ਕਿਸਾਨ ਨੇ 'ਇੰਦਰ ਦੇਵਤਾ' ਖਿਲਾਫ ਦਰਜ ਕਰਵਾਈ ਸ਼ਿਕਾਇਤ, ਮੀਂਹ ਘੱਟ ਪੈਣ 'ਤੇ ਕਰ ਰਿਹਾ ਕਾਰਵਾਈ ਦੀ ਮੰਗ

By  Jasmeet Singh July 19th 2022 02:13 PM

ਗੋਂਡਾ, 19 ਜੁਲਾਈ: ਇੱਕ ਅਜੀਬ ਘਟਨਾ ਵਿੱਚ ਉੱਤਰ ਪ੍ਰਦੇਸ਼ ਦੇ ਗੋਂਡਾ ਜ਼ਿਲ੍ਹੇ ਦੇ ਇੱਕ ਕਿਸਾਨ ਨੇ ਮੀਂਹ ਦੇ ਦੇਵਤਾ ਇੰਦਰ ਦੇ ਖਿਲਾਫ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਬਾਰਿਸ਼ ਨਾ ਹੋਣ ਲਈ ਇੰਦਰ ਦੇਵ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਜ਼ਿਲ੍ਹੇ ਦੇ ਝਾਲਾ ਪਿੰਡ ਦੇ ਵਸਨੀਕ ਸੁਮਿਤ ਕੁਮਾਰ ਯਾਦਵ ਵਜੋਂ ਪਛਾਣੇ ਗਏ ਕਿਸਾਨ ਨੇ ਇਹ ਅਜੀਬ ਸ਼ਿਕਾਇਤ ਦਰਜ ਕਰਵਾਈ ਸੀ। ਆਪਣੀ ਸ਼ਿਕਾਇਤ ਵਿੱਚ ਯਾਦਵ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਘੱਟ ਬਾਰਿਸ਼ ਨੇ ਜਨਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਸੁਮਿਤ ਕੁਮਾਰ ਯਾਦਵ ਨੇ ਇਸ ਖੇਤਰ ਵਿੱਚ ਘੱਟ ਬਾਰਿਸ਼ਾਂ ਅਤੇ ਸੋਕੇ ਦੇ ਸਬੰਧ ਵਿੱਚ ਭਗਵਾਨ ਇੰਦਰ ਨੂੰ ਦੋਸ਼ੀ ਠਹਿਰਾਉਂਦੇ ਹੋਏ ਲਿਖਿਆ, “ਇਸ ਸ਼ਿਕਾਇਤ ਦੇ ਨਾਲ, ਸ਼ਿਕਾਇਤਕਰਤਾ ਮਾਣਯੋਗ ਅਧਿਕਾਰੀਆਂ ਦੇ ਧਿਆਨ ਵਿੱਚ ਇਹ ਲਿਆਉਣਾ ਚਾਹੁੰਦਾ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਮੀਂਹ ਨਹੀਂ ਪਿਆ ਹੈ। ਸੋਕੇ ਕਾਰਨ ਲੋਕ ਬਹੁਤ ਪ੍ਰੇਸ਼ਾਨ ਹਨ। ਇਸ ਸਥਿਤੀ ਨੇ ਪਸ਼ੂਆਂ ਅਤੇ ਖੇਤੀ 'ਤੇ ਮਾੜਾ ਪ੍ਰਭਾਵ ਪਾਇਆ ਹੈ। ਇਸ ਕਾਰਨ ਪਰਿਵਾਰਾਂ ਦੀਆਂ ਔਰਤਾਂ ਅਤੇ ਬੱਚਿਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਅਸੀਂ ਤੁਹਾਨੂੰ ਇਸ ਮਾਮਲੇ ਵਿੱਚ ਉਚਿਤ ਕਾਰਵਾਈ ਕਰਨ ਦੀ ਬੇਨਤੀ ਕਰਦੇ ਹਾਂ।" ਇਸ ਦੌਰਾਨ ਮਾਲ ਅਧਿਕਾਰੀ ਜਿਸ ਦੀ ਪਛਾਣ ਐਨ ਐਨ ਵਰਮਾ ਵਜੋਂ ਕੀਤੀ ਗਈ ਹੈ, ਨੇ ਸ਼ਿਕਾਇਤ ਪੱਤਰ 'ਤੇ "ਵਰਖਾ ਦੇ ਦੇਵਤਾ" ਵਿਰੁੱਧ ਕਾਰਵਾਈ ਦੀ ਸਿਫਾਰਸ਼ ਕੀਤੀ। ਸਪੱਸ਼ਟ ਤੌਰ 'ਤੇ ਉਸਨੇ ਇਸ ਪੱਤਰ ਨੂੰ ਪੜ੍ਹੇ ਬਿਨਾਂ, ਅਗਲੀ ਕਾਰਵਾਈ ਲਈ ਡੀਐਮ ਦੇ ਦਫਤਰ ਨੂੰ ਭੇਜ ਦਿੱਤਾ। ਜਦੋਂ ਚਿੱਠੀ ਵਾਇਰਲ ਹੋਈ ਤਾਂ ਵਰਮਾ ਨੇ ਇਸ ਨੂੰ ਅੱਗੇ ਭੇਜਣ ਤੋਂ ਇਨਕਾਰ ਕਰ ਦਿੱਤਾ । ਉਨ੍ਹਾਂ ਕਿਹਾ ਕਿ “ਮੇਰੇ ਕੋਲ ਅਜਿਹਾ ਕੋਈ ਮਾਮਲਾ ਨਹੀਂ ਆਇਆ। ਉਸ ਸ਼ਿਕਾਇਤ ਪੱਤਰ 'ਤੇ ਦਿਖਾਈ ਗਈ ਮੋਹਰ ਡੁਪਲੀਕੇਟ ਸੀਲ ਹੈ। ਸੰਪੂਰਨ ਸਮਾਧਨ ਦਿਵਸ ਵਿੱਚ ਪ੍ਰਾਪਤ ਹੋਈਆਂ ਸ਼ਿਕਾਇਤਾਂ ਸਬੰਧਤ ਵਿਭਾਗਾਂ ਨੂੰ ਨਾਮਜ਼ਦ ਕੀਤੀਆਂ ਜਾਂਦੀਆਂ ਹਨ ਅਤੇ ਇਹ ਸ਼ਿਕਾਇਤਾਂ ਕਦੇ ਵੀ ਕਿਸੇ ਹੋਰ ਦਫ਼ਤਰ ਨੂੰ ਅੱਗੇ ਨਹੀਂ ਭੇਜੀਆਂ ਜਾਂਦੀਆਂ ਹਨ।" ਇਹ ਵੀ ਪੜ੍ਹੋ : ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਥਾਣਾ ਡਿਵੀਜ਼ਨ ਨੰਬਰ ਪੰਜ ਦੇ ਬਾਹਰ ਪ੍ਰਦਰਸ਼ਨ ਉਨ੍ਹਾਂ ਅੱਗੇ ਕਿਹਾ ਕਿ "ਇਹ ਸਾਰਾ ਕੁਝ ਮਨਘੜਤ ਜਾਪਦਾ ਹੈ। ਇਸ ਦੀ ਜਾਂਚ ਕੀਤੀ ਜਾ ਰਹੀ ਹੈ।" ਵਰਮਾ ਨੇ ਇਹ ਵੀ ਕਿਹਾ ਕਿ ਸੱਚਾਈ ਦਾ ਪਤਾ ਲਗਾਉਣ ਲਈ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ। -PTC News

Related Post