ਸੁਤੰਤਰਤਾ ਦਿਵਸ ਕਰਕੇ ਜ਼ਿਲ੍ਹੇ ਅੰਦਰ ਨਾਕਾਬੰਦੀ ਕਰ ਕੇ ਸ਼ੱਕੀ ਵਹੀਕਲਾਂ ਦੀ ਕੀਤੀ ਗਈ ਚੈਕਿੰਗ: ਵਿਵੇਕ ਸ਼ੀਲ ਸੋਨੀ

By  Riya Bawa August 6th 2022 06:35 PM

ਐਸ.ਏ.ਐਸ.ਨਗਰ : ਵਿਵੇਕ ਸ਼ੀਲ ਸੋਨੀ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਜਿਲਾ ਐਸ.ਏ.ਐਸ.ਨਗਰ ਵੱਲੋਂ ਪ੍ਰੈਸ ਨੋਟ ਰਾਹੀਂ ਦੱਸਿਆ ਗਿਆ ਹੈ ਕਿ ਸੁਤੰਤਰਤਾ ਦਿਵਸ ਦੇ ਸਬੰਧ ਵਿੱਚ ਸ੍ਰੀ ਐਸ.ਐਸ.ਸ੍ਰੀਵਾਸਤਵਾ, ਆਈ.ਪੀ.ਐਸ. ਏਡੀਜੀਪੀ ਸਕਿਓਰਟੀ, ਪੰਜਾਬ ਦੀ ਨਿਗਰਾਨੀ ਹੇਠ ਸਮੁੱਚੇ ਜਿਲਾ ਅੰਦਰ ਵੱਖ-ਵੱਖ ਥਾਵਾਂ ਤੇ ਜਿਗ-ਜੈਗ ਨਾਕਾਬੰਦੀ ਕਰਵਾ ਕੇ ਸ਼ੱਕੀ ਵਹੀਕਲਾਂ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰਵਾਈ ਗਈ। ਇਹ ਨਾਕਾਬੰਦੀ ਸਮੁੱਚੇ ਜਿਲ੍ਹੇ ਦੇ ਸਿਟੀ-ਸੀਲਿੰਗ ਪੁਆਇੰਟਾਂ 'ਤੇ ਕਰਵਾਈ ਗਈ। ਸੁਤੰਤਰਤਾ ਦਿਵਸ ਕਰਕੇ ਜ਼ਿਲ੍ਹੇ ਅੰਦਰ ਨਾਕਾਬੰਦੀ ਕਰ ਕੇ ਸ਼ੱਕੀ ਵਹੀਕਲਾਂ ਦੀ ਕੀਤੀ ਗਈ ਚੈਕਿੰਗ: ਵਿਵੇਕ ਸ਼ੀਲ ਸੋਨੀ ਵਧੇਰੇ ਜਾਣਕਾਰੀ ਦਿੰਦਿਆਂ ਵਿਵੇਕ ਸ਼ੀਲ ਸੋਨੀ ਨੇ ਦੱਸਿਆ ਕਿ ਚੈਕਿੰਗ ਦੌਰਾਨ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ 56 ਵਹੀਕਲਾਂ ਦੇ ਚਲਾਨ ਕੀਤੇ ਗਏ ਅਤੇ 12 ਵਹੀਕਲ ਮੋਟਰ ਵਹੀਕਲ ਐਕਟ ਤਹਿਤ ਬੰਦ ਕੀਤੇ ਗਏ। ਇਹ ਵੀ ਪੜ੍ਹੋ : ਡਾਇਰੀਆ ਫੈਲਣ ਕਰਨ 12 ਲੋਕ ਹੋਏ ਗੰਭੀਰ ਬਿਮਾਰ, ਬੱਚੇ ਦੀ ਮੌਤ ਬਣੀ ਚਿੰਤਾ ਦਾ ਵਿਸ਼ਾ ਇਸ ਚੈਕਿੰਗ ਦੌਰਾਨ ਇੱਕ ਵਰਨਾ ਕਾਰ ਨੰਬਰ ਸੀ.ਐਚ.-01-ਏ.ਐਚ-8293 ਵਿਚੋਂ ਮਨਜੀਤ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਮੁਹੱਲਾ ਅਗਵਾੜ ਖੁਵਾਜਾ ਵਾਯੂ, ਜਿਲਾ ਲੁਧਿਆਣਾ ਅਤੇ ਰਾਕੇਸ਼ ਕੁਮਾਰ ਪੁੱਤਰ ਵਿਜੇ ਕੁਮਾਰ ਵਾਸੀ ਮਕਾਨ ਨੰਬਰ 884 ਲਾਲਾ ਲਾਜਪਤਰਾਏ ਰੋਡ, ਮੁਹੱਲਾ ਧਮਣ, ਜਗਰਾਉਂ ਪਾਸੋਂ ਵੱਖ-ਵੱਖ ਮਾਰਕਾ ਦੀਆਂ 30 ਪੇਟੀਆਂ ਸ਼ਰਾਬ ਜਿਸ ਤੇ ਫਾਰਸੇਲ ਇਨ ਚੰਡੀਗੜ੍ਹ ਓਨਲੀ ਲਿਖਿਆ ਹੈ, ਬ੍ਰਾਮਦ ਹੋਣ ਤੇ ਦੋਸ਼ੀਆਂ ਵਿਰੁੱਧ ਮੁਕੱਦਮਾ ਨੰਬਰ 109 ਮਿਤੀ 06.08.22 ਅ/ਧ 61,1,14 ਐਕਸਾਈਜ ਐਕਟ ਥਾਣਾ ਫੇਸ-8 ਮੋਹਾਲੀ ਵਿਖੇ ਦਰਜ ਰਜਿਸਟਰ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਨਾਕਾਬੰਦੀ ਉੱਚ ਅਧਿਕਾਰੀਆਂ ਦੇ ਹੁਕਮਾਂ ਅਨੁਸਾਰ ਆਉਣ ਵਾਲੇ ਦਿਨ ਵਿੱਚ ਵੀ ਲਗਾਤਾਰ ਜਾਰੀ ਰਹੇਗੀ। -PTC News

Related Post