Electricity Crisis: ਤਿੰਨ ਰਾਜਾਂ ਦੀ ਬੱਤੀ ਗੁੱਲ ਹੋਣ ਦਾ ਖਤਰਾ, ਊਰਜਾ ਮੰਤਰੀ ਦੀ ਅਹਿਮ ਮੀਟਿੰਗ
ਨਵੀਂ ਦਿੱਲੀ: ਦੇਸ਼ ਵਿੱਚ ਇੱਕ ਵਾਰ ਫਿਰ ਬਿਜਲੀ ਸੰਕਟ ਮੰਡਰਾ ਰਿਹਾ ਹੈ। ਦੇਸ਼ ਦੇ ਤਿੰਨ ਰਾਜਾਂ ਦੀ ਬੱਤੀ ਗੁੱਲ ਹੋ ਸਕਦੀ ਹੈ। ਆਂਧਰਾ ਪ੍ਰਦੇਸ਼, ਤਾਮਿਲਨਾਡੂ, ਰਾਜਸਥਾਨ 'ਚ ਬਿਜਲੀ ਸੰਕਟ ਹੋਰ ਵੀ ਵੱਧ ਸਕਦਾ ਹੈ। ਕੇਂਦਰੀ ਊਰਜਾ ਮੰਤਰੀ ਆਰ ਕੇ ਸਿੰਘ ਨੇ ਇਸ ਸਬੰਧੀ ਉੱਚ ਪੱਧਰੀ ਮੀਟਿੰਗ ਕੀਤੀ ਜਾ ਸਕਦੀ ਹੈ। ਬਿਜਲੀ ਦੀ ਵਧਦੀ ਮੰਗ ਅਤੇ ਕੋਲੇ ਦੀ ਮੌਜੂਦਾ ਘਾਟ ਦੀ ਸਥਿਤੀ ਬਾਰੇ ਊਰਜਾ ਮੰਤਰੀ ਨੇ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ ਹੈ, ਅਸੀਂ ਬਿਜਲੀ ਦੀ ਮੰਗ ਪੂਰੀ ਕਰਾਂਗੇ। ਸੰਘੀ ਦਿਸ਼ਾ-ਨਿਰਦੇਸ਼ ਇਹ ਸਿਫ਼ਾਰਸ਼ ਕਰਦੇ ਹਨ ਕਿ ਪਾਵਰ ਪਲਾਂਟਾਂ ਕੋਲ ਘੱਟੋ-ਘੱਟ 24 ਦਿਨਾਂ ਦਾ ਔਸਤ ਸਟਾਕ ਹੋਵੇ। ਕੇਂਦਰੀ ਊਰਜਾ ਮੰਤਰੀ ਆਰ.ਕੇ. ਸਿੰਘ ਨੇ ਆਯਾਤ ਕੋਲਾ ਆਧਾਰਿਤ ਪਲਾਂਟਾਂ ਅਤੇ ਕੋਲੇ ਦੇ ਭੰਡਾਰਾਂ ਦੀ ਸਥਿਤੀ ਦੀ ਸਮੀਖਿਆ ਕਰਨ ਲਈ ਮੀਟਿੰਗ ਕੀਤੀ ਸੀ। ਇਸ ਵਿੱਚ, ਕੁਝ ਰਾਜਾਂ ਦੇ ਸਬੰਧ ਵਿੱਚ ਲੰਬੀ ਦੂਰੀ ਦੇ ਕੋਲੇ ਦੀ ਆਵਾਜਾਈ ਤੋਂ ਬਚਣ ਲਈ ਲਿੰਕੇਜ ਕੋਲੇ ਦੇ 25 ਪ੍ਰਤੀਸ਼ਤ ਤੱਕ ਟੋਲਿੰਗ ਦੀ ਸਹੂਲਤ ਦਿੱਤੀ ਗਈ ਹੈ। ਆਰ.ਕੇ.ਸਿੰਘ ਨੇ ਕਿਹਾ ਕਿ ਇਸ ਨਾਲ ਸੂਬੇ ਆਪਣੇ ਲਿੰਕੇਜ ਕੋਲੇ ਦੀ ਵਰਤੋਂ ਖਾਣਾਂ ਦੇ ਨੇੜੇ ਪਲਾਂਟਾਂ ਵਿੱਚ ਬਿਹਤਰ ਤਰੀਕੇ ਨਾਲ ਕਰ ਸਕਣਗੇ। ਕਿਉਂਕਿ ਕੋਲੇ ਦੀ ਢੋਆ-ਢੁਆਈ ਦੀ ਬਜਾਏ ਦੂਰ-ਦੁਰਾਡੇ ਦੇ ਰਾਜਾਂ ਤੱਕ ਬਿਜਲੀ ਪਹੁੰਚਾਉਣਾ ਆਸਾਨ ਹੋ ਜਾਵੇਗਾ। ਹਰਿਆਣਾ ਵਿੱਚ ਬਿਜਲੀ ਦੀ ਸਥਿਤੀ ਹਰਿਆਣਾ ਵਿੱਚ ਅਪ੍ਰੈਲ ਦੇ ਮਹੀਨੇ ਵਿੱਚ 30 ਫੀਸਦੀ ਮੰਗ ਵੱਧ ਗਈ ਹੈ। ਹਰਿਆਣਾ ਦੀ ਅਪ੍ਰੈਲ ਵਿਚ 6000 ਮੈਗਾਵਾਟ ਤੱਕ ਬਿਜਲੀ ਦੀ ਮੰਗ ਹੁੰਦੀ ਹੈ ਪਰ ਇਸ ਵਾਰ 7-8 ਹਜ਼ਾਰ ਮੈਗਾਵਾਟ ਦੀ ਮੰਗ ਕਰ ਰਹੇ ਹਨ। ਹਰਿਆਣਾ ਦੀ ਬਿਜਲੀ ਦੀ ਪੂਰਤੀ ਕਰਨ ਲਈ ਸਰਕਾਰ ਨੂੰ ਅੰਡਾਨੀ ਗਰੁੱਪ ਅਤੇ ਟਾਟਾ ਗਰੁੱਪ ਤੋਂ ਬਿਜਲੀ ਖਰੀਦਣੀ ਪੈ ਰਹੀ ਹੈ। ਮਹਾਰਾਸ਼ਟਰ ਵਿੱਚ ਬਿਜਲੀ ਦੀ ਮੰਗ ਮਹਾਰਾਸ਼ਟਰ ਨੂੰ ਹਰ ਰੋਜ 28000 ਹਜ਼ਾਰ ਮੈਗਾਵਾਟ ਬਿਜਲੀ ਚਾਹੀਦੀ ਹੈ। ਐਮਐਸਈਡੀਸੀਐਲ ਤਕਰੀਬਨ 24000 ਮੈਗਾਵਾਟ ਬਿਜਲੀ ਪੈਦਾ ਕਰਦਾ ਹੈ। ਸੂਬੇ ਦੀ ਮੰਗ 4000 ਮੈਗਾਵਾਟ ਹਰ ਰੋਜ਼ ਵੱਧਦੀ ਜਾ ਰਹੀ ਹੈ। ਪੰਜਾਬ ਵਿੱਚ ਕੋਲੇ ਦਾ ਸੰਕਟ ਕਾਰਨ ਬਿਜਲੀ ਦੀ ਕਮੀ ਪੰਜਾਬ ਉੱਤੇ ਵੀ ਬਿਜਲੀ ਦਾ ਸੰਕਟ ਮੰਡਰਾਉਣ ਲੱਗਿਆ ਹੈ। ਪੰਜਾਬ ਵਿੱਚ 15400 ਮੈਗਾਵਾਟ ਬਿਜਲੀ ਦੀ ਮੰਗ ਹੈ। ਜਦੋ ਕਿ ਸਪਲਾਈ ਸਿਰਫ 13400 ਦੇ ਆਸਪਾਸ ਹੁੰਦੀ ਹੈ। ਜਦੋਂ ਝੋਨੇ ਦੀ ਲਗਾਈ ਸ਼ੁਰੂ ਹੁੰਦੀ ਹੈ ਤਾਂ 16000 ਮੈਗਾਵਾਟ ਤੋਂ ਵਧੇਰੇ ਬਿਜਲੀ ਚਾਹੀਦੀ ਹੁੰਦੀ ਹੈ। ਕੋਲੇ ਦੀ ਕਮੀ ਹੋਣ ਕਰਕੇ 540 ਮੇਗਾਵਾਟ ਦੇ ਪਾਵਰ ਪਲਾਂਟ ਬੰਦ ਪਏ ਹਨ। ਇਸ ਤੋਂ ਇਲਾਵਾ ਸਾਬੋ ਦੀ ਤਲਵੰਡੀ ਵਾਲਾ ਪਲਾਂਟ ਵਿੱਚ ਕੁਝ ਖਰਾਬੀ ਹੋਣ ਕਰਕੇ ਬੰਦ ਹੈ। ਇਸ ਕਰਕੇ ਪੰਜਾਬ ਵਿੱਚ ਬਿਜਲੀ ਉਤਪਾਦਨ ਵਿੱਚ 1200 ਮੈਗਾਵਾਟ ਵਿੱਚ ਕਮੀ ਆਈ ਹੈ। ਇਹ ਵੀ ਪੜ੍ਹੋ:ਪੰਜਾਬ ਸਰਕਾਰ ਵੱਲੋਂ 15 ਦਿਨਾਂ 'ਚ ਬਕਾਇਆ ਬਿਜਲੀ ਬਿੱਲਾਂ ਦੀ ਵਸੂਲੀ ਦੇ ਹੁਕਮ, ਡਿਫਾਲਟਰਾਂ ਦੀ ਸੂਚੀ ਤਲਬ -PTC