ਸਾਬਕਾ ਮੰਤਰੀ ਵਿਜੇਇੰਦਰ ਸਿੰਗਲਾ ਮੁਸ਼ਕਲਾਂ 'ਚ ਘਿਰੇ, ਅਦਾਲਤ ਨੇ ਕੀਤਾ ਤਲਬ

By  Ravinder Singh September 22nd 2022 12:06 PM -- Updated: September 22nd 2022 12:09 PM

ਪਟਿਆਲਾ : ਸਾਬਕਾ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਮੁਸ਼ਕਲਾਂ ਵਿਚ ਘਿਰਦੇ ਨਜ਼ਰ ਆ ਰਹੇ ਹਨ। ਸੰਗਰੂਰ ਪੁਲਿਸ ਨੇ ਸਿੰਗਲਾ ਖ਼ਿਲਾਫ਼ ਦੋ ਵੱਖ-ਵੱਖ ਮਾਮਲਿਆਂ 'ਚ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਸੰਗਰੂਰ ਦੀ ਅਦਾਲਤ 'ਚ ਚਾਲਾਨ ਪੇਸ਼ ਕੀਤਾ ਹੈ। ਅਦਾਲਤ ਨੇ ਵਿਜੇਇੰਦਰ ਸਿੰਗਲਾ ਨੂੰ 17 ਅਕਤੂਬਰ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਹਨ। ਸੰਗਰੂਰ ਪੁਲਿਸ ਨੇ ਚੋਣਾਂ ਦੌਰਾਨ 12 ਫਰਵਰੀ ਅਤੇ 13 ਫਰਵਰੀ ਨੂੰ ਡਿਜ਼ਾਸਟਰ ਮੈਨੇਜਮੈਂਟ ਐਕਟ ਅਤੇ ਆਈ ਪੀ ਸੀ 188 ਦੇ ਤਹਿਤ ਥਾਣਾ ਸਿਟੀ ਸੰਗਰੂਰ ਵਿਚ ਦੋ ਵੱਖ-ਵੱਖ ਮੁਕੱਦਮੇ ਦਰਜ ਕੀਤੇ ਸਨ। ਪੁਲਿਸ ਨੇ ਸਾਬਕਾ ਮੰਤਰੀ ਵਿਜੇ ਇੰਦਰ ਸਿੰਗਲਾ ਖ਼ਿਲਾਫ਼ ਦੋ ਮਾਮਲਿਆਂ 'ਚ ਚਲਾਨ ਪੇਸ਼ ਕੀਤਾ ਹੈ ਤੇ ਸਾਬਕਾ ਮੰਤਰੀ ਨੂੰ ਸੀਜੇਐਮ ਕੋਰਟ ਸੰਗਰੂਰ ਵੱਲੋਂ 17 ਅਕਤੂਬਰ 2022 ਨੂੰ ਪੇਸ਼ੀ ਲਈ ਸੰਮਨ ਜਾਰੀ ਕੀਤਾ ਗਿਆ। ਸਾਬਕਾ ਮੰਤਰੀ ਵਿਜੇਇੰਦਰ ਸਿੰਗਲਾ ਮੁਸ਼ਕਲਾਂ 'ਚ ਘਿਰੇ, ਅਦਾਲਤ ਨੇ ਕੀਤਾ ਤਲਬਜਾਣਕਾਰੀ ਮੁਤਾਬਕ 9 ਫਰਵਰੀ 2022 ਨੂੰ ਫਲਾਇੰਗ ਸਕੁਐਡ ਟੀਮ ਦੇ ਆਈ/ਸੀ ਰਜਿੰਦਰ ਕੁਮਾਰ ਨੇ ਰਾਤ ਨੂੰ ਖਲੀਫਾ ਗਲੀ ਸੰਗਰੂਰ ਦੀ ਚੈਕਿੰਗ ਕੀਤੀ ਸੀ ਜਿੱਥੇ ਕਾਂਗਰਸੀ ਉਮੀਦਵਾਰ ਵਿਜੇ ਇੰਦਰ ਸਿੰਗਲਾ ਤੇ ਵੱਡੀ ਗਿਣਤੀ ਵਿਚ ਅਣਪਛਾਤੇ ਵਿਅਖਤੀ ਚੋਣ ਜ਼ਾਬਤੇ ਦੀ ਉਲੰਘਣਾ ਕਰਕੇ ਸਿਆਸੀ ਰੈਲੀ ਕਰ ਰਹੇ ਸਨ। ਇਸ ਦੀ ਵੀਡੀਓਗ੍ਰਾਫੀ ਕੀਤੀ ਗਈ ਸੀ, ਇਸ ਤਰ੍ਹਾਂ ਬਿਨਾਂ ਇਜਾਜ਼ਤ ਤੋਂ ਮੀਟਿੰਗ ਕਰਕੇ ਤੇ ਕੋਵਿਡ-19 ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ 'ਚ ਵਿਜੇ ਇੰਦਰ ਸਿੰਗਲਾ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਸੀ। ਵਿਜੇ ਇੰਦਰ ਸਿੰਗਲਾ (ਸਾਬਕਾ ਵਿਧਾਇਕ) ਵਿਰੁੱਧ ਅਦਾਲਤ 'ਚ ਚਲਾਨ 21 ਸਤੰਬਰ ਨੂੰ ਪੇਸ਼ ਕੀਤਾ ਸੀ ਤੇ ਸਿੰਗਲਾ ਨੂੰ ਅਦਾਲਤ ਨੇ ਸੰਮਨ ਜਾਰੀ ਕਰਦੇ ਹੋਏ 17-10-22 ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ। ਇਹ ਵੀ ਪੜ੍ਹੋ : EXCLUSIVE: ਮੋਹਾਲੀ ਪੁਲਿਸ ਵੱਲੋਂ ਤਿੰਨ ਨੌਜਵਾਨਾਂ ਦੀ ਬੇਰਹਿਮੀ ਨਾਲ ਕੁੱਟਮਾਰ ਇਸ ਤੋਂ ਇਲਾਵਾ ਮਿਤੀ 12-02-22 ਨੂੰ ਰਾਤ 10 ਵਜੇ ਤੋਂ ਰਾਤ 10:30 ਵਜੇ ਤੱਕ ਕਾਂਗਰਸੀ ਉਮੀਦਵਾਰ ਵਿਜੇ ਇੰਦਰ ਸਿੰਗਲਾ ਨੇ ਬਿਨਾਂ ਇਜਾਜ਼ਤ ਤੇ ਕੋਵਿਡ-19 ਨਿਯਮਾਂ ਦੀ ਉਲੰਘਣਾ ਕਰਦੇ ਹੋਏ 200-250 ਵਿਅਕਤੀਆਂ ਦੀ ਸਿਆਸੀ ਰੈਲੀ ਕੀਤੀ। ਫਲਾਇੰਗ ਸਕੁਐਡ ਟੀਮ ਦੇ ਆਈ/ਸੀ ਰਜਿੰਦਰ ਕੁਮਾਰ ਨੇ ਤੱਥਾਂ ਦੀ ਤਸਦੀਕ ਕੀਤੀ ਤੇ ਬਿਨਾਂ ਇਜਾਜ਼ਤ ਮੀਟਿੰਗ ਕਰਨ ਉਤੇ ਕੋਵਿਡ-19 ਨਿਯਮਾਂ ਤੇ ਐਮਸੀਸੀ ਦੀ ਉਲੰਘਣਾ ਕਰਕੇ ਮਾਮਲੇ ਦੀ ਰਿਪੋਰਟ ਕੀਤੀ। ਇਸ ਉਤੇ ਵਿਜੇ ਇੰਦਰ ਸਿੰਗਲਾ ਖ਼ਿਲਾਫ਼ ਪੀਐਸ ਸਿਟੀ ਸੰਗਰੂਰ ਆਰਓ-ਕਮ-ਐਸਡੀਐਮ (108 ਸੰਗਰੂਰ) ਮਾਮਲਾ ਦਰਜ ਕੀਤਾ ਸੀ। ਇਸ ਕੇਸ 'ਚ ਵੀ ਵਿਜੇ ਇੰਦਰ ਸਿੰਗਲਾ ਵਿਰੁੱਧ ਚਲਾਨ 21/9/2022 ਨੂੰ ਸੀਜੇਐਮ ਸੰਗਰੂਰ ਦੀ ਅਦਾਲਤ 'ਚ ਪੇਸ਼ ਕੀਤਾ ਸੀ ਤੇ ਸਿੰਗਲਾ ਨੂੰ 17-10-22 ਲਈ ਸੰਮਨ ਜਾਰੀ ਕੀਤਾ ਗਿਆ ਹੈ। ਰਿਪੋਰਟ-ਗਗਨਦੀਪ ਆਹੂਜਾ -PTC News  

Related Post