ਰਾਜਪੁਰਾ ਦੇ ਸਰਕਾਰੀ ਚਿਲਡਰਨ ਹੋਮ ' ਚੋਂ ਦੋ ਦਿਨਾਂ ਦੌਰਾਨ 8 ਬੱਚੇ ਹੋਏ ਫ਼ਰਾਰ

By  Ravinder Singh June 30th 2022 01:46 PM -- Updated: June 30th 2022 03:57 PM

ਰਾਜਪੁਰਾ : ਚਿਲਡਰਨ ਹੋਮ ਦੇ ਕਾਰਜਕਾਰੀ ਸੁਪਰਡੈਂਟ ਅਤੇ ਸੀ.ਡੀ.ਪੀ.ਓ. ਘਨੌਰ ਕਨਵਰ ਸ਼ਕਤੀ ਬਾਂਗੜ ਨੇ ਸ਼ਹਿਰੀ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਕਿ ਸੰਸਥਾ ਦੇ ਚਾਰ ਬੱਚੇ ਫ਼ਤਹਿ ਸਿੰਘ (14), ਪ੍ਰੇਮ (10), ਧਰਮਿੰਦਰ (14), ਹਨੀ ਸਿੰਘ (12) ਸੋਮਵਾਰ ਅਤੇ ਮੰਗਲਵਾਰ ਦੀ ਦਰਮਿਆਨੀ ਰਾਤ ਨੂੰ ਸੰਸਥਾ ਵਿੱਚ ਮੌਜੂਦ ਕਰਮਚਾਰੀ ਗੁਰਦੀਪ ਸਿੰਘ, ਜਦੋਂ ਇਨ੍ਹਾਂ ਬੱਚਿਆਂ ਨਾਲ ਕੂਲਰਾਂ ' ਚ ਪਾਣੀ ਪਾ ਰਿਹਾ ਸੀ ਤਾਂ ਇਹ ਚਾਰੇ ਬੱਚੇ ਉਸ ਨੂੰ ਚਕਮਾ ਦੇ ਕੇ ਚਿਲਡਰਨ ਹੋਮ ਦੀ ਕੰਧ ਟੱਪ ਕੇ ਫ਼ਰਾਰ ਹੋ ਗਏ। ਰਾਜਪੁਰਾ ਦੇ ਸਰਕਾਰੀ ਚਿਲਡਰਨ ਹੋਮ ' ਚੋਂ ਦੋ ਦਿਨਾਂ ਦੌਰਾਨ 8 ਬੱਚੇ ਹੋਏ ਫ਼ਰਾਰਜਦੋਂ ਕਿ ਰਾਜ ਤਿਵਾੜੀ (9), ਆਸ (11), ਸੰਨੀ ਕੇਸੀ (11) ਤੇ ਆਦਰਸ਼ ਚਾਰ ਬੱਚੇ ਕੱਲ੍ਹ ਸਵੇਰੇ 4 ਵਜੇ ਉਸ ਸਮੇਂ ਚਿਲਡਰਨ ਹੋਮ ਦਾ ਦਰਵਾਜ਼ਾ ਖੋਲ੍ਹ ਕੇ ਪਿਛਲੇ ਪਾਸੇ ਦੀ ਕੰਧ ਟੱਪ ਕੇ ਫ਼ਰਾਰ ਹੋ ਗਏ, ਜਦੋਂ ਚਿਲਡਰਨ ਹੋਮ ਦਾ ਕਰਮਚਾਰੀ ਗੁਰਦੀਪ ਸਿੰਘ ਸੁੱਤਾ ਪਿਆ ਸੀ। ਉਸ ਸਮੇਂ ਚਿਲਡਰਨ ਹੋਮ ਦਾ ਕਰਮਚਾਰੀ ਗੁਰਦੀਪ ਸਿੰਘ ਸੁੱਤਾ ਪਿਆ ਸੀ। ਬੱਚਿਆਂ ਦੇ ਫ਼ਰਾਰ ਹੋਣ ਨਾਲ ਸੁਰੱਖਿਆ ਉਤੇ ਸਵਾਲੀਆਂ ਨਿਸ਼ਾਨ ਖੜ੍ਹੇ ਹੁੰਦੇ ਹਨ। ਰਾਜਪੁਰਾ ਦੇ ਸਰਕਾਰੀ ਚਿਲਡਰਨ ਹੋਮ ' ਚੋਂ ਦੋ ਦਿਨਾਂ ਦੌਰਾਨ 8 ਬੱਚੇ ਹੋਏ ਫ਼ਰਾਰ ਥਾਣਾ ਮੁਖੀ ਨੇ ਦੱਸਿਆ ਕਿ ਪੁਲਿਸ ਵੱਲੋਂ ਇਨ੍ਹਾਂ ਸਾਰਿਆਂ ਦੀ ਜਨਤਕ ਥਾਵਾਂ ਬੱਸ ਅੱਡੇ, ਰੇਲਵੇ ਸਟੇਸ਼ਨ ਸਮੇਤ ਹੋਰਨਾਂ ਥਾਵਾਂ ਉਪਰ ਭਾਲ ਕੀਤੀ ਜਾ ਰਹੀ ਹੀ। ਇਨ੍ਹਾਂ ਵਿਚੋਂ ਤਿੰਨ ਬੱਚਿਆਂ ਦੇ ਦਿੱਲੀ ਰੇਲਵੇ ਸਟੇਸ਼ਨ ਉਤੇ ਹੋਣ ਸਬੰਧੀ ਪਤਾ ਲੱਗਿਆ ਹੈ, ਜਿਸ ਸਬੰਧੀ ਦਿੱਲੀ ਰੇਲਵੇ ਪੁਲਿਸ ਨੂੰ ਇਹ ਬੱਚੇ ਦਿੱਲੀ ਦੇ ਚਿਲਡਰਨ ਹੋਮ ਵਿਚ ਰੱਖਣ ਲਈ ਸੂਚਿਤ ਕੀਤਾ ਗਿਆ ਹੈ। ਹੋਰਨਾਂ ਬੱਚਿਆਂ ਦੀ ਭਾਲ ਜਾਰੀ ਹੈ। ਰਾਜਪੁਰਾ ਦੇ ਸਰਕਾਰੀ ਚਿਲਡਰਨ ਹੋਮ ' ਚੋਂ ਦੋ ਦਿਨਾਂ ਦੌਰਾਨ 8 ਬੱਚੇ ਹੋਏ ਫ਼ਰਾਰਥਾਣਾ ਸ਼ਹਿਰੀ ਦੇ ਮੁੱਖ ਅਫ਼ਸਰ ਇੰਸਪੈਕਟਰ ਹਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਚਿਲਡਰਨ ਹੋਮ ਦੇ ਕਾਰਜਕਾਰੀ ਸੁਪਰਡੈਂਟ ਤੇ ਸੀਡੀਪੀਓ ਘਨੌਰ ਕਨਵਰ ਸ਼ਕਤੀ ਬਾਂਗੜ ਨੇ ਸ਼ਹਿਰੀ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੱਚਿਆਂ ਦੀ ਭਾਲ ਉਚ ਪੱਧਰ ਉਤੇ ਜਾਰੀ ਹੈ ਤੇ ਜਲਦ ਹੀ ਬੱਚਿਆਂ ਨੂੰ ਲੱਭ ਲਿਆ ਜਾਵੇਗਾ। -PTC News ਇਹ ਵੀ ਪੜ੍ਹੋ : ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਕਰੀਬੀ ਦਾ ਬੇਟਾ ਨਸ਼ੀਲੇ ਪਾਊਡਰ ਸਮੇਤ ਗ੍ਰਿਫ਼ਤਾਰ

Related Post