Eid-Al-Adha 2022: PM ਮੋਦੀ ਤੇ ਹੋਰ ਦਿਗਜ਼ ਨੇਤਾਵਾਂ ਨੇ ਦੇਸ਼ ਵਾਸੀਆਂ ਨੂੰ ਦਿੱਤੀ ਈਦ ਦੀ ਵਧਾਈ
Eid-Al-Adha 2022: ਇਸਲਾਮ ਦੇ ਪ੍ਰਮੁੱਖ ਤਿਉਹਾਰਾਂ ਵਿੱਚੋਂ ਇਕ ਬਕਰੀਦ ਦਾ ਤਿਉਹਾਰ ਇਸ ਸਾਲ 10 ਜੁਲਾਈ ਨੂੰ ਮਨਾਇਆ ਜਾ ਰਿਹਾ ਹੈ। ਬਕਰੀਦ ਨੂੰ ਈਦ-ਉਲ-ਅਜ਼ਹਾ ਵੀ ਕਿਹਾ ਜਾਂਦਾ ਹੈ। ਧਾਰਮਿਕ ਮਾਨਤਾਵਾਂ ਅਨੁਸਾਰ ਬਕਰੀਦ ਦਾ ਤਿਉਹਾਰ ਕੁਰਬਾਨੀ ਅਤੇ ਬਲੀਦਾਨ ਵਜੋਂ ਮਨਾਇਆ ਜਾਂਦਾ ਹੈ। ਬਕਰੀਦ ਮਨਾਉਣ ਦਾ ਕਾਰਨ ਹਜ਼ਰਤ ਇਬਰਾਹੀਮ ਨੂੰ ਮੰਨਿਆ ਜਾਂਦਾ ਹੈ। ਇਹ ਤਿਉਹਾਰ ਧੂ-ਉਲ-ਹਿੱਜਾ ਦੇ 10ਵੇਂ ਦਿਨ ਮਨਾਇਆ ਜਾਂਦਾ ਹੈ, ਜੋ ਕਿ ਇਸਲਾਮੀ ਜਾਂ ਚੰਦਰ ਕੈਲੰਡਰ ਦਾ ਬਾਰ੍ਹਵਾਂ ਮਹੀਨਾ ਹੈ।
ਇਹ ਸਾਲਾਨਾ ਹੱਜ ਯਾਤਰਾ ਦੇ ਅੰਤ ਨੂੰ ਦਰਸਾਉਂਦਾ ਹੈ। ਹਰ ਸਾਲ, ਤਾਰੀਖ ਬਦਲਦੀ ਹੈ ਕਿਉਂਕਿ ਇਹ ਇਸਲਾਮੀ ਕੈਲੰਡਰ 'ਤੇ ਅਧਾਰਤ ਹੈ, ਜੋ ਪੱਛਮੀ 365-ਦਿਨ ਦੇ ਗ੍ਰੈਗੋਰੀਅਨ ਕੈਲੰਡਰ ਨਾਲੋਂ ਲਗਭਗ 11 ਦਿਨ ਛੋਟਾ ਹੈ। ਮੁਸਲਮਾਨ ਭਾਈਚਾਰੇ ਦਾ ਪ੍ਰਸਿੱਧ ਤਿਓਹਾਰ ਈਦ ਉੱਲ ਜ਼ੁਹਾ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਦੇਸ਼ ਦੇ ਦਿਗਜ਼ ਨੇਤਾਵਾਂ ਨੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਟਵੀਟ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਈਦ-ਉਲ-ਅਜ਼ਹਾ ਦੇ ਮੌਕੇ 'ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਤਿਉਹਾਰ ਸਾਨੂੰ ਮਨੁੱਖਤਾ ਦੀ ਬਿਹਤਰੀ ਲਈ ਪ੍ਰੇਰਿਤ ਕਰੇ। ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤਾ, "ਈਦ ਮੁਬਾਰਕ! ਈਦ-ਉਲ-ਅਜ਼ਹਾ ਮੁਬਾਰਕ। ਇਹ ਤਿਉਹਾਰ ਸਾਨੂੰ ਮਨੁੱਖਤਾ ਦੀ ਭਲਾਈ ਅਤੇ ਖੁਸ਼ਹਾਲੀ ਦੀ ਭਾਵਨਾ ਨੂੰ ਅੱਗੇ ਵਧਾਉਣ ਲਈ ਪ੍ਰੇਰਿਤ ਕਰੇ।"