ਜਹਾਜ਼ 'ਚ ਸਫਰ ਹੋਇਆ ਮਹਿੰਗਾ, 40-50 ਫੀਸਦੀ ਵਧਾਏ ਰੇਟ
ਨਵੀਂ ਦਿੱਲੀ: ਦੇਸ਼ ਭਰ ਵਿੱਚ ਮਹਿੰਗਾਈ ਵੱਧ ਰਹੀ ਹੈ ਉੱਥੇ ਹੀ ਹਵਾਈ ਯਾਤਰਾ ਵੀ ਮਹਿੰਗੀ ਹੋ ਗਈ।ਦਿੱਲੀ ਤੋਂ ਮੁੰਬਈ ਤੱਕ ਦੀ 2500 ਰੁਪਏ ਵਿੱਚ ਮਿਲਣ ਵਾਲੀ ਏਅਰ ਇੰਡੀਆ ਦੀ ਟਿਕਟ ਹੁਣ 4000 ਰੁਪਏ ਵਿੱਚ ਮਿਲ ਰਹੀ ਹੈ। ਉੱਥੇ ਹੀ ਇਹੀ ਟਿਕਟ ਇੰਡਿਗੋ ਤੋਂ ਸਫਰ ਕਰਨ ਉੱਤੇ 6000 ਰੁਪਏ ਦਾ ਹੈ।ਏਵੀਏਸ਼ਨ ਟਰਬਾਈਨ ਫਿਊਲ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਕਾਰਨ ਕਿਰਾਇਆ ਵਧਿਆ ਹੈ। ਹਵਾਈ ਯਾਤਰਾ ਤੋਂ ਇੱਕ ਮਹੀਨੇ ਪਹਿਲਾਂ ਘੱਟੋ-ਘੱਟ 30 ਫੀਸਦੀ ਟਿਕਟ ਜ਼ਰੂਰ ਵਿਕ ਜਾਣ। ਜੇ ਅਜਿਹਾ ਨਹੀਂ ਹੰਦਾ ਤਾਂ ਟਿਕਟ ਦੇ ਰੇਟ ਘਟਾ ਦਿੱਤੇ ਜਾਂਦੇ ਹਨ ਜਾਂ ਫਿਰ ਕੁਝ ਆਫਰ ਨਾਲ ਟਿਕਟ ਵਿਕਰੀ ਕੀਤੀ ਜਾਂਦੀ ਹੈ। ਇੱਕ ਮਹੀਨੇ ਪਹਿਲਾਂ 30 ਫੀਸਦੀ ਤੱਕ ਟਿਕਟ ਦੀ ਵਿਕਰੀ ਹੋ ਚੁੱਕੀ ਹੋਵੇ ਤਾਂ ਸੀਟਾਂ ਦੇ 80 ਫੀਸਦੀ ਤੱਕ ਭਰਨ ਦੀ ਉਮੀਦ ਹੁੰਦੀ ਹੈ ਤਾਂ ਟਿਕਟਾਂ ਦੇ ਰੇਟ ਵਧਾ ਦਿੱਤੇ ਜਾਂਦੇ ਹਨ। ਇਸ ਨੂੰ ਡਾਇਨਮਿਕ ਫੇਅਰ ਸਿਸਟਮ ਕਹਿੰਦੇ ਹਨ। ਇਹ ਵੀ ਪੜ੍ਹੋ:ਕੈਨੇਡਾ ‘ਚ ਵਾਪਰਿਆ ਦਰਦਨਾਕ ਸੜਕ ਹਾਦਸਾ, ਤਿੰਨ ਪੰਜਾਬੀ ਨੌਜਵਾਨਾਂ ਦੀ ਹੋਈ ਮੌਤ -PTC News