ਨਸ਼ੇ ਨਾਲ 2 ਸਕੇ ਭਰਾਵਾਂ ਦੀ ਹੋਈ ਮੌਤ, ਵੱਡੇ ਦੇ ਭੋਗ ਤੋਂ ਪਹਿਲਾਂ ਉੱਠੀ ਛੋਟੇ ਦੀ ਵੀ ਅਰਥੀ

By  Riya Bawa September 3rd 2022 10:55 AM

ਤਰਨਤਾਰਨ: ਪੰਜਾਬ ਵਿੱਚ ਨਸ਼ਾ ਸਰਾਪ ਬਣਿਆ ਹੋਇਆ ਹੈ। ਲੋਕਾਂ ਦੇ ਘਰ ਉਜੜ ਰਹੇ ਹਨ, ਇਸ ਦੀ ਤਾਜ਼ਾ ਮਿਸਾਲ ਹਲਕਾ ਖਡੂਰ ਸਾਹਿਬ ਦੇ ਪਿੰਡ ਧੁੰਨ ਢਾਏ ਵਾਲਾ ਤੋਂ ਸਾਹਮਣੇ ਆਈ, ਜਿਥੇ ਕਿਸਾਨ ਪਰਿਵਾਰ ਨਾਲ ਸਬੰਧ ਰਖਣ ਵਾਲੇ ਦੋ ਭਰਾਵਾਂ ਦੀ ਇੱਕ ਹਫ਼ਤੇ ਵਿੱਚ ਨਸ਼ੇ ਕਰਕੇ ਮੌਤ ਹੋ ਗਈ। ਅੰਗਰੇਜ਼ ਸਿੰਘ ਨਾਂ ਦੇ ਨੌਜਵਾਨ ਦੀ ਬੀਤੇ ਵੀਰਵਾਰ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋਈ ਸੀ। dead ਅੰਗਰੇਜ਼ ਸਿੰਘ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਸ਼ਨੀਵਾਰ ਨੂੰ ਪਾਏ ਜਾਣੇ ਸਨ ਕਿ ਛੋਟੇ ਭਰਾ ਗੁਰਮੇਲ ਸਿੰਘ ਦੀ ਵੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਥਾਣਾ ਚੋਹਲਾ ਸਾਹਿਬ ਨੂੰ ਆਉਂਦੇ ਪਿੰਡ ਧੁੰਨ ਢਾਏ ਵਾਲਾ ਦੇ ਕਿਸਾਨ ਮੁਖਤਿਆਰ ਸਿੰਘ ਦੇ ਦੋ ਪੁੱਤਰ ਸਨ। ਅੰਗਰੇਜ਼ ਸਿੰਘ (23) ਅਤੇ ਗੁਰਮੇਲ ਸਿੰਘ (21) ਗੁਜਰਾਤ ਦੇ ਮੁੰਦਰਾ ਸ਼ਹਿਰ ਵਿੱਚ ਕੰਮ ਕਰਦੇ ਸਨ। Drug overdose: AAP leader's son found dead in Amritsar ਦੋਵੇਂ ਪੁੱਤਰ ਮਾੜੀ ਸੰਗਤ ਦਾ ਸ਼ਿਕਾਰ ਹੋ ਕੇ ਨਸ਼ੇ ਦੇ ਆਦੀ ਹੋ ਗਏ। ਮੁਖਤਿਆਰ ਸਿੰਘ ਦੀ ਪਤਨੀ ਦੀ ਤਬੀਅਤ ਅਚਾਨਕ ਵਿਗੜ ਗਈ। ਜਿਸ ਕਾਰਨ ਉਸ ਨੂੰ ਸਟੰਟ ਪਾਇਆ ਗਿਆ ਸੀ। ਗੁਜਰਾਤ ਵਿੱਚ ਇੱਕ ਨਿੱਜੀ ਕੰਪਨੀ ਵਿੱਚ ਕੰਮ ਕਰਦੇ ਮੁਖਤਿਆਰ ਸਿੰਘ ਦੇ ਵੱਡੇ ਪੁੱਤਰ ਅੰਗਰੇਜ਼ ਸਿੰਘ (23) ਦੀ ਵੀਰਵਾਰ ਨੂੰ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਪਰਿਵਾਰ ਨੇ ਬਿਨਾਂ ਕੋਈ ਪੁਲਿਸ ਕਾਰਵਾਈ ਕੀਤੇ ਅੰਗਰੇਜ਼ ਸਿੰਘ ਦਾ ਸਸਕਾਰ ਕਰਵਾ ਦਿੱਤਾ। ਇਹ ਵੀ ਪੜ੍ਹੋ: Asia Cup 2022 ਦੇ ਸੁਪਰ 4 ਪੜਾਅ ਦਾ ਆਖ਼ਰੀ ਸ਼ਡਿਊਲ ਜਾਰੀ, ਭਲਕੇ ਹੋਵੇਗਾ ਭਾਰਤ- ਪਾਕਿਸਤਾਨ ਦਾ ਮੈਚ ਅੰਗਰੇਜ਼ ਸਿੰਘ ਦੀ ਆਤਮਿਕ ਸ਼ਾਂਤੀ ਲਈ ਗ੍ਰਹਿ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ, ਜਿਸ ਦਾ ਭੋਗ ਸ਼ਨੀਵਾਰ ਪੈਣਾ ਸੀ ਕਿ ਸ਼ੁੱਕਰਵਾਰ ਦੁਪਹਿਰ ਨੂੰ ਚੋਹਲਾ ਸਾਹਿਬ ਵਿਖੇ ਅੰਗਰੇਜ਼ ਸਿੰਘ ਦੇ ਛੋਟੇ ਭਰਾ ਗੁਰਮੇਲ ਸਿੰਘ (21) ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਗੁਰਮੇਲ ਸਿੰਘ ਦਾ ਵਿਆਹ ਦਸ ਮਹੀਨੇ ਪਹਿਲਾਂ ਹੋਇਆ ਸੀ। ਸ਼ੁੱਕਰਵਾਰ ਨੂੰ ਪਰਿਵਾਰ ਨੇ ਇਹ ਕਹਿੰਦੇ ਹੋਏ ਕਾਨੂੰਨੀ ਕਾਰਵਾਈ ਤੋਂ ਇਨਕਾਰ ਕਰ ਦਿੱਤਾ ਕਿ ਉਨ੍ਹਾਂ ਦਾ ਘਰ ਨਸ਼ੇ ਨਾਲ ਤਬਾਹ ਹੋ ਗਿਆ ਹੈ, ਹੁਣ ਕਾਨੂੰਨੀ ਕਾਰਵਾਈ ਦਾ ਕੋਈ ਫਾਇਦਾ ਨਹੀਂ ਹੈ। -PTC News

Related Post