ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੇ ਪੰਜਾਬ ਦੇ ਸਰਬੋਤਮ ਸਰਕਾਰੀ ਸਕੂਲਾਂ ਦੀ ਸੂਚੀ ਕੀਤੀ ਜਾਰੀ  

By  Shanker Badra June 2nd 2021 04:16 PM

ਚੰਡੀਗੜ੍ਹ : ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਨੇ ਓਵਰਆਲ ਗ੍ਰੇਡਿੰਗ ਦੇ ਅਧਾਰ ’ਤੇ ਸੈਸ਼ਨ 2020-21 ਦੇ ਸਰਬੋਤਮ ਸਰਕਾਰੀ ਸਕੂਲਾਂ ਦੀ ਜ਼ਿਲ੍ਹਾਵਾਰ ਸੂਚੀ ਜਾਰੀ ਕੀਤੀ। ਸਿੰਗਲਾ ਨੇ ਕਿਹਾ ਕਿ ਸਕੂਲਾਂ ਦੀ ਦਰਜਾਬੰਦੀ ਨੂੰ ਤਿੰਨ ਸ਼੍ਰੇਣੀਆਂ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ ਵਿੱਚ ਵੰਡਿਆ ਗਿਆ ਹੈ ਅਤੇ ਹਰੇਕ ਜ਼ਿਲ੍ਹੇ ਦੇ ਚੋਟੀ ਦਾ ਪ੍ਰਦਰਸ਼ਨ ਕਰਨ ਵਾਲੇ ਸਕੂਲਾਂ ਨੂੰ ਕ੍ਰਮਵਾਰ 5 ਲੱਖ, 7.5 ਲੱਖ ਅਤੇ 10 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਕੈਬਨਿਟ ਮੰਤਰੀ ਨੇ ਕਿਹਾ ਕਿ ਸਕੂਲਾਂ ਦੀ ਦਰਜਾਬੰਦੀ (ਗਰੇਡਿੰਗ) ਦਾ ਆਧਾਰ ਨਤੀਜਿਆਂ, ਬੁਨਿਆਦੀ ਢਾਂਚੇ, ਸਹਿ-ਵਿੱਦਿਅਕ ਗਤੀਵਿਧੀਆਂ, ਸਕੂਲ ਪ੍ਰਬੰਧਨ ਕਮੇਟੀਆਂ ਤੇ ਲੋਕਾਂ ਦਾ ਯੋਗਦਾਨ ਅਤੇ ਵਿਦਿਆਰਥੀਆਂ ਦੀ ਹਾਜ਼ਰੀ ਮੰਨਿਆ ਗਿਆ ਹੈ। ਉਹਨਾਂ ਅੱਗੇ ਕਿਹਾ ਕਿ ਜਿੰਨਾਂ ਜ਼ਿਲ੍ਹਿਆਂ ਵਿੱਚ ਇੱਕ ਤੋਂ ਵੱਧ ਸਕੂਲ ਬਰਾਬਰ ਅੰਕ ਲੈ ਕੇ ਸਿਖਰਲੇ ਸਥਾਨ ‘ਤੇ ਰਹੇ ਹਨ ਉੱਥੇ ਐਵਾਰਡ ਦੀ ਰਕਮ ਨੂੰ ਉਨ੍ਹਾਂ ਸਕੂਲਾਂ ਵਿਚ ਬਰਾਬਰ ਵੰਡਿਆ ਗਿਆ ਹੈ । [caption id="attachment_502687" align="aligncenter"]Education Minister Vijay Inder Singla released the list of best government schools in Punjab ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੇ ਪੰਜਾਬ ਦੇ ਸਰਬੋਤਮ ਸਰਕਾਰੀ ਸਕੂਲਾਂ ਦੀ ਸੂਚੀ ਕੀਤੀ ਜਾਰੀ[/caption] ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਨੂੰ ਸੁਧਾਰਨ ਲਈ ਨਿਰੰਤਰ ਕੰਮ ਕਰ ਰਹੀ ਹੈ। ਉਹਨਾਂ ਅੱਗੇ ਕਿਹਾ ਕਿ ਨਿਰੰਤਰ ਸਮਰਪਿਤ ਯਤਨਾਂ ਸਦਕਾ ਹੀ ਸਰਕਾਰੀ ਸਕੂਲਾਂ ਦੇ ਨਤੀਜਿਆਂ ਵਿੱਚ ਸੁਧਾਰ, ਦਾਖਲਿਆਂ ਵਿੱਚ ਵਾਧਾ, ਬੁਨਿਆਦੀ ਢਾਂਚਾ ਦਾ ਵਿਕਾਸ ਅਤੇ ਅਧਿਆਪਨ ਸਟਾਫ ਦੀ ਪੂਰੀ ਉਪਲਬਧਤਾ ਦੇ ਰੂਪ ਵਿੱਚ ਉਸਾਰੂ ਸਿੱਟੇ ਨਜ਼ਰ ਆ ਰਹੇ ਹਨ। ਸਿੰਗਲਾ ਨੇ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਸੁਧਾਰ ਲਈ ਵੱਖ-ਵੱਖ ਪੱਖਾਂ ‘ਤੇ ਆਧਾਰਿਤ ਕਰਵਾਈ ਜਾਂਦੀ ਸਮੁੱਚੀ ਦਰਜਾਬੰਦੀ (ਗਰੇਡਿੰਗ) ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਵਿੱਚ ਵੀ ਸਹਾਇਤਾ ਕਰੇਗੀ ਕਿਉਂਕਿ ਇਹ ਅਧਿਆਪਕਾਂ ਅਤੇ ਪ੍ਰਿੰਸੀਪਲਾਂ ਲਈ ਇਕ ਪਾਰਦਰਸ਼ੀ ਤੇ ਨਰੋਈ ਮੁਕਾਬਲੇਬਾਜ਼ੀ ਦਾ ਬਰਾਬਰ ਮੰਚ ਮੁਹੱਈਆ ਕਰਵਾਉਂਦੀ ਹੈ। [caption id="attachment_502686" align="aligncenter"]Education Minister Vijay Inder Singla released the list of best government schools in Punjab ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੇ ਪੰਜਾਬ ਦੇ ਸਰਬੋਤਮ ਸਰਕਾਰੀ ਸਕੂਲਾਂ ਦੀ ਸੂਚੀ ਕੀਤੀ ਜਾਰੀ[/caption] 5 ਲੱਖ ਦਾ ਪੁਰਸਕਾਰ ਲੈਣ ਵਾਲੇ ਮਿਡਲ ਸਕੂਲਾਂ ਦੀ ਸੂਚੀ : ਸਰਕਾਰੀ ਮਿਡਲ ਸਕੂਲ ਫੈਜਪੁਰਾ (ਅੰਮ੍ਰਿਤਸਰ), ਸਰਕਾਰੀ ਮਿਡਲ ਸਕੂਲ ਲੋਹਗੜ੍ਹ (ਬਰਨਾਲਾ), ਸਰਕਾਰੀ ਮਿਡਲ ਸਕੂਲ ਬਾਠ (ਬਠਿੰਡਾ), ਸਰਕਾਰੀ ਮਿਡਲ ਸਕੂਲ ਵੀਰੇ ਵਾਲਾ ਖੁਰਦ ਅਤੇ ਸਰਕਾਰੀ ਮਿਡਲ ਸਕੂਲ ਰਣ ਸਿੰਘ ਵਾਲਾ ਦੋਵੇਂ ਫਰੀਦਕੋਟ ਤੋਂ ਅਤੇ ਦੋਵਾਂ ਸਕੂਲਾਂ ‘ਚ ਇਨਾਮੀ ਰਕਮ ਬਰਾਬਰ ਰਾਸ਼ੀ ਵੰਡੀ ਗਈ, ਸਰਕਾਰੀ ਮਿਡਲ ਸਕੂਲ ਸਰਹਿੰਦ ਬਾੜਾ ਐਸਐਸਏ (ਫਤਿਹਗੜ੍ਹ ਸਾਹਿਬ), ਫਾਜ਼ਿਲਕਾ ਦੇ ਸਰਕਾਰੀ ਮਿਡਲ ਸਕੂਲ ਬੇਗਾਂ ਵਾਲੀ ਅਤੇ ਸਰਕਾਰੀ ਮਿਡਲ ਸਕੂਲ ਲੱਖਾ ਮੁਸਾਹਿਬ; ਦੋਵਾਂ ਸਕੂਲਾਂ ‘ਚ ਇਨਾਮੀ ਰਕਮ ਬਰਾਬਰ ਤਕਸੀਮ ਕੀਤੀ, ਫਿਰੋਜ਼ਪੁਰ ਤੋਂ ਸਰਕਾਰੀ ਮਿਡਲ ਸਕੂਲ ਤਾਰਾ ਸਿੰਘ ਵਾਲਾ ਅਤੇ ਸਰਕਾਰੀ ਮਿਡਲ ਸਕੂਲ ਲੋਹਗੜ੍ਹ ਦੋਵਾਂ ਨੂੰ ਪੁਰਸਕਾਰ ਦੀ ਰਕਮ ਬਰਾਬਰ ਵੰਡੀ, ਗੁਰਦਾਸਪੁਰ ਤੋਂ ਸਾਲੋ ਚਹਿਲ ਐਸਐਸਏ ਅਤੇ ਸਰਕਾਰੀ ਮਿਡਲ ਸਕੂਲ ਪੰਡੋਰੀ ਬੈਂਸਾਂ ਨੂੰ ਪੁਰਸਕਾਰ ਦੀ ਰਕਮ ਬਰਾਬਰ ਵੰਡੀ ਗਈ, ਸਰਕਾਰੀ ਮਿਡਲ ਸਕੂਲ ਹੈਲੇਰ (ਹੁਸ਼ਿਆਰਪੁਰ), ਸਰਕਾਰੀ ਮਿਡਲ ਸਕੂਲ ਲੋਹਾਰਾ ਛਾਹੜਕੇ (ਜਲੰਧਰ), ਸਰਕਾਰੀ ਮਿਡਲ ਸਕੂਲ ਆਰ.ਸੀ.ਐਫ. ਹੁਸੈਨ ਪੁਰ (ਕਪੂਰਥਲਾ), ਸਰਕਾਰੀ ਮਿਡਲ ਸਕੂਲ ਬਿਰਕ ਅਤੇ ਜੀਐਮਐਸ ਜਾਂਗਪੁਰ ਦੋਵੇਂ ਲੁਧਿਆਣਾ ਤੋਂ ਤੇ ਦੋਵਾਂ ਨੂੰ ਇਨਾਮੀ ਰਕਮ ਬਰਾਬਰ ਵੰਡੀ, ਸਰਕਾਰੀ ਮਿਡਲ ਸਕੂਲ ਗੋਰਖਨਾਥ (ਮਾਨਸਾ), ਸਰਕਾਰੀ ਮਿਡਲ ਸਕੂਲ ਬੀਰ ਬੱਧਨੀ (ਮੋਗਾ), ਸਰਕਾਰੀ ਮਿਡਲ ਸਕੂਲ ਉੜੰਗ (ਮੁਕਤਸਰ), ਪਠਾਨਕੋਟ ਦੇ ਸਰਕਾਰੀ ਮਿਡਲ ਸਕੂਲ ਸਿੰਬਲੀ ਗੁੱਜਰਾਂ ਐਸਐਸਏ ਅਤੇ ਸਰਕਾਰੀ ਮਿਡਲ ਸਕੂਲ ਜਸਵਾਲੀ ਨੂੰ ਪੁਰਸਕਾਰ ਦੀ ਰਕਮ ਬਰਾਬਰ ਵੰਡਦੇ ਹੋਏ, ਜੀਐਮਐਸ ਦੇਧਨਾ (ਪਟਿਆਲਾ), ਸਰਕਾਰੀ ਮਿਡਲ ਸਕੂਲ ਸਾਖਪੁਰ (ਰੂਪਨਗਰ), ਜੀਐਮਐਸ ਭੰਗਾਲ ਖੁਰਦ ਅਮਰਗੜ੍ਹ (ਐਸਬੀਐਸ ਨਗਰ), ਜੀਐਮਐਸ ਰਟੋਲਾਂ (ਸੰਗਰੂਰ), ਜੀਐਮਐਸ ਬਠਲਾਣਾ ਯੂਜੀ (ਐਸਐਸ ਨਗਰ), ਜੀਐਮਐਸ ਚੱਕ ਕਰੇ ਖਾਨ ਅਤੇ ਸਰਕਾਰੀ ਮਿਡਲ ਸਕੂਲ ਦੀਨੇਵਾਲ, ਦੋਵੇਂ ਤਰਨ ਤਾਰਨ ਜ਼ਿਲ੍ਹੇ ਤੋਂ ਤੇ ਦੋਵਾਂ ਨੂੰ ਇਨਾਮ ਦੀ ਰਕਮ ਬਰਾਬਰ ਦਿੱਤੀ ਗਈ। [caption id="attachment_502685" align="aligncenter"]Education Minister Vijay Inder Singla released the list of best government schools in Punjab ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੇ ਪੰਜਾਬ ਦੇ ਸਰਬੋਤਮ ਸਰਕਾਰੀ ਸਕੂਲਾਂ ਦੀ ਸੂਚੀ ਕੀਤੀ ਜਾਰੀ[/caption] 7.5 ਲੱਖ ਦਾ ਪੁਰਸਕਾਰ ਲੈਣ ਵਾਲੇ ਹਾਈ ਸਕੂਲ ਦੀ ਸੂਚੀ: ਜੀਐਚਐਸ ਮਾਲੋਵਾਲ (ਅੰਮ੍ਰਿਤਸਰ), ਜੀਐਚਐਸ ਮੌੜਾਂ (ਬਰਨਾਲਾ), ਜੀਐਚਐਸ ਬਹਿਮਣ ਜੱਸਾ ਸਿੰਘ ਰਮਸਾ (ਬਠਿੰਡਾ), ਜੀਐਚਐਸ ਧੀਮਾਨ ਵਾਲੀ (ਫਰੀਦਕੋਟ), ਜੀਐਚਐਸ ਲਟੌਰ (ਫਤਿਹਗੜ੍ਹ ਸਾਹਿਬ), ਜੀਐਚਐਸ ਹੀਰਾ ਵਾਲੀ ਰਮਸਾ (ਫਾਜ਼ਿਲਕਾ), ਜੀਐਚਐਸ ਛਾਂਗਰਾਈ ਉੱਤਰ (ਫਿਰੋਜ਼ਪੁਰ), ਜੀਐਚਐਸ ਧਰਮਕੋਟ ਬੱਗਾ (ਗੁਰਦਾਸਪੁਰ), ਜੀਐਚਐਸ ਘੋਗੜਾ (ਹੁਸ਼ਿਆਰਪੁਰ), ਜੀਐਚਐਸ ਰਾਏਪੁਰ ਰਸੂਲਪੁਰ (ਜਲੰਧਰ), ਜੀਐਚਐਸ ਲੜਕੀਆਂ ਦਿਆਲ ਪੁਰ (ਕਪੂਰਥਲਾ), ਜੀਐਚਐਸ ਰਾਜੋਵਾਲ (ਲੁਧਿਆਣਾ), ਜੀਐਚਐਸ ਮਾਖਾ (ਮਾਨਸਾ), ਜੀਐਚਐਸ ਪੱਤੋ ਹੀਰਾ ਸਿੰਘ (ਮੋਗਾ), ਜੀਐਚਐਸ ਪਾਰਕ (ਮੁਕਤਸਰ), ਜੀਐਚਐਸ ਥਰਿਆਲ (ਪਠਾਨਕੋਟ), ਜੀਐਚਐਸ ਮਜਾਲ ਕਲਾਂ (ਪਟਿਆਲਾ), ਜੀਐਚਐਸ ਰਾਏਪੁਰ (ਰੂਪਨਗਰ), ਜੀਐਚਐਸ ਕੋਟ ਰਾਂਝਾ (ਐਸਬੀਐਸ ਨਗਰ), ਜੀਐਚਐਸ ਖੇੜੀ (ਸੰਗਰੂਰ), ਜੀਐਚਐਸ ਮੌਲੀ ਬੈਦਵਾਨ (ਐਸਏਐਸ ਨਗਰ) ਅਤੇ ਸ਼ਹੀਦ ਨਾਇਕ ਕਰਮਜੀਤ ਸਿੰਘ ਸੈਨਾ ਮੈਡਲ ਜੀ.ਐੱਚ.ਐੱਸ ਚੂਸਲੇਵਾੜ (ਤਰਨ ਤਾਰਨ) [caption id="attachment_502684" align="aligncenter"]Education Minister Vijay Inder Singla released the list of best government schools in Punjab ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੇ ਪੰਜਾਬ ਦੇ ਸਰਬੋਤਮ ਸਰਕਾਰੀ ਸਕੂਲਾਂ ਦੀ ਸੂਚੀ ਕੀਤੀ ਜਾਰੀ[/caption] 10 ਲੱਖ ਦਾ ਐਵਾਰਡ ਪ੍ਰਾਪਤ ਕਰਨ ਵਾਲੇ ਸੀਨੀਅਰ ਸੈਕੰਡਰੀ ਸਕੂਲਾਂ ਦੀ ਸੂਚੀ : ਜੀਐਸਐਸਐਸ ਨਾਗ ਕਲਾਂ (ਅੰਮ੍ਰਿਤਸਰ), ਜੀਐਸਐਸ ਸੰਧੂ ਪੱਟੀ (ਬਰਨਾਲਾ), ਜੀਐਸਐਸਐਸ ਮਲੂਕਾ ਲੜਕੇ (ਬਠਿੰਡਾ), ਜੀਐਸ.ਐਸਐਸ ਪੱਖੀ ਕਲਾਂ (ਫਰੀਦਕੋਟ), ਜੀਐਸਐਸਐਸ ਸਰਹਿੰਦ ਗਰਲਜ਼ (ਫਤਿਹਗੜ ਸਾਹਿਬ), ਜੀਐਸਐਸਐਸ ਬਾਘੇ ਕੇ ਉੱਤਰ (ਫਾਜਿ਼ਲਕਾ), ਜੀਐਸਐਸਐਸ ਖਾਈ ਫੇਮੇ ਕੀ (ਫਿਰੋਜ਼ਪੁਰ), ਸਰਕਾਰੀ ਸੀਨੀ.ਸੈਕੰ. ਸਮਾਰਟ ਸਕੂਲ ਸ਼ੇਖਪੁਰ (ਗੁਰਦਾਸਪੁਰ), ਜੀਐਸਐਸਐਸ ਰੇਲਵੇ ਮੰਡੀ ਲੜਕੀਆਂ (ਹਸ਼ਿਆਰਪੁਰ), ਜੀਐਸਐਸਐਸ ਜਮਸ਼ੇਰ ਲੜਕੇ (ਜਲੰਧਰ), ਜੀਐਸਐਸਐਸ ਤਲਵੰਡੀ ਚੌਧਰੀਆਂ (ਕਪੂਰਥਲਾ), ਜੀਐਸਐਸ ਜਗਰਾਉਂ ਲੜਕੀਆਂ (ਲੁਧਿਆਣਾ), ਜੀ ਐਸ ਐਸ ਆਲਮਪੁਰ ਮੰਦਰਾਂ (ਮਾਨਸਾ), ਜੀਐਸਐਸ ਖੋਸਾ ਕੋਟਲਾ (ਮੋਗਾ), ਜੀਐਸਐਸ ਉਦੇਕਰਨ (ਮੁਕਤਸਰ), ਜੀਐਸਐਸ ਦਤਿਆਲ ਫਿਰੋਜ਼ਾ (ਪਠਾਨਕੋਟ), ਜੀਐਸਐਸ ਸਮਾਰਟ ਸਕੂਲ ਮਾਡਲ ਟਾਊਨ (ਪਟਿਆਲਾ), ਜੀਐਸਐਸ ਕਾਹਨਪੁਰ ਖੂਹੀ (ਰੂਪਨਗਰ), ਜੀਐਸਐਸ ਮੱਲੇਵਾਲ (ਐਸਬੀਐਸ ਨਗਰ), ਜੀਐਸਐਸ ਛਾਜਲੀ (ਸੰਗਰੂਰ), ਜੀਐਸਐਸ ਮੁਬਾਰਕਪੁਰ (ਐਸਏਐਸ ਨਗਰ) ਅਤੇ ਸ਼ਹੀਦ ਨਾਇਬ ਸੂਬੇਦਾਰ ਪਰਮਜੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਕੀ ਸਕੂਲ, ਵੇਈਂ ਪੋਈਂ (ਤਰਨ ਤਾਰਨ)। -PTCNews

Related Post