ਜਦੋਂ ਨਹਿਰ ਸੁੱਕੀ ਪਈ ਸੀ, ਉਸ ਵੇਲੇ 32 ਕਿਸਾਨਾਂ ਖਿਲਾਫ਼ ਪਾਣੀ ਚੋਰੀ ਦਾ ਦਰਜ ਝੂਠਾ ਕੀਤਾ ਕੇਸ ਰੱਦ ਹੋਵੇ : ਸੁਖਬੀਰ ਸਿੰਘ ਬਾਦਲ

By  Riya Bawa May 22nd 2022 07:05 PM

ਫਾਜ਼ਿਲਕਾ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਉਹਨਾਂ 32 ਕਿਸਾਨਾਂ ਖਿਲਾਫ ਦਰਜ ਕੀਤੇ ਝੂਠੇ ਕੇਸ ਨੂੰ ਰੱਦ ਕਰਨ ਦੇ ਹੁਕਮ ਦੇਣ ਜਿਹਨਾਂ ਖਿਲਾਫ ਉਦੋਂ ਪਾਣੀ ਚੋਰੀ ਦਾ ਕੇਸ ਦਰਜ ਕੀਤਾ ਗਿਆ ਜਦੋਂ ਪਾਣੀ ਦੀ ਸਪਲਾਈ ਲਈ ਨਹਿਰ ਸੁੱਕੀ ਪਈ ਸੀ। sukhbir singh badal ਇਥੇ ਜਾਰੀ ਕੀੇਤ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਘਾਨ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਚੱਕ ਸੋਤਰੀਆਂ, ਚੱਕ ਮੌਜਦੀਨ ਵਾਲਾ, ਢੰਗ ਕੜਿਆਲ, ਅਰਾਈਂਆਵਾਲਾ, ਬਾਹਮਣੀ ਵਾਲਾ ਤੇ ਚੱਕ ਤੋਤੀਆਂਵਾਲਾ ਦੇ 32 ਕਿਸਾਨਾਂ ਦੇ ਖਿਲਾਫ ਬਰਖਤਵਾਹ ਨਹਿਰ ਵਿਚੋਂ ਪਾਣੀ ਚੋਰੀ ਕਰਨ ਦਾ ਝੁਠਾ ਕੇਸ ਦਰਜ ਕੀਤਾ ਗਿਆ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਿੰਜਾਈ ਵਿਭਾਗ ਦੇ ਅਧਿਕਾਰੀ ਜੋ ਸੂਬੇ ਦੇ ਕਿਸਾਨਾਂ ਨੂੰ ਲੋੜੀਂਦਾ ਪਾਣੀ ਸਪਲਾਈ ਕਰਨ ਦਾ ਆਪਣਾ ਫਰਜ਼ ਅਦਾ ਕਰਨ ਵਿਚ ਨਾਕਾਮ ਰਹੇ ਹਨ, ਅਕਾਲੀ ਵਰਕਰਾਂ ਸਮੇਤ ਕਿਸਾਨਾਂ ਨੂੰ ਪੀੜਤ ਬਣਾ ਰਹੇ ਹਨ। ਉਹਨਾਂ ਦੱਸਿਆ ਕਿ ਜਿਹਨਾਂ ਖਿਲਾਫ ਕੇਸ ਦਰਜ ਕੀਤਾ ਗਿਆ ਉਹਨਾਂ ਵਿਚ ਅਕਾਲੀ ਆਗੂ ਹੰਸ ਰਾਜ ਜੋਸਨ ਦੇ 4 ਭਰਾ ਵੀ ਸ਼ਾਮਲ ਹਨ। Sukhbir-Singh-Badal-4 ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਨਾ ਸਿਰਫ ਸੂਬੇ ਦੀਆਂ ਨਹਿਰਾਂ ਵਿਚ ਸਮੇਂ ਸਿਰ ਪਾਣੀ ਛੱਡਣ ਵਿਚ ਨਾਕਾ ਮਰਹੀ ਹੈ ਬਲਕਿ ਇਹ ਸਤਲੁਜ ਤੇ ਬਿਆਸ ਦਰਿਆਵਾਂ ਵਿਚ ਸਨਅੱਤੀ ਰਹਿੰਦ ਖੂਹੰਦ ਸੁੱਟਣ ’ਤੇ ਰੋਕ ਲਾਉਣ ਵਿਚ ਵੀ ਨਾਕਾਮ ਰਹੀ ਹੈ। ਉਹਨਾਂ ਕਿਹਾ ਕਿ ਅਸੀਂ ਵੇਖਿਆ ਹੈ ਕਿ ਕਿਵੇਂ ਸਾਰਾ ਪਾਣੀ ਹੀ ਪ੍ਰਦੂਸ਼ਤ ਹੈ ਜਿਸ ਕਾਰਨ ਕੁਝ ਦਿਨ ਪਹਿਲਾਂ ਹਰੀਕੇ ਹੈਡਵਰਕਸ ’ਤੇ ਸਾਰਾ ਪਾਣੀ ਕਾਲਾ ਹੋ ਗਿਆ ਸੀ। ਉਹਨਾਂ ਕਿਹਾ ਕਿ ਬਜਾਏ ਮਾਮਲੇ ਵਿਚ ਕੋਈ ਕਾਰਵਾਈ ਕਰਨ ਅਤੇ ਸਿੰਜਾਈ ਤੇ ਪੀਣ ਲਈ ਫਿਰੋਜ਼ਪੁਰ ਸੰਸਦੀ ਹਲਕੇ ਦੇ ਕਿਸਾਨਾਂ ਨੂੰ ਪਾਣੀ ਮੁਹੱਈਆ ਕਰਨ ਦੇ ਸਰਕਾਰ ਕਿਸਾਨਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਉਹਨਾਂ ਕਿਹਾ ਕਿ ਅਸੀਂ ਕਿਸਾਨਾਂ ਖਿਲਾਫ ਇਹ ਵਿਤਕਰਾ ਬਰਦਾਸ਼ਤ ਨਹੀਂ ਕਰਾਂਗੇ ਅਤੇ ਜੇਕਰ ਝੂਠੇ ਕੇਸ ਤੁਰੰਤ ਵਾਪਸ ਨਾ ਲਏ ਗੲੈ ਤਾਂ ਫਿਰ ਪਾਰਟੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਸ਼ੁਰੂ ਕੀਤੀ ਬਦਲਾਖੋਰੀ ਦੇ ਖਿਲਾਫ ਰੋਸ ਪ੍ਰਦਰਸ਼ਨ ਕਰੇਗੀ। ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਨੇ ਇਹ ਵੀ ਮੰਗ ਕੀਤੀ ਕਿ ਕਿਸਾਨਾਂ ਨੂੰ ਝੋਨਾ ਸਮੇਂ ਸਿਰ ਲਾਉਣ ਲਈ ਸਹੂਲਤ ਦੇਣ ਵਾਸਤੇ ਸਾਰੀਆਂ ਨਹਿਰਾਂ ਤੇ ਇਹਨਾਂ ਦੀਆਂ ਉਪ ਨਹਿਰਾਂ ਵਿਚ ਪਾਣੀ ਸਮੇਂ ਸਿਰ ਛੱਡਿਆ ਜਾਵੇ। ਉਹਨਾਂ ਇਹ ਵੀ ਮੰਗ ਕੀਤੀ ਕਿ ਬਿਜਲੀ ਦੀ ਸੁਖਾਲੀ ਤੇ ਨਿਰਵਿਘਨ ਸਪਲਾਈ ਕੀਤੀ ਜਾਵੇ ਤੇ ਕਿਹਾ ਕਿ ਬਿਜਲੀ ਦੇ ਲੰਬੇ ਕੱਟਾਂ ਕਾਰਨ ਸਬਜ਼ੀ ਉਤਪਾਦਕਾਂ ਦੇ ਨਾਲ ਨਾਲ ਝੋਨੇ ਦੀ ਪੈਦਾਵਾਰ ’ਤੇ ਵੀ ਅਸਰ ਪਵੇਗਾ। -PTC News

Related Post