ਬਾਰਿਸ਼ ਕਾਰਨ ਹੋਇਆ ਅੰਮ੍ਰਿਤਸਰ ਵੱਲਾ ਸਬਜ਼ੀ ਮੰਡੀ ਦਾ ਬੁਰਾ ਹਾਲ

By  Ravinder Singh July 26th 2022 03:15 PM -- Updated: July 26th 2022 03:30 PM

ਅੰਮ੍ਰਿਤਸਰ : ਬਾਰਿਸ਼ ਦੇ ਮੌਸਮ 'ਚ ਜਮ੍ਹਾਂ ਹੋਏ ਪਾਣੀ, ਗੰਦਗੀ ਅਤੇ ਬਦਬੂ ਨਾਲ ਅੰਮ੍ਰਿਤਸਰ ਦੇ ਹਲਕਾ ਪੁਰਬੀ ਵਿਚ ਆਉਂਦੀ ਵੱਲਾ ਸਬਜ਼ੀ ਮੰਡੀ ਦਾ ਬੁਰਾ ਹਾਲ ਹੈ। ਇਸ ਗੰਦਗੀ ਕਾਰਨ ਭਿਆਨਕ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਹੈ। ਅੰਮ੍ਰਿਤਸਰ ਦੀ ਮੈਰੀਕਾਮ ਕਹੇ ਜਾਣ ਵਾਲੀ ਵਿਧਾਇਕਾ ਜੀਵਨਜੋਤ ਕੌਰ ਇਸ ਪੱਖੋਂ ਸ਼ਾਇਦ ਬੇਖ਼ਬਰ ਨਜ਼ਰ ਆਉਂਦੇ ਹਨ। ਇਸ ਗੱਲ ਦਾ ਖ਼ੁਲਾਸਾ ਆਰਟੀਆਈ ਕਾਰਕੁੰਨ ਵਰੁਣ ਸਰੀਨ ਵੱਲੋਂ ਕੀਤਾ ਗਿਆ। ਬਾਰਿਸ਼ ਕਾਰਨ ਹੋਇਆ ਅੰਮ੍ਰਿਤਸਰ ਵੱਲਾ ਸਬਜ਼ੀ ਮੰਡੀ ਦਾ ਬੁਰਾ ਹਾਲਇਸ ਸਬੰਧੀ ਗੱਲਬਾਤ ਕਰਦਿਆਂ ਅੰਮ੍ਰਿਤਸਰ ਤੋਂ ਆਰਟੀਆਈ ਕਾਰਕੁੰਨ ਵਰੁਣ ਸਰੀਨ ਨੇ ਦੱਸਿਆ ਕਿ ਅੰਮ੍ਰਿਤਸਰ ਦੀ ਵੱਲਾ ਸਬਜ਼ੀ ਮੰਡੀ ਜਿਥੋਂ ਕਿ ਪਹਿਲੇ ਠੇਕੇਦਾਰਾਂ ਨੂੰ ਇਕ ਲੱਖ ਦੇ ਕਰੀਬ ਰੋਜ਼ਾਨਾ ਦੀ ਆਮਦਨ ਸੀ ਜੋ ਕਿ ਹੁਣ ਸਰਕਾਰੀ ਅਧਿਕਾਰੀਆਂ ਦੇ ਹੱਥ ਵਿਚ ਹੈ ਪਰ ਫਿਰ ਵੀ ਮੰਡੀ ਬੋਰਡ ਵੱਲੋਂ ਇਸ ਪੱਖੋਂ ਪੀਣ ਵਾਲੇ ਪਾਣੀ, ਮੱਛਰ ਮੱਖੀ, ਬਰਸਾਤ ਦੇ ਪਾਣੀ ਤੇ ਚਿੱਕੜ ਨੂੰ ਲੈ ਕੇ ਕੋਈ ਵੀ ਠੋਸ ਕਦਮ ਨਹੀਂ ਚੁੱਕਿਆ ਜਾ ਰਿਹਾ। ਇਥੇ ਸਥਿਤੀ ਕਾਫੀ ਖਰਾਬ ਨਾ ਹੋਣ ਕਾਰਨ ਲੋਕ ਇਥੋਂ ਆਉਣ ਤੋਂ ਗੁਰੇਜ਼ ਕਰਦੇ ਹਨ। ਇਸ ਕਾਰਨ ਇਥੇ ਕਾਰੋਬਾਰ ਕਾਫੀ ਮੰਦਾ ਹੋ ਜਾਂਦਾ ਹੈ। ਬਾਰਿਸ਼ ਕਾਰਨ ਹੋਇਆ ਅੰਮ੍ਰਿਤਸਰ ਵੱਲਾ ਸਬਜ਼ੀ ਮੰਡੀ ਦਾ ਬੁਰਾ ਹਾਲਇਸ ਨਾਲ ਸਾਰੇ ਅੰਮ੍ਰਿਤਸਰ ਸ਼ਹਿਰ ਨੂੰ ਸਬਜ਼ੀ ਤੇ ਫਲ ਸਪਲਾਈ ਕਰਨ ਵਾਲੀ ਵੱਲਾ ਸਬਜ਼ੀ ਮੰਡੀ ਵਿੱਚ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਹੈ। ਇਸ ਕਾਰਨ ਆਉਣ ਵਾਲੇ ਲੋਕਾਂ ਅਤੇ ਦੁਕਾਨਦਾਰਾਂ ਨੂੰ ਡਾਹਢੀ ਪਰੇਸ਼ਾਨੀ ਹੋ ਰਹੀ ਹੈ। ਬਾਰਿਸ਼ ਕਾਰਨ ਹੋਇਆ ਅੰਮ੍ਰਿਤਸਰ ਵੱਲਾ ਸਬਜ਼ੀ ਮੰਡੀ ਦਾ ਬੁਰਾ ਹਾਲਇਸ ਸਬੰਧੀ ਆਮ ਵਰਗ ਦੇ ਨਾਲ ਉਥੋਂ ਦੇ ਵਪਾਰੀ ਵੀ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਹਨ ਤੇ ਉਨ੍ਹਾਂ ਨੇ ਮੰਗ ਕੀਤੀ ਹੈ ਕਿ ਵਿਧਾਇਕ ਜੀਵਨਜੋਤ ਕੌਰ ਦੀ ਸਰਕਾਰ ਬਣੀ ਨੂੰ ਤਿੰਨ ਮਹੀਨੇ ਤੋਂ ਵੱਧ ਦਾ ਸਮਾਂ ਨਿਕਲ ਚੁੱਕਾ ਹੈ ਹੁਣ ਤੇ ਵਿਕਾਸ ਪੱਖੋਂ ਸੱਖਣੇ ਇਲਾਕਿਆਂ ਦਾ ਦੌਰਾ ਕਰ ਬਣਿਆ ਮੁਸ਼ਕਿਲਾਂ ਦਾ ਹੱਲ ਕੀਤਾ ਜਾਵੇ। ਇਹ ਵੀ ਪੜ੍ਹੋ : ਆਮ ਆਦਮੀ ਕਲੀਨਿਕ 'ਚ 41 ਟੈਸਟ ਤੇ ਦਵਾਈਆਂ ਮਿਲਣਗੀਆਂ ਮੁਫ਼ਤ : ਜੌੜਾਮਾਜਰਾ  

Related Post