ਪ੍ਰਸਿੱਧ ਅਦਾਕਾਰਾ ਮਾਹੀ ਗਿੱਲ ਅਤੇ ਪੰਜਾਬੀ ਅਦਾਕਾਰ ਹੌਬੀ ਧਾਲੀਵਾਲ ਭਾਜਪਾ 'ਚ ਸ਼ਾਮਿਲ
Jasmeet Singh
February 7th 2022 12:36 PM --
Updated:
February 7th 2022 02:33 PM
ਚੰਡੀਗੜ੍ਹ: 'ਦੇਵ ਡੀ' (Dev D) ਸਟਾਰ ਮਾਹੀ ਗਿੱਲ (Mahie Gill) ਅਤੇ ਪੰਜਾਬੀ ਅਦਾਕਾਰ ਕਮਲ (ਹੌਬੀ) ਧਾਲੀਵਾਲ (Hobby Dhaliwal) ਸੋਮਵਾਰ ਨੂੰ ਪਾਰਟੀ ਦੇ ਪੰਜਾਬ ਚੋਣ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ (Union Minister Gajendra Shekhawat), ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ (Manohar Lal Khattar) ਅਤੇ ਪਾਰਟੀ ਦੇ ਕੌਮੀ ਜਨਰਲ ਸਕੱਤਰ ਦੁਸ਼ਯੰਤ ਗੌਤਮ (Dushyant Gautam) ਦੀ ਮੌਜੂਦਗੀ ਵਿੱਚ ਅੱਜ ਸਵੇਰੇ ਚੰਡੀਗੜ੍ਹ 'ਚ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ।
ਇਹ ਵੀ ਪੜ੍ਹੋ: ਚੰਨੀ ਨੂੰ ਮੁੱਖ ਮੰਤਰੀ ਚਿਹਰਾ ਐਲਾਨਣ ਨੂੰ ਲੈ ਕੇ ਬਿਕਰਮ ਸਿੰਘ ਮਜੀਠੀਆ ਦਾ ਵੱਡਾ ਬਿਆਨ ਅਭਿਨੇਤਾ ਗਿੱਲ ਨੇ ਕਿਹਾ ਕਿ "ਮੈਂ ਕੁੜੀਆਂ ਲਈ ਕੁਝ ਕਰਨਾ ਚਾਹੁੰਦੀ ਹਾਂ। ਮੈਂ ਲੜਕੀਆਂ ਨਾਲ ਜੁੜੇ ਮੁੱਦਿਆਂ ਨੂੰ ਉਠਾਉਣਾ ਚਾਹੁੰਦੀ ਹਾਂ। ਹੁਣ ਮੈਨੂੰ ਅਜਿਹਾ ਕਰਨ ਲਈ ਇੱਕ ਮਾਧਿਅਮ ਮਿਲਿਆ ਹੈ। ਜਦੋਂ ਕਿ ਪੰਜਾਬੀ ਅਭਿਨੇਤਾ 'ਹੋਬੀ ਧਾਲੀਵਾਲ' ਵਜੋਂ ਜਾਣੇ ਜਾਂਦੇ ਕਮਲ ਧਾਲੀਵਾਲ ਨੇ ਕਿਹਾ ਕਿ "ਮੇਰਾ ਦੁੱਖ ਇਹ ਹੈ ਕਿ ਪੰਜਾਬ ਵੱਖ-ਵੱਖ ਮੌਕੇ ਗੁਆ ਰਿਹਾ ਹੈ। ਮੈਂ ਸੂਬੇ ਵਿੱਚ ਭਾਜਪਾ ਦੀਆਂ ਨੀਤੀਆਂ ਨੂੰ ਲਾਗੂ ਕਰਨਾ ਚਾਹੁੰਦਾ ਹਾਂ।" ਮਾਹੀ ਗਿੱਲ ਸਿਲਵਰ ਸਕ੍ਰੀਨ 'ਤੇ ਸਾਹਬ, ਬੀਵੀ ਔਰ ਗੈਂਗਸਟਰ, ਦੇਵ ਡੀ, ਦੁਰਗਾਮਤੀ, ਪਾਨ ਸਿੰਘ ਤੋਮਰ, ਦਬੰਗ, ਗੁਲਾਲ ਵਰਗੀਆਂ ਫਿਲਮਾਂ 'ਚ ਨਜ਼ਰ ਆ ਚੁੱਕੀ ਹੈ। ਇਹ ਵੀ ਪੜ੍ਹੋ: 'ਸੁਖਬੀਰ @ 7' ਨੂੰ ਮਿਲ ਰਿਹਾ ਭਰਵਾ ਹੁੰਗਾਰਾ; 'ਸਹਿਤ ਸੰਭਾਲ' ਰਿਹਾ ਛੇਵੇਂ ਭਾਗ ਦਾ ਮੁੱਖ ਵਿਸ਼ਾ ਉਥੇ ਹੀ ਧਾਲੀਵਾਲ ਥਾਣਾ ਸਦਰ, ਜਿੰਦੇ ਮੇਰੀਏ ਦਿਲਾਵਰ, ਅੰਗਰੇਜ਼, ਪੰਜਾਬੀਆਂ ਦਾ ਰਾਜਾ ਬਲਰਾਜ ਸਿੰਘ, ਸਾਬ ਬਹਾਦਰ ਆਦਿ ਦਾ ਹਿੱਸਾ ਰਹੇ ਹਨ। ਪੰਜਾਬ ਵਿੱਚ 20 ਫਰਵਰੀ ਨੂੰ ਵੋਟਾਂ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ। -PTC News