ਨਵੀਂ ਦਿੱਲੀ : ਦਿੱਲੀ ਤੋਂ ਜਬਲਪੁਰ ਜਾ ਰਹੀ ਸਪਾਈਸ ਜੈਟ ਦੀ ਉਡਾਨ ਦੇ ਕੈਬਿਨ 'ਚੋਂ ਧੂੰਆਂ ਨਿਕਲਣ ਤੋਂ ਬਾਅਦ ਦਿੱਲੀ 'ਚ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਜਹਾਜ਼ ਵਿਚ ਸਵਾਰ ਸਾਰੇ ਯਾਤਰੀ ਸੁਰੱਖਿਅਤ ਹਨ। ਸਪਾਈਸਜੈੱਟ ਦੇ ਬੁਲਾਰੇ ਅਨੁਸਾਰ ਦਿੱਲੀ ਤੋਂ ਜਬਲਪੁਰ ਜਾਣ ਵਾਲੀ ਸਪਾਈਸਜੈੱਟ ਦੀ ਉਡਾਨ ਅੱਜ ਸਵੇਰੇ ਦਿੱਲੀ ਹਵਾਈ ਅੱਡੇ 'ਤੇ ਸੁਰੱਖਿਅਤ ਵਾਪਸ ਪਰਤ ਆਈ ਜਦੋਂ ਚਾਲਕ ਦਲ ਨੇ 5000 ਫੁੱਟ ਦੀ ਉਚਾਈ ਤੋਂ ਕੈਬਿਨ ਵਿੱਚ ਧੂੰਆਂ ਦੇਖਿਆ।
ਸਟਾਫ ਨੇ 5000 ਫੁੱਟ ਦੀ ਉਚਾਈ ਉਤੇ ਜਹਾਜ਼ ਦੇ ਕੈਬਿਨ ਵਿੱਚੋਂ ਧੂੰਆਂ ਉਠਦਾ ਦੇਖਿਆ ਤਾਂ ਉਨ੍ਹਾਂ ਨੇ ਤੁਰੰਤ ਹਰਕਤ ਵਿੱਚ ਆਉਂਦੇ ਹੋਏ ਐਮਰਜੈਂਸੀ ਲੈਂਡਿੰਗ ਕਰਵਾਈ। ਸਾਰੇ ਯਾਤਰੀ ਸੁਰੱਖਿਅਤ ਹਨ।
ਦਿੱਲੀ ਤੋਂ ਜਬਲਪੁਰ ਜਾ ਰਹੇ ਸਪਾਈਸ ਜੈੱਟ ਦੇ ਜਹਾਜ਼ ਦਾ ਵੱਡਾ ਹਾਦਸਾ ਟਲ ਗਿਆ ਹੈ। 5000 ਫੁੱਟ ਤੋਂ ਲੰਘਦੇ ਕੈਬਿਨ 'ਚ ਧੂੰਆਂ ਦੇਖ ਕੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਹੈ। ਇਸ ਦੀ ਅੱਜ ਸਵੇਰੇ ਦਿੱਲੀ ਹਵਾਈ ਅੱਡੇ 'ਤੇ ਸੁਰੱਖਿਅਤ ਲੈਂਡਿੰਗ ਹੋਈ। ਦੱਸ ਦੇਈਏ ਕਿ ਜਹਾਜ਼ 'ਚ ਇੰਨਾ ਧੂੰਆਂ ਸੀ ਕਿ ਲੋਕ ਪੱਖੀਆਂ ਨੂੰ ਹੱਥਾਂ ਨਾਲ ਝੱਲਦੇ ਨਜ਼ਰ ਆਏ।
ਜਾਣਕਾਰੀ ਮੁਤਾਬਕ ਇਹ ਫਲਾਈਟ ਸਵੇਰੇ 8 ਵਜੇ ਦੀ ਸੀ। ਜਿਸ 'ਚ ਅਚਾਨਕ ਧੂੰਆਂ ਤੇਜ਼ੀ ਨਾਲ ਫੈਲਦਾ ਦੇਖ ਲੋਕਾਂ 'ਚ ਹੜਕੰਪ ਮਚ ਗਿਆ। ਇਸ ਤੋਂ ਬਾਅਦ ਜਹਾਜ਼ ਨੇ ਐਮਰਜੈਂਸੀ ਲੈਂਡਿੰਗ ਕਰਵਾਈ। ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਬਾਅਦ ਸਾਰੇ ਯਾਤਰੀਆਂ ਨੂੰ ਦੂਜੇ ਜਹਾਜ਼ ਰਾਹੀਂ ਜਬਲਪੁਰ ਭੇਜ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪਿਛਲੇ ਮਹੀਨੇ 19 ਜੂਨ ਨੂੰ ਪਟਨਾ ਤੋਂ ਦਿੱਲੀ ਜਾ ਰਹੀ ਸਪਾਈਸ ਜੈੱਟ ਦੀ ਫਲਾਈਟ ਵਿੱਚ ਅੱਗ ਲੱਗ ਗਈ ਸੀ। ਜਹਾਜ਼ ਦੇ ਇੰਜਣ 'ਚ ਖਰਾਬੀ ਕਾਰਨ ਲੱਗੀ ਅੱਗ ਨੇ ਯਾਤਰੀਆਂ 'ਚ ਹੜਕੰਪ ਮੱਚ ਗਿਆ। ਉਸ ਸਮੇਂ ਜਹਾਜ਼ 'ਚ 185 ਯਾਤਰੀ ਸਵਾਰ ਸਨ।
-PTC News
ਇਹ ਵੀ ਪੜ੍ਹੋ : ਪੰਜਾਬ ਕੈਬਨਿਟ ਦੇ ਵਿਸਥਾਰ ਦੇ ਚਰਚੇ, ਨਵੇਂ ਪੰਜ ਮੰਤਰੀ ਹੋਣਗੇ ਸ਼ਾਮਲ !