ਚੋਣ ਕਮਿਸ਼ਨ ਦਾ ਵੱਡਾ ਐਲਾਨ- ਹੁਣ 17 ਸਾਲ ਦੀ ਉਮਰ 'ਚ ਵੋਟਰ ਆਈਡੀ ਕਾਰਡ ਲਈ ਕਰ ਸਕੋਂਗੇ ਅਪਲਾਈ

By  Kulwinder Kaur July 29th 2022 08:58 AM -- Updated: July 29th 2022 09:00 AM

Voter card update: ਚੋਣ ਕਮਿਸ਼ਨ ਹੁਣ ਨਵਾਂ ਰਜਿਸਟ੍ਰੇਸ਼ਨ ਫਾਰਮ ਲਿਆਉਣ ਜਾ ਰਿਹਾ ਹੈ, ਜਿਸ ਲਈ ਤੁਹਾਨੂੰ ਆਧਾਰ ਕਾਰਡ ਦੀ ਜਾਣਕਾਰੀ ਦੇਣੀ ਪਏਗੀ। ਹਾਲਾਂਕਿ, ਇਹ ਲਾਜ਼ਮੀ ਨਹੀਂ ਹੈ ਅਤੇ ਬਿਨੈਕਾਰ ਇਹ ਜਾਣਕਾਰੀ ਆਪਣੀ ਮਰਜ਼ੀ ਨਾਲ ਦੇ ਸਕਦਾ ਹੈ। ਦੇਸ਼ ਦੇ ਨੌਜਵਾਨ ਵੋਟਰਾਂ ਲਈ ਇਹ ਵੱਡੀ ਖਬਰ ਹੈ। ਹੁਣ ਵੋਟਰ ਕਾਰਡ ਬਣਾਉਣ ਲਈ 18 ਸਾਲ ਦੀ ਉਮਰ ਦਾ ਹੋਣਾ ਜ਼ਰੂਰੀ ਨਹੀਂ ਹੈ, ਕਿਉਂਕਿ ਹੁਣ ਤੁਸੀਂ 17 ਸਾਲ ਦੀ ਉਮਰ ਵਿੱਚ ਵੀ ਵੋਟਰ ਆਈਡੀ ਲਈ ਅਪਲਾਈ ਕਰ ਸਕੋਗੇ। ਭਾਰਤੀ ਚੋਣ ਕਮਿਸ਼ਨ ਨੇ ਇਹ ਵੱਡਾ ਐਲਾਨ ਕਰਦੇ ਹੋਏ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ। ਚੋਣ ਕਮਿਸ਼ਨ ਦਾ ਵੱਡਾ ਐਲਾਨ- ਹੁਣ 17 ਸਾਲ ਦੀ ਉਮਰ 'ਚ ਵੋਟਰ ਆਈਡੀ ਕਾਰਡ ਲਈ ਕਰ ਸਕੋਂਗੇ ਅਪਲਾਈ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵੋਟਰ ਕਾਰਡ ਬਣਾਉਣ ਲਈ 18 ਸਾਲ ਦੀ ਉਮਰ ਪੂਰੀ ਕਰਨੀ ਜ਼ਰੂਰੀ ਨਹੀਂ ਹੈ। ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 1 ਜਨਵਰੀ 2023 ਨੂੰ 18 ਸਾਲ ਦੀ ਉਮਰ ਪੂਰੀ ਕਰਨ ਵਾਲੇ ਲੋਕ ਵੀ ਵੋਟਰ ਪਛਾਣ-ਪੱਤਰ ਲਈ ਅਪਲਾਈ ਕਰ ਸਕਦੇ ਹਨ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਅਤੇ ਚੋਣ ਕਮਿਸ਼ਨਰ ਅਨੂਪ ਚੰਦਰ ਪਾਂਡੇ ਨੇ ਸਾਰੇ ਰਾਜਾਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਨੂੰ ਨਵੇਂ ਨਿਯਮ ਅਤੇ ਨਿਰਦੇਸ਼ ਜਾਰੀ ਕੀਤੇ ਹਨ। ਚੋਣ ਕਮਿਸ਼ਨ ਦਾ ਵੱਡਾ ਐਲਾਨ- ਹੁਣ 17 ਸਾਲ ਦੀ ਉਮਰ 'ਚ ਵੋਟਰ ਆਈਡੀ ਕਾਰਡ ਲਈ ਕਰ ਸਕੋਂਗੇ ਅਪਲਾਈ ਚੋਣ ਕਮਿਸ਼ਨ (ECI) ਇੱਕ ਸਾਲ ਵਿੱਚ 3 ਵਾਰ ਅਪਲਾਈ ਕਰ ਸਕੇਗਾ। ਨਵੇਂ ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਨਾਗਰਿਕ ਹੁਣ ਵੋਟਰ ਸੂਚੀ ਵਿੱਚ ਆਪਣਾ ਨਾਮ ਜੋੜਨ ਲਈ ਪਹਿਲਾਂ ਤੋਂ ਅਰਜ਼ੀ ਦੇ ਸਕਣਗੇ। ਇਸ ਨਾਲ ਹੁਣ ਨੌਜਵਾਨ ਸਾਲ ਵਿੱਚ ਤਿੰਨ ਵਾਰ ਵੋਟਰ ਆਈਡੀ ਲਈ ਅਪਲਾਈ ਕਰ ਸਕਦੇ ਹਨ। ਇਸ ਦੇ ਨਾਲ ਇਹ ਵੀ ਕਿਹਾ ਗਿਆ ਸੀ ਕਿ 1 ਅਪ੍ਰੈਲ, 1 ਜੁਲਾਈ ਅਤੇ 1 ਅਕਤੂਬਰ ਨੂੰ ਵੋਟਰ ਆਈ.ਡੀ. ਲਈ ਅਪਲਾਈ ਕੀਤਾ ਜਾ ਸਕਦਾ ਹੈ। Election Commission lifts election code of conduct in Punjab ਇਹ ਵੀ ਪੜ੍ਹੋ: MiG-21 Plane Crash: ਮਿਗ-21 ਲੜਾਕੂ ਜਹਾਜ਼ ਹੋਇਆ ਕਰੈਸ਼, ਦੋਵੇਂ ਪਾਇਲਟਾਂ ਦੀ ਹੋਈ ਮੌਤ ਸਾਰੇ ਸੂਬਿਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਚੋਣ ਕਮਿਸ਼ਨ ਨੇ ਸਾਰੇ ਰਾਜਾਂ ਦੇ ਸੀਈਓਜ਼, ਈਆਰਓਜ਼, ਈਰੋਜ਼ ਨੂੰ ਤਕਨੀਕੀ ਸਮਰੱਥ ਹੱਲਾਂ 'ਤੇ ਕੰਮ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਲਈ ਚੋਣ ਕਮਿਸ਼ਨ ਨਵਾਂ ਰਜਿਸਟ੍ਰੇਸ਼ਨ ਫਾਰਮ ਲਿਆਉਣ ਜਾ ਰਿਹਾ ਹੈ, ਜਿਸ ਲਈ ਤੁਹਾਨੂੰ ਆਧਾਰ ਕਾਰਡ ਦੀ ਜਾਣਕਾਰੀ ਦੇਣੀ ਹੋਵੇਗੀ। ਹਾਲਾਂਕਿ, ਇਹ ਲਾਜ਼ਮੀ ਨਹੀਂ ਹੈ ਅਤੇ ਬਿਨੈਕਾਰ ਇਹ ਜਾਣਕਾਰੀ ਆਪਣੀ ਮਰਜ਼ੀ ਨਾਲ ਦੇ ਸਕਦਾ ਹੈ। ਚੋਣ ਕਮਿਸ਼ਨ ਦੇ ਨਵੇਂ ਨਿਰਦੇਸ਼ਾਂ ਅਨੁਸਾਰ 18ਵੇਂ ਸਾਲ 'ਚ ਕਦਮ ਰੱਖਣ ਵਾਲੇ ਨੌਜਵਾਨਾਂ ਨੂੰ ਵੋਟਰ ਕਾਰਡ ਅਪਲਾਈ ਕਰਨ ਦੇ ਮੌਕੇ ਪਹਿਲਾਂ ਹੀ ਮਿਲਣਗੇ। -PTC News

Related Post