ਬਮਾਕੋ: ਅਫਰੀਕੀ 'ਚ ਇਕ ਬੱਸ 'ਚ ਜ਼ੋਰਦਾਰ ਧਮਾਕੇ ਹੋਇਆ ਜਿਸ ਵਿੱਚ 11 ਲੋਕਾਂ ਦੀ ਮੌਤ ਹੋ ਗਈ ਅਤੇ 53 ਜ਼ਖਮੀ ਹੋ ਗਏ। ਮੀਡੀਆ ਰਿਪੋਰਟਾਂ ਮੁਤਾਬਕ ਇਹ ਧਮਾਕਾ ਮੋਪਟੀ ਇਲਾਕੇ 'ਚ ਹੋਇਆ, ਜਿਸ ਨੂੰ ਹਿੰਸਾ ਦਾ ਗੜ੍ਹ ਕਿਹਾ ਜਾਂਦਾ ਹੈ।
ਸੂਤਰਾਂ ਮੁਤਾਬਕ ਮੋਪਤੀ ਇਲਾਕੇ 'ਚ ਸ਼ੁੱਕਰਵਾਰ ਤੜਕੇ ਬੰਦਿਆਗਰਾ ਅਤੇ ਗੋਂਡਕਾ ਵਿਚਾਲੇ ਯਾਤਰੀ ਬੱਸ 'ਚ ਧਮਾਕਾ ਹੋਇਆ। ਪੁਲਿਸ ਅਤੇ ਸਥਾਨਕ ਸੂਤਰਾਂ ਨੇ 11 ਯਾਤਰੀਆਂ ਦੀ ਮੌਤ ਅਤੇ ਕਈ ਗੰਭੀਰ ਜ਼ਖਮੀ ਹੋਣ ਦੀ ਸੂਚਨਾ ਦਿੱਤੀ ਸੀ। ਸਥਾਨਕ ਬੰਦਿਆਗਰਾ ਯੂਥ ਐਸੋਸੀਏਸ਼ਨ ਦੇ ਮੌਸਾ ਹਾਸੇਨੀ ਨੇ ਕਿਹਾ ਕਿ ਅਸੀਂ ਹੁਣੇ ਹੀ ਨੌਂ ਲਾਸ਼ਾਂ ਨੂੰ ਕਲੀਨਿਕ ਲੈ ਕੇ ਗਏ ਹਾਂ। ਉਨ੍ਹਾਂ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ।
ਦੱਸ ਦੇਈਏ ਕਿ ਮਾਲੀ ਲੰਬੇ ਸਮੇਂ ਤੋਂ ਜਿਹਾਦੀ ਵਿਦਰੋਹ ਨਾਲ ਜੂਝ ਰਿਹਾ ਹੈ। ਵਿਦਰੋਹ ਵਿੱਚ ਹੁਣ ਤੱਕ ਹਜ਼ਾਰਾਂ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ, ਜਦੋਂ ਕਿ ਸੈਂਕੜੇ ਲੋਕਾਂ ਨੂੰ ਆਪਣੇ ਘਰ ਛੱਡ ਕੇ ਭੱਜਣਾ ਪਿਆ ਹੈ। ਮਾਲੀ ਮਿਨੁਸਮਾ ਵਿੱਚ ਸੰਯੁਕਤ ਰਾਸ਼ਟਰ ਮਿਸ਼ਨ ਦੀ ਇੱਕ ਰਿਪੋਰਟ ਵਿੱਚ ਪਾਇਆ ਗਿਆ ਹੈ ਕਿ 1 ਜਨਵਰੀ ਤੋਂ 31 ਅਗਸਤ ਤੱਕ ਆਈਈਡੀ ਨਾਲ 72 ਲੋਕਾਂ ਦੀ ਮੌਤ ਹੋਈ ਹੈ। ਇਨ੍ਹਾਂ ਵਿਚ ਜ਼ਿਆਦਾਤਰ ਸਿਪਾਹੀ ਹਨ।
ਇਹ ਵੀ ਪੜ੍ਹੋ:ਸਰਕਾਰ ਵੱਲੋਂ ਅਧਿਆਪਕਾਂ ਦੀ ਭਰਤੀ ਦਾ ਇਸ਼ਤਿਹਾਰ ਜਾਰੀ, ਕਰੋ ਅਪਲਾਈ
-PTC News