ਜ਼ੀਰਕਪੁਰ ਦੇ ਨਾਲ ਲੱਗਦੇ ਬਲਟਾਣਾ 'ਚ ਗੈਂਗਸਟਰਾਂ ਨਾਲ ਮੁਕਾਬਲਾ, ਤਿੰਨ ਗ੍ਰਿਫ਼ਤਾਰ

By  Pardeep Singh July 18th 2022 07:19 AM

ਮੋਹਾਲੀ: ਪੰਜਾਬ ਦੀ ਐਂਟੀ ਗੈਂਗਸਟਰ ਫੋਰਸ ਨੇ ਐਤਵਾਰ ਰਾਤ ਨੂੰ ਮੁਹਾਲੀ ਜ਼ਿਲ੍ਹੇ ਦੇ ਜ਼ੀਰਕਪੁਰ ਇਲਾਕੇ ਦੇ ਬਲਟਾਣਾ ਇਲਾਕੇ ਤੋਂ ਹੋਟਲ ਮਾਲਕ ਕੋਲ ਫਿਰੌਤੀ ਮੰਗਣ ਆਏ ਭੂਪੀ ਰਾਣਾ ਗੈਂਗ ਦੇ 3 ਗੈਂਗਸਟਰਾਂ ਨੂੰ ਐਨਕਾਊਂਟਰ ਕਰਕੇ ਗ੍ਰਿਫ਼ਤਾਰ ਕਰ ਲਿਆ। ਦੋਵਾਂ ਪਾਸਿਆਂ ਤੋਂ ਹੋਈ ਗੋਲੀਬਾਰੀ ਵਿਚ ਇਕ ਗੈਂਗਸਟਰ ਅਤੇ ਇਕ ਸਬ-ਇੰਸਪੈਕਟਰ ਜ਼ਖਮੀ ਹੋ ਗਏ, ਜੋ ਖਤਰੇ ਤੋਂ ਬਾਹਰ ਹਨ। ਮੁਲਜ਼ਮਾਂ ਕੋਲੋਂ ਦੋ ਦੇਸੀ ਪਿਸਤੌਲ, 10 ਕਾਰਤੂਸ ਅਤੇ ਦੋ ਖੋਲ ਬਰਾਮਦ ਕੀਤੇ ਗਏ ਹਨ। ਤਿੰਨਾਂ ਗੈਂਗਸਟਰਾਂ ਦੀ ਪਛਾਣ ਰਣਬੀਰ, ਵਿਸ਼ਾਲ ਅਤੇ ਅਸ਼ੀਸ਼ ਵਾਸੀ ਸੁਲਤਾਨਪੁਰ ਪਿੰਡ ਬਰਵਾਲਾ, ਪੰਚਕੂਲਾ ਵਜੋਂ ਹੋਈ ਹੈ। ਇਹ ਆਪ੍ਰੇਸ਼ਨ DSP ਬਿਕਰਮ ਬਰਾੜ ਦੀ ਅਗਵਾਈ ਹੇਠ ਕੀਤਾ ਗਿਆ। ਗੈਂਗਸਟਰ ਹੋਟਲ ਕਾਰੋਬਾਰੀ ਤੋਂ ਜ਼ਬਰੀ ਵਸੂਲੀ ਕਰਨ ਆਏ ਸਨ ਡੀਆਈਜੀ ਰੋਪੜ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਭੂਪੀ ਰਾਣਾ ਗੈਂਗ ਦੇ ਗੈਂਗਸਟਰ ਅੰਕਿਤ ਰਾਣਾ ਨੇ ਬਲਟਾਣਾ ਸਥਿਤ ਹੋਟਲ ਰਿਲੈਕਸ ਇਨ ਦੇ ਮਾਲਕ ਤੋਂ ਲੱਖਾਂ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ। ਮੰਗੀ ਰਕਮ ਨਾ ਦੇਣ 'ਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ। ਗੈਂਗਸਟਰਾਂ ਤੋਂ ਪਰੇਸ਼ਾਨ ਹੋਟਲ ਮਾਲਕ ਨੇ 11 ਜੁਲਾਈ ਨੂੰ ਜ਼ੀਰਕਪੁਰ ਥਾਣੇ ਨੂੰ ਸ਼ਿਕਾਇਤ ਦਿੱਤੀ ਸੀ। ਪੁਲਸ ਨੇ ਸ਼ਿਕਾਇਤ ਨੂੰ ਗੰਭੀਰਤਾ ਨਾਲ ਲਿਆ ਅਤੇ ਐਤਵਾਰ ਨੂੰ ਹੋਟਲ ਮਾਲਕ ਦੇ ਨਾਲ ਗੈਂਗਸਟਰਾਂ ਨੂੰ ਪੈਸੇ ਦੇਣ ਲਈ ਬੁਲਾਇਆ। ਪੁਲਿਸ ਵੱਲੋਂ ਤਿੰਨ ਗੈਂਗਸਟਰ ਗ੍ਰਿਫ਼ਤਾਰ ਕੀਤੇ ਗਏ  ਗੈਂਗਸਟਰ ਅੰਕਿਤ ਰਾਣਾ ਨੇ ਰਣਬੀਰ, ਵਿਸ਼ਾਲ ਅਤੇ ਆਸ਼ੀਸ਼ ਨੂੰ ਪੰਚਕੂਲਾ ਦੇ ਸੈਕਟਰ 3 ਸਥਿਤ ਤਾਊ ਦੇਵੀ ਲਾਲ ਸਟੇਡੀਅਮ ਤੋਂ ਬਲਟਾਣਾ ਭੇਜਿਆ ਸੀ। ਹੋਟਲ ਦੇ ਅੰਦਰ ਅਤੇ ਬਾਹਰ ਸਾਦੀ ਵਰਦੀ ਵਿੱਚ ਪੁਲਿਸ ਵੀ ਤਾਇਨਾਤ ਸੀ। ਜਿਵੇਂ ਹੀ ਗੈਂਗਸਟਰ ਅੰਦਰ ਦਾਖਲ ਹੋਏ ਤਾਂ ਪੰਜਾਬ ਪੁਲਿਸ ਵੀ ਪਹੁੰਚ ਗਈ। ਸਵਾਲ ਦਾ ਜਵਾਬ ਦਿੰਦੇ ਹੋਏ ਗੈਂਗਸਟਰ ਰਣਬੀਰ ਨੇ ਪਿਸਤੌਲ 'ਚੋਂ ਗੋਲੀ ਚਲਾਈ, ਜੋ ਸਿੱਧੀ ਕੰਧ 'ਚ ਜਾ ਲੱਗੀ। ਫਿਰ ਪਿਸਤੌਲ ਦਾ ਬੱਟ ਸਬ-ਇੰਸਪੈਕਟਰ ਰਾਹੁਲ ਕੁਮਾਰ ਦੇ ਸਿਰ ਵਿੱਚ ਮਾਰਿਆ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ। ਰਣਬੀਰ ਨੇ ਦੂਸਰਾ ਗੋਲੀ ਚਲਾਈ, ਜੋ ਦੂਜੇ ਪੁਲਿਸ ਵਾਲੇ ਨੂੰ ਲੱਗੀ ਪਰ ਬੁਲੇਟ ਪਰੂਫ ਜੈਕੇਟ ਕਾਰਨ ਗੋਲੀ ਚੱਲ ਨਹੀਂ ਸਕੀ। ਜਵਾਬ ਵਿੱਚ ਜਦੋਂ ਪੁਲਿਸ ਨੇ ਗੋਲੀ ਚਲਾਈ ਤਾਂ ਰਣਬੀਰ ਦੀ ਲੱਤ ਵਿੱਚ ਗੋਲੀ ਲੱਗ ਗਈ। ਇਸ ਤੋਂ ਬਾਅਦ ਪੁਲਿਸ ਨੇ ਤਿੰਨੋਂ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ।ਗੈਂਗਸਟਰ ਭੁਪਿੰਦਰ ਰਾਣਾ ਉਰਫ਼ ਭੂਪੀ ਰਾਣਾ ਖ਼ਿਲਾਫ਼ ਹਰਿਆਣਾ ਅਤੇ ਪੰਜਾਬ ਵਿੱਚ 30 ਤੋਂ ਵੱਧ ਕੇਸ ਦਰਜ ਹਨ। ਭੂਪੀ ਰਾਣਾ ਇਸ ਸਮੇਂ ਜੇਲ੍ਹ ਵਿੱਚ ਹੈ। ਪੁਲਿਸ ਅਧਿਕਾਰੀ ਦਾ ਦਾਅਵਾ ਹੈ ਕਿ ਇਹ ਗੈਂਗਸਟਰ ਅੰਕਿਤ ਰਾਣਾ ਦੇ ਕਹਿਣ 'ਤੇ ਹੋਟਲ ਦੇ ਮਾਲਕ ਤੋਂ ਫਿਰੌਤੀ ਲੈਣ ਆਏ ਸਨ। ਪੁਲਿਸ ਨੇ ਟ੍ਰੈਪ ਲਗਾ ਕੇ ਇਨ੍ਹਾਂ ਨੂੰ ਫੜਿਆ ਹੈ।  ਦੱਸ ਦੇਈਏ ਕਿ 11 ਜੁਲਾਈ ਨੂੰ ਪੁਲਿਸ ਨੇ ਇਕ FIR ਦਰਜ ਕੀਤੀ ਸੀ  ਜਿਸ ਦੇ ਅਧਾਰ 'ਤੇ ਅੱਜ ਇਹ ਕਾਰਵਾਈ ਕੀਤੀ ਗਈ। ਫੜ੍ਹੇ ਗਏ ਗੈਂਗਸਟਰਾਂ ਦੇ ਨਾਂ ਆਸ਼ੀਸ਼ ਰਾਣਾ, ਰਘਬੀਰ ਤੇ ਵਿਸ਼ਾਲ ਹੈ। ਦੱਸਿਆ ਜਾ ਰਿਹਾ ਹੈ ਕਿ  ਫਾਇਰਿੰਗ 'ਚ ਰਘਵੀਰ ਜ਼ਖ਼ਮੀ ਹੋਇਆ ਹੈ। ਇਹ ਵੀ ਪੜ੍ਹੋ:ਅਮਿਤ ਸ਼ਾਹ ਨੇ 'ਹਰ ਘਰ ਤਿਰੰਗਾ' ਮੁਹਿੰਮ ਤਹਿਤ ਸੂਬਿਆ ਦੇ ਮੁੱਖ ਮੰਤਰੀਆਂ ਅਤੇ ਰਾਜਪਾਲਾਂ ਨਾਲ ਕੀਤੀ ਮੀਟਿੰਗ -PTC News

Related Post