ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ 'ਤੇ ਈਡੀ ਨੇ ਮੁੜ ਕੱਸਿਆ ਸ਼ਿਕੰਜਾ

By  Ravinder Singh April 15th 2022 01:00 PM

ਜਲੰਧਰ : ਨਾਜਾਇਜ਼ ਰੇਤ ਮਾਈਨਿੰਗ, ਅਧਿਕਾਰੀਆਂ ਦੇ ਤਬਾਦਲੇ ਤੇ ਪੋਸਟਿੰਗ ਦੇ ਮਾਮਲੇ ਵਿੱਚ ਈਡੀ ਦੇ ਸਾਹਮਣੇ ਪੇਸ਼ ਹੋਏ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਵਾਲਾਂ ਦੇ ਜਵਾਬ ਵਿੱਚ ਪੱਲਾ ਝਾੜਦੇ ਰਹੇ। ਚੰਨੀ ਈਡੀ ਦਫ਼ਤਰ ਵਿੱਚ ਪੇਸ਼ ਹੋਏ ਸਨ ਤੇ ਉਨ੍ਹਾਂ ਤੋਂ ਕਰੀਬ ਸਾਢੇ ਪੰਜ ਘੰਟੇ ਪੁੱਛਗਿੱਛ ਹੋਈ ਸੀ। ਈਡੀ ਚੰਨੀ ਨੂੰ ਪੁੱਛਗਿੱਛ ਲਈ ਮੁੜ ਬੁਲਾਏ ਜਾਣ ਦੀ ਤਿਆਰੀ ਕਰ ਰਿਹਾ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ 'ਤੇ ਈਡੀ ਨੇ ਮੁੜ ਕੱਸਿਆ ਸ਼ਿਕੰਜਾਸਾਬਕਾ ਮੁੱਖ ਮੰਤਰੀ ਚੰਨੀ ਦੀਆਂ ਮੁਸ਼ਕਲਾਂ ਘੱਟਦੀਆਂ ਨਜ਼ਰ ਨਹੀਂ ਆ ਰਹੀਆਂ ਹਨ। ਚੰਨੀ ਨੇ ਤਾਇਨਾਤੀ ਅਤੇ ਤਬਾਦਲੇ ਦੇ ਮਾਮਲੇ 'ਚ ਇਨਕਾਰ ਕੀਤਾ ਜਦਕਿ ਭੁਪਿੰਦਰ ਹਨੀ ਨੇ ਇਹ ਗੱਲ ਮੰਨੀ ਹੈ। ਸੂਤਰਾਂ ਮੁਤਾਬਕ ਈਡੀ ਉਨ੍ਹਾਂ ਅਧਿਕਾਰੀਆਂ ਤੋਂ ਵੀ ਪੁੱਛਗਿੱਛ ਕਰੇਗੀ ਜੋ ਚੰਨੀ ਦੇ ਕਾਰਜਕਾਲ ਦੌਰਾਨ ਸੀਐਮਓ ਵਿੱਚ ਮੌਜੂਦ ਸਨ। ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ 'ਤੇ ਈਡੀ ਨੇ ਮੁੜ ਕੱਸਿਆ ਸ਼ਿਕੰਜਾਚੰਨੀ ਸਵੇਰੇ 11 ਵੱਜ ਕੇ 50 ਮਿੰਟ ਉਤੇ ਈਡੀ ਦੇ ਦਫ਼ਤਰ ਪੁੱਜੇ ਸਨ ਤੇ ਸ਼ਾਮ ਸਵਾ ਪੰਜ ਵਜੇ ਤਕ ਉੱਥੇ ਰਹੇ। ਈਡੀ ਦੇ ਸੂਤਰਾਂ ਦੇ ਮੁਤਾਬਕ, ਚੰਨੀ ਤੋਂ ਪਹਿਲਾ ਸਵਾਲ ਇਹੀ ਸੀ ਕਿ ਉਨ੍ਹਾਂ ਦੇ ਭਾਣਜੇ ਤੋਂ ਮਿਲੇ 10 ਕਰੋੜ ਰੁਪਏ ਕਿਸ ਦੇ ਸਨ? ਚੰਨੀ ਨੇ ਇਸ ਤੋਂ ਆਪਣਾ ਪੱਲਾ ਝਾੜ ਦਿੱਤਾ। ਫਿਰ ਇਹ ਪੁੱਛਿਆ ਗਿਆ ਕਿ ਭਾਣਜੇ ਦੇ ਕਹਿਣ ਉਤੇ ਉਨ੍ਹਾਂ ਨੇ ਕਿੰਨੇ ਅਧਿਕਾਰੀਆਂ ਦੇ ਤਬਾਦਲੇ ਤੇ ਪੋਸਟਿੰਗ ਕੀਤੀ? ਚੰਨੀ ਨੇ ਇਸ ਬਾਰੇ ਕੋਈ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ। ਈਡੀ ਨੇ ਉਨ੍ਹਾਂ ਤੋਂ ਹੋਰ ਵੀ ਸਵਾਲਾਂ ਦੇ ਜਵਾਬ ਮੰਗੇ। ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ 'ਤੇ ਈਡੀ ਨੇ ਮੁੜ ਕੱਸਿਆ ਸ਼ਿਕੰਜਾਸੰਮਨ ਦੀ ਸੂਚਨਾ ਜਨਤਕ ਨਾ ਹੋ ਜਾਏ, ਇਸ ਲਈ ਚੰਨੀ ਪਹਿਲਾਂ ਜਲੰਧਰ ਦੇ ਇਕ ਵੱਡੇ ਅਦਾਰੇ ਵਿੱਚ ਪਹੁੰਚੇ। ਆਪਣੀ ਸੁਰੱਖਿਆ ਟੀਮ ਨੂੰ ਉੱਥੇ ਛੱਡ ਕੇ ਨਿੱਜੀ ਗੱਡੀ ਵਿੱਚ ਈਡੀ ਦਫ਼ਤਰ ਪਹੁੰਚੇ। ਸ਼ਾਮ ਨੂੰ ਉਹ ਫਿਰ ਉਸੇ ਥਾਂ ਪਹੁੰਚੇ ਜਿੱਥੇ ਸੁਰੱਖਿਆ ਟੀਮ ਨੂੰ ਛੱਡਿਆ ਸੀ ਤੇ ਉੱਥੋਂ ਵਾਪਸ ਖਰੜ ਗਏ। ਚੰਨੀ ਦੇ ਈਡੀ ਦਫ਼ਤਰ ਵਿੱਚ ਪੇਸ਼ ਹੋਣ ਦੀ ਸੂਚਨਾ ਉਨ੍ਹਾਂ ਦੇ ਸੁਰੱਖਿਆ ਮੁਲਾਜ਼ਮਾਂ ਨੂੰ ਵੀ ਨਹੀਂ ਸੀ। ਜ਼ਿਕਰਯੋਗ ਹੈ ਕਿ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਦੀ ਗ੍ਰਿਫ਼ਤਾਰੀ ਦੇ ਬਾਅਦ 31 ਮਾਰਚ ਨੂੰ ਈਡੀ ਵੱਲੋਂ ਜਲੰਧਰ ਦੀ ਅਦਾਲਤ ’ਚ ਪੇਸ਼ ਕੀਤੇ ਗਏ ਚਲਾਨ ਦੇ ਮਾਮਲੇ ਵਿੱਚ ਅਗਲੀ ਸੁਣਵਾਈ 20 ਅਪ੍ਰੈਲ ਨੂੰ ਹੋਵੇਗੀ। ਹਨੀ ਨੇ ਜ਼ਮਾਨਤ ਲਈ ਪਟੀਸ਼ਨ ਵੀ ਦਾਇਰ ਕੀਤੀ ਹੋਈ ਹੈ। ਇਹ ਵੀ ਪੜ੍ਹੋ : ਪਾਣੀ ਦੀ ਕਿੱਲਤ : ਪਿਆਸ ਬੁਝਾਉਣ ਲਈ ਖੂਹ 'ਚ ਉਤਰੀਆਂ ਔਰਤਾਂ, ਵੀਡੀਓ ਦੇਖ ਕੰਬ ਉਠੇਗੀ ਰੂਹ

Related Post