ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਚੋਣਾਂ ਦਾ ਬਾਈਕਾਟ

By  Pardeep Singh February 19th 2022 03:18 PM -- Updated: February 19th 2022 03:28 PM

ਲੁਧਿਆਣਾ: ਪੰਜਾਬ ਵਿਧਾਨ ਸਭਾ ਚੋਣਾਂ 2022 ਤੋਂ ਪਹਿਲਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਚੋਣਾਂ ਦਾ ਬਾਈਕਾਟ ਕੀਤਾ ਗਿਆ ਹੈ। ਵਿਦਿਆਰਥੀਆਂ ਨੇ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਗੇਟ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਮੌਕੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਅਸੀਂ ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾਂ ਦਾ ਬਾਈਕਾਟ ਕਰਦੇ ਹਾਂ। ਉਨ੍ਹਾਂ ਦਾ ਕਹਿਣਾ ਹੈ ਕਿ ਵਿਦਿਆਰਥੀ ਵੋਟਾਂ ਨਹੀਂ ਪਾਉਣਗੇ ਅਤੇ ਨਾ ਹੀ ਸਾਡੇ ਮਾਪੇ ਵੋਟ ਪਾਉਣਗੇ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਪਿਛਲੇ 6 ਦਿਨਾਂ ਤੋਂ ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਹੈ ਪੂਰੇ ਸਾਲ ਵਿੱਚ ਵਿਦਿਆਰਥੀਆ ਦੀਆਂ ਕਲਾਸਾਂ ਆਨਲਾਈਨ ਲੱਗ ਰਹੀਆ ਹਨ ਪਰ ਇਮਤਿਹਾਨ ਕਿਓਂ ਆਫਲਾਈਨ ਲਏ ਜਾਂਦੇ ਹਨ ਤਾਂ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਸਾਡੇ ਇਮਤਿਹਾਨ ਆਫਲਾਈਨ ਲਏ ਜਾਣ। ਉਨ੍ਹਾਂ ਨੇ ਕਿਹਾ ਹੈ ਕਿ ਯੂਨੀਵਰਸਿਟੀ ਪ੍ਰਸ਼ਾਸਨ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਹੈ । ਉਨ੍ਹਾਂ ਨੇ ਕਿਹਾ ਹੈ ਕਿ ਵਿਦਿਆਰਥੀਆਂ ਨੇ ਫੈਸਲਾ ਕੀਤਾ ਹੈ ਕਿ ਉਹ 2022 ਦੀਆਂ ਵੋਟਾਂ ਦਾ ਬਾਈਕਾਟ ਕਰਨਗੇ ਅਤੇ ਉਹ ਆਪ ਵੀ ਵੋਟ ਨਹੀਂ ਪਾਉਣਗੇ ਅਤੇ ਸਾਡੇ ਮਾਪੇ ਵੀ ਵੋਟਾਂ ਨਹੀਂ ਪਾਉਣਗੇ। ਇਹ ਵੀ ਪੜ੍ਹੋ:ਵੋਟਿੰਗ ਨੂੰ ਉਤਸ਼ਾਹਿਤ ਕਰਨ ਲੁਧਿਆਣਾ ਦੇ ਬੇਕਰਾਂ ਵੱਲੋਂ 1 ਹਜ਼ਾਰ ਤੋਂ ਵੱਧ ਪੇਸਟੀਆਂ ਕੀਤੀਆਂ ਤਿਆਰ -PTC News

Related Post