ਹੁਣ 'Fair & Lovely' ਦਾ ਕਿਵੇਂ ਪ੍ਰਚਾਰ ਕਰੇਗੀ ਚੰਡੀਗੜ੍ਹ ਦੀ ਰਹਿਣ ਵਾਲੀ ਯਾਮੀ ਗੌਤਮ
ਹੁਣ 'Fair & Lovely' ਦਾ ਕਿਵੇਂ ਪ੍ਰਚਾਰ ਕਰੇਗੀ ਚੰਡੀਗੜ੍ਹ ਦੀ ਰਹਿਣ ਵਾਲੀ ਯਾਮੀ ਗੌਤਮ:ਚੰਡੀਗੜ੍ਹ : ਤੇਲ, ਸਾਬਣ, ਸਰਫ ਵਰਗੇ ਰੋਜ਼ਮਰਾ ਦਾ ਸਾਮਾਨ ਬਣਾਉਣ ਵਾਲੀ ਕੰਪਨੀ ਹਿੰਦੁਸਤਾਨ ਯੂਨੀਲੀਵਰ ਨੇ ਆਪਣੇ ਲੋਕਪ੍ਰਿਆ ਬ੍ਰਾਂਡ ‘ਫੇਅਰ ਐਂਡ ਲਵਲੀ’ ਦੇ ਨਾਂ ਤੋਂ ‘ਫੇਅਰ’ ਸ਼ਬਦ ਹਟਾਉਣ ਦਾ ਫ਼ੈਸਲਾ ਕੀਤਾ ਹੈ। ਕੰਪਨੀ ਵੱਲੋਂ ਕਿਹਾ ਗਿਆ ਹੈ ਕਿ ਫੇਅਰ ਐਂਡ ਲਵਲੀ ਵੱਲੋਂ ਫੇਅਰ ਸ਼ਬਦ ਨੂੰ ਹਟਾਉਣ ਦੀ ਗੱਲ ਚੱਲ ਰਹੀ ਹੈ, ਨਵਾਂ ਬਰਾਂਡ ਨਾਮ ਸਭ ਦੀ ਮਨਜ਼ੂਰੀ ਤੋਂ ਬਾਅਦ ਲਾਂਚ ਕੀਤਾ ਜਾਵੇਗਾ। ਜਦੋਂ ਹੁਣ ਹਿੰਦੁਸਤਾਨ ਯੂਨੀਲੀਵਰ ਨੇ 'ਫੇਅਰ ਐਂਡ ਲਵਲੀ' ਵਿਚੋਂ ਫੇਅਰ ਸ਼ਬਦ ਹਟਾਉਣ ਦਾ ਫ਼ੈਸਲਾ ਲਿਆ ਹੈ ਤਾਂ ਸਵਾਲ ਇਹੀ ਖੜ੍ਹਾ ਹੈ ਕਿ ਇਸ ਕਰੀਮ ਦੀ ਬਰਾਂਡ ਅੰਬੈਸਡਰ ਅਤੇ ਉੱਘੀ ਫ਼ਿਲਮ ਅਦਾਕਾਰਾ ਯਾਮੀ ਗੌਤਮ ਹੁਣ ਕਿਹੜੇ ਲਫ਼ਜ਼ਾਂ/ ਬਰਾਂਡ ਨਾਲ ਇਸ ਕਰੀਮ ਨੂੰ ਪ੍ਰਮੋਟ ਕਰੇਗੀ ਭਾਵ ਇਸ ਕਰੀਬ ਦੀ ਮਸ਼ਹੂਰੀ ਕਰੇਗੀ। [caption id="attachment_414186" align="aligncenter"] ਹੁਣ 'Fair & Lovely' ਦਾ ਕਿਵੇਂ ਪ੍ਰਚਾਰ ਕਰੇਗੀ ਚੰਡੀਗੜ੍ਹ ਦੀ ਰਹਿਣ ਵਾਲੀ ਯਾਮੀ ਗੌਤਮ[/caption] ਦੱਸਿਆ ਜਾਂਦਾ ਹੈ ਕਿ ਜਦੋਂ ਇਸ ਤੋਂ ਪਹਿਲਾਂ ਯਾਮੀ ਗੌਤਮ ਨੇ ਫੇਅਰ ਐਂਡ ਲਵਲੀ ਦਾ ਪ੍ਰਚਾਰ ਸ਼ੁਰੂ ਕੀਤਾ ਸੀ ਤਾਂ ਉਸ ਨੇ ਕੰਪਨੀ ਵੱਲੋਂ ਬਰਾਂਡ ਦੀ ਮਾਰਕੀਟਿੰਗ ਕਰਨ ਦੀ ਰਣਨੀਤੀ ਬਦਲਵਾ ਲਈ ਸੀ ,ਜਿਸ ਦੀ ਬਦੌਲਤ ਕੰਪਨੀ ਨੂੰ ਵੱਡੀ ਸਫਲਤਾ ਮਿਲੀ ਸੀ। ਹੁਣ ਕੰਪਨੀ ਨਵਾਂ ਨਾਮ ਲੈ ਕੇ ਆਪਣਾ ਪ੍ਰੋਡਕਟ ਮਾਰਕੀਟ ਵਿਚ ਉਤਾਰੇਗੀ। ਹਾਲਾਂਕਿ ਨਵੇਂ ਨਾਮ ਦਾ ਖ਼ੁਲਾਸਾ ਨਹੀਂ ਹੋਇਆ ਪਰ ਇਸ ਦਾ ਪ੍ਰਚਾਰ ਕਰਨਾ ਯਾਮੀ ਲਈ ਨਵੀਂ ਚੁਣੌਤੀ ਹੋਵੇਗਾ। [caption id="attachment_414187" align="aligncenter"] ਹੁਣ 'Fair & Lovely' ਦਾ ਕਿਵੇਂ ਪ੍ਰਚਾਰ ਕਰੇਗੀ ਚੰਡੀਗੜ੍ਹ ਦੀ ਰਹਿਣ ਵਾਲੀ ਯਾਮੀ ਗੌਤਮ[/caption] ਇਹ ਵੀ ਖ਼ਾਸ ਗੱਲ ਹੈ ਕਿ ਜਦੋਂ ਅਦਾਕਾਰਾ ਯਾਮੀ ਗੌਤਮ ਨੇ 'ਫੇਅਰ ਐਂਡ ਲਵਲੀ' ਦੀ ਪ੍ਰਮੋਸ਼ਨ ਸ਼ੁਰੂ ਕੀਤੀ ਸੀ ਤਾਂ ਉਦੋਂ ਉਹ ਅਜੇ ਉਸ ਨੇ ਐਕਟਿੰਗ ਦੇ ਫ਼ੀਲਡ 'ਚ ਸ਼ੁਰੂਆਤ ਹੀ ਕੀਤੀ ਸੀ ਪਰ ਹੁਣ ਉਹ ਇਕ ਨਾਮਵਰ ਅਤੇ ਸਫ਼ਲ ਬਾਲੀਵੁੱਡ ਅਦਾਕਾਰਾ ਵਜੋਂ ਆਪਣੀ ਪਛਾਣ ਬਣਾ ਚੁੱਕੀ ਹੈ। ਇਸ ਲਈ ਇਹ ਨਵਾਂ ਬਰਾਂਡ ਪ੍ਰਮੋਟ ਕਰਨਾ ਉਸ ਲਈ ਮੁਸ਼ਕਿਲ ਨਹੀਂ ਹੋਵੇਗਾ। [caption id="attachment_414189" align="aligncenter"] ਹੁਣ 'Fair & Lovely' ਦਾ ਕਿਵੇਂ ਪ੍ਰਚਾਰ ਕਰੇਗੀ ਚੰਡੀਗੜ੍ਹ ਦੀ ਰਹਿਣ ਵਾਲੀ ਯਾਮੀ ਗੌਤਮ[/caption] ਦੱਸ ਦੇਈਏ ਕਿ ਅਦਾਕਾਰਾ ਯਾਮੀ ਗੌਤਮ ਹਿਮਾਚਲ ਤੇ ਚੰਡੀਗੜ੍ਹ ਦੀ ਸਾਂਝੀ ਧੀ ਹੈ। ਉਹ ਜੰਮਪਲ ਹਿਮਾਚਲ ਦੀ ਹੈ ਤੇ ਪੜ੍ਹੀ ਲਿਖੀ ਚੰਡੀਗੜ 'ਚ ਹੈ। ਉਹਦੇ ਮਾਪੇ ਲੰਮੇ ਸਮੇਂ ਤੋਂ ਚੰਡੀਗੜ੍ਹ ਵਾਸੀ ਹਨ। ਅੱਜ ਕੱਲ੍ਹ ਯਾਮੀ ਗੌਤਮ ਫ਼ਿਲਮ ਨਗਰੀ ਮੁੰਬਈ ਵਿੱਚ ਰਹਿ ਰਹੀ ਹੈ। ਯਾਮੀ ਗੌਤਮ ਦੇ ਪਿਤਾ ਤੇ ਚੰਡੀਗੜ੍ਹ ਵਾਸੀ ਮੁਕੇਸ਼ ਗੌਤਮ ਖ਼ੁਦ ਇੱਕ ਡਾਇਰੈਕਟਰ , ਪ੍ਰੋਡਿਊਸਰ , ਕਲਾ-ਮਾਹਿਰ ਅਤੇ ਬਹੁਤ ਹੀ ਕਲਾਕਾਰ ਇਨਸਾਨ ਹਨ। ਉਹ ਕਾਫ਼ੀ ਲੰਮੇ ਸਮੇਂ ਤੋਂ ਉਹ ਪੀਟੀਸੀ ਨੈੱਟਵਰਕ ਦੇ ਵਾਈਸ ਪ੍ਰੈਜ਼ੀਡੈਂਟ ਹਨ। ਵੈਸੇ ਸਾਰਾ ਪਰਿਵਾਰ ਹੀ ਕਲਾ ਅਤੇ ਫ਼ਿਲਮ ਜਗਤ ਨਾਲ ਜੁੜਿਆ ਹੋਇਆ ਹੈ। ਯਾਮੀ ਦੀ ਛੋਟੀ ਭੈਣ ਸੁਰੀਲੀ ਵੀ ਐਕਟਰ ਹੈ ਅਤੇ ਸਵਰਗੀ ਜਸਪਾਲ ਭੱਟੀ ਦੇ ਪੁੱਤ ਨਾਲ ਵਿਆਹੀ ਹੋਈ ਹੈ। ਜ਼ਿਕਰਯੋਗ ਹੈ ਕਿ ਫ਼ਿਲਮ 'ਵਿੱਕੀ ਡੋਨਰ' ਰਾਹੀਂ ਸੁਰਖ਼ੀਆਂ ਵਿਚ ਆਈ ਯਾਮੀ ਗੌਤਮ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 'ਚਾਂਦ ਕੇ ਪਾਰ ਚਲੋ' ਅਤੇ 'ਯੇਹ ਪਿਆਰ ਨਾ ਹੋਗਾ ਕਮ' ਵਰਗੇ ਸੀਰੀਅਲਾਂ ਅਤੇ 'ਇਕ ਨੂਰ ' ਫ਼ਿਲਮ ਤੋਂ ਕੀਤੀ ਸੀ। ਇਸ ਦੇ ਇਲਾਵਾ 2012 ਵਿਚ ਵਿੱਕੀ ਡੋਨਰ ਦੀ ਵੱਡੀ ਸਫਲਤਾ ਤੋਂ ਬਾਅਦ ਉਨ੍ਹਾਂ ਨੇ ਬਦਲਾਪੁਰ, ਐਕਸ਼ਨ ਜੈਕਸ਼ਨ, ਕਾਬਿਲ, ਉੜੀ : ਦਾ ਸਰਜੀਕਲ ਸਟ੍ਰਾਈਕ ਤੇ ਫਿਰ ਬਾਲਾ ਫ਼ਿਲਮ ਵਿਚ ਕੰਮ ਕੀਤਾ ਹੈ। -PTCNews