ਦਿਨ-ਦਿਹਾੜੇ ਹਥਿਆਰਬੰਦ ਲੁਟੇਰਿਆਂ ਨੇ ਖੋਹੀ ਕਾਰ

By  Pardeep Singh April 8th 2022 04:34 PM

ਫਿਰੋਜ਼ਪੁਰ: ਜ਼ੀਰਾ ਦੇ ਪਿੰਡ ਸੰਤੂਵਾਲਾ ਦੇ ਨਜ਼ਦੀਕ  ਬਾਈਕ ਸਵਾਰ ਹਥਿਆਰਬੰਦ ਤਿੰਨ ਲੁਟੇਰਿਆਂ ਵੱਲੋਂ ਇਕ ਆਈ ਟਵੰਟੀ ਕਾਰ ਖੋਹੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨੂੰ ਲੈ ਕੇ ਪੁਲਿਸ ਵੱਲੋਂ ਮੌਕੇ ਉੱਤੇ ਪਹੁੰਚ ਕੇ ਲੁਟੇਰਿਆਂ ਦੀ ਤਲਾਸ਼ ਤੇ ਲਈ ਸੀਸੀਟੀਵੀ ਫੁਟੇਜ਼ ਖੰਘਾਲਣੇ ਸ਼ੁਰੂ ਕਰ ਦਿੱਤੇ ਗਏ ਹਨ।
ਪਿੰਡ ਦੇ ਵਸਨੀਕ ਇੱਕ ਵਿਅਕਤੀ ਨੇ ਦੱਸਿਆ ਕਿ ਉਹ ਆਪਣੇ ਖੇਤ ਵਿੱਚ ਕੰਮ ਕਰ ਰਹੇ ਸਨ ਤਾਂ ਉਨ੍ਹਾਂ ਨੇ ਦੇਖਿਆ ਕਿ ਸੜਕ ਦੇ ਕਿਨਾਰੇ ਤਿੰਨ ਬਾਈਕ ਸਵਾਰ ਨੌਜਵਾਨਾਂ ਵਲੋਂ ਇਕ ਆਈ ਟਵੰਟੀ ਕਾਰ ਨੂੰ ਹੱਥ ਦੇ ਕੇ ਰੋਕਿਆ ਗਿਆ ਅਤੇ ਕਾਰ ਸਵਾਰ ਨੂੰ ਹਥਿਆਰ ਦਿਖਾ ਕੇ ਉਸ ਕੋਲੋਂ ਕਾਰ ਖੋਹ ਲਈ ਗਈ ।
ਥਾਣਾ ਸਦਰ ਜ਼ੀਰਾ ਪੁਲੀਸ ਵੱਲੋਂ ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ 'ਤੇ ਪਹੁੰਚ ਕੇ ਨਜ਼ਦੀਕ ਲੱਗੇ ਸੀਸੀਟੀਵੀ ਫੁਟੇਜ ਖੰਗਾਲਣੀ ਸ਼ੁਰੂ ਕਰ ਦਿੱਤੇ ਗਏ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਜ਼ੀਰਾ ਦੇ ਮੁਖੀ ਬਲਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਹੈ ਕੀ ਪਿੰਡ ਸੰਤੂਵਾਲਾ ਦੇ ਨਜ਼ਦੀਕ ਇਕ ਕਾਰ ਖੋਹੀ ਗਈ ਹੈ ਜਿਸ ਨੂੰ ਲੈ ਕੇ ਤਫਤੀਸ਼ ਕਰ ਰਹੇ ਹਨ।
-PTC News

Related Post