਦੇ ਵੱਡੇ-ਵੱਡ਼ੇ ਦਾਅਵੇ ਕੀਤੇ ਜਾ ਰਹੇ ਹਨ ਪਰ ਉਥੇ ਹੀ ਮੋਗਾ ਦੀ ਮੰਡੀ ਵਿੱਚ ਕਿਸਾਨਾਂ ਨੇ ਸਰਕਾਰ ਦੇ ਦਾਅਵੇ ਦਾ ਖੰਡਨ ਕੀਤਾ ਹੈ। ਇਸ ਮੌਕੇ ਕਿਸਾਨਾਂ ਦਾ ਕਹਿਣਾ ਹੈ ਕਿ ਅਵਾਰਾ ਪਸ਼ੂਆਂ ਦੀ ਮੰਡੀ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਵੱਡੀ ਸਮੱਸਿਆ ਹੈ ਜਦੋਂ ਥੋੜ੍ਹਾ ਬਹੁਤਾ ਪਾਸੇ ਜਾਦੇ ਹਾਂ ਤਾਂ ਉਦੋਂ ਹੀ ਅਵਾਰਾ ਪਸ਼ੂ ਝੋਨੇ ਦੀਆਂ ਢੇਰੀਆਂ 'ਤੇ ਆ ਜਾਂਦੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਅਵਾਰਾ ਪਸ਼ੂਆਂ ਦਾ ਹੱਲ ਕਰੇ ਉਥੇ ਹੀ ਪਾਣੀ ਅਤੇ ਬਾਥਰੂਮਾਂ ,ਟੁਆਇਲਟਾ ਆਦਿ ਦੇ ਪੁਖਤਾ ਪ੍ਰਬੰਧ ਕੀਤੇ ਜਾਵੇ। ਕਿਸਾਨਾਂ ਦਾ ਕਹਿਣਾ ਹੈ ਕਿ ਸਾਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਹਰ ਸਾਲ ਕਰਨਾ ਪੈਦਾ ਹੈ। ਉਧਰ ਮਾਰਕੀਟ ਕਮੇਟੀ ਮੋਗਾ ਦੇ ਸੈਕਟਰੀ ਸੰਦੀਪ ਸਿੰਘ ਗੋਦਾਰਾਂ ਨੇ ਕਿਹਾ ਹੈ ਕਿ ਪਿਛਲੇ ਸਾਲ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਸੀ। ਇਸ ਵਾਰ ਸਫ਼ਾਈ, ਪਾਣੀ ਅਤੇ ਟਾਇਲਟਾਂ ਆਦਿ ਦਾ ਕਿਸਾਨਾਂ ਲਈ ਪੁਖਤਾ ਪ੍ਰਬੰਧ ਕੀਤਾ ਗਿਆ ਹੈ। ਕਿਸਾਨਾਂ ਨੂੰ ਇਸ ਵਾਰ ਵਾਟਰ ਕੂਲਰਾਂ ਰਾਹੀਂ RO ਵਾਲਾ ਪਾਣੀ ਮੁਹੱਈਆ ਕੀਤਾ ਜਾਵੇਗਾ। ਸੈਕਟਰੀ ਸੰਦੀਪ ਸਿੰਘ ਗੋਦਾਰਾ ਨੇ ਕਿਹਾ ਕਿ ਅਵਾਰਾ ਪਸ਼ੂਆਂ ਦੀ ਰੋਕਥਾਮ ਲਈ 5 ਚੌਕੀਦਾਰ ਵੀ ਤਾਇਨਾਤ ਕੀਤੇ ਗਏ ਹਨ ਜੋ ਆਵਾਰਾ ਪਸ਼ੂਆਂ ਨੂੰ ਕੰਟਰੋਲ ਕਰ ਕੇ ਰੱਖਣਗੇ। ਬਾਸਮਤੀ ਹੀ ਮੰਡੀ 'ਚ ਆਈ ਹੈ ਜੋ 3000 ਤੋਂ ਲੈ ਕੇ 35 ਸੌ ਤੱਕ ਵਿਕ ਰਹੀ ਹੈ ਇਸ ਮੌਕੇ ਉਨ੍ਹਾਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਮੰਡੀ ਵਿੱਚ ਸੁੱਕਾ ਝੋਨਾ ਹੀ ਲੈ ਕੇ ਆਉਣ ਤਾਂ ਜੋ ਉਨ੍ਹਾਂ ਨੂੰ ਮੰਡੀ ਵਿੱਚ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਪੰਜਾਬ ਸਰਕਾਰ ਇਕ ਪਾਸੇ ਪੁਖਤਾ ਪ੍ਰਬੰਧ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ ਪਰ ਅਸਲ ਤਸਵੀਰ ਕੁਝ ਹੋਰ ਹੀ ਹੈ। ਕਿਸਾਨਾਂ ਨੂੰ ਆਪਣੀ ਫਸਲ ਲੈ ਕੇ ਜਾਣ ਤੋਂ ਵੇਚਣ ਤੱਕ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਵੀ ਪੜ੍ਹੋ;CM ਮਾਨ ਦੀ ਪਤਨੀ ਦਾ ਵਿਰੋਧ, ਕਾਰ ਦਾ ਕੀਤਾ ਘਿਰਾਓ -PTC News