ਮੋਗਾ 'ਚ ਤੇਜ਼ ਬਾਰਿਸ਼ ਤੇ ਤੂਫ਼ਾਨ ਕਰਕੇ ਪਰਵਾਸੀ ਮਜ਼ਦੂਰ ਦੇ ਘਰ ਦੀ ਡਿੱਗੀ ਕੰਧ, ਦੋ ਬੱਚਿਆਂ ਦੀ ਮੌਤ

By  Riya Bawa July 17th 2022 11:26 AM

ਮੋਗਾ: ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਵਿਚ ਬੀਤੇ ਰਾਤ ਤੋਂ ਭਾਰੀ ਮੀਂਹ ਰਿਹਾ ਹੈ। ਮੀਂਹ ਪੈਣ ਨਾਲ ਰੋਜਾਨਾ ਘਰ ਦੀਆਂ ਛੱਤਾਂ ਡਿੱਗਣ ਕਰਕੇ ਭਿਆਨਕ ਹਾਦਸਾ ਵਾਪਰਣ ਦੀਆਂ ਖਬਰਾਂ ਅਕਸਰ ਵੇਖਣ ਨੂੰ ਮਿਲਦੀਆਂ ਹਨ। ਅੱਜ ਤਾਜਾ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਹੈ ਜਿਥੇ ਤੇਜ਼ ਬਾਰਿਸ਼ ਤੇ ਤੂਫ਼ਾਨ ਕਰਕੇ ਪਰਵਾਸੀ ਮਜ਼ਦੂਰ ਦੇ ਘਰ ਦੀ ਕੰਧ ਡਿੱਗ ਗਈ ਜਿਸ ਨਾਲ ਦੋ ਬੱਚਿਆਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਦੇ ਮੁਤਾਬਿਕ ਮੋਗਾ ਦੇ ਸੰਧੂਆਂਵਾਲਾ ਰੋਡ 'ਤੇ ਠੇਕੇ 'ਤੇ ਸਬਜ਼ੀ ਵੇਚਣ ਵਾਲੇ ਰਾਜੇਸ਼ ਸ਼ਾਹ ਪੁੱਤਰ ਚੰਦੇਸ਼ਵਰ ਸ਼ਾਹ ਨੇ ਦੱਸਿਆ ਕਿ ਉਹ ਪਿਛਲੇ 3 ਮਹੀਨਿਆਂ ਤੋਂ ਕੁਲਦੀਪ ਸਿੰਘ ਦੀ ਮੋਟਰ ਵਾਲੀ ਜ਼ਮੀਨ ਠੇਕੇ 'ਤੇ ਲੈ ਕੇ ਪਾਲਕ ਤੇ ਹੋਰ ਸਬਜ਼ੀਆਂ ਵੇਚਣ ਦਾ ਕੰਮ ਕਰ ਰਿਹਾ ਹੈ। ਉਹ ਆਪਣੇ ਪੂਰੇ ਪਰਿਵਾਰ ਤੇ ਹੋਰ ਲੋਕਾਂ ਨਾਲ ਖੇਤ 'ਚ ਬਣੀ ਝੌਂਪੜੀ 'ਚ ਸੌਂ ਰਿਹਾ ਸੀ ਕਿ ਰਾਤ ਕਰੀਬ 1 ਵਜੇ ਝੌਂਪੜੀ ਦੇ ਪਿੱਛੇ ਬਣੀ ਇਕ ਕੋਠੀ ਦੀ ਕੰਧ ਉਨ੍ਹਾਂ ਦੀ ਝੌਂਪੜੀ 'ਤੇ ਡਿੱਗ ਗਈ, ਜਿਸ ਕਾਰਨ ਚੀਕ-ਚਿਹਾੜਾ ਮਚ ਗਿਆ।  heavy rain, Moga, accidenr, latest news, Punjabi news, house collapsed, two children died ਇਹ ਵੀ ਪੜ੍ਹੋ: ਸ਼ਹਿਨਾਜ਼ ਗਿੱਲ ਨੂੰ ਦੇਖ ਕੇ ਇਹ ਕੁੜੀ ਫੁੱਟ-ਫੁੱਟ ਕੇ ਰੋਈ, ਅਦਾਕਾਰਾ ਦੇ ਪ੍ਰਤੀਕਰਮ ਨੇ ਜਿੱਤ ਲਿਆ ਦਿਲ ਝੌਂਪੜੀ ਅੰਦਰ ਸੁੱਤੇ ਹੋਏ ਕਰੀਬ 8 ਵਿਅਕਤੀ ਮਲਬੇ ਹੇਠ ਦੱਬ ਗਏ, ਜਿਨ੍ਹਾਂ 'ਚੋਂ 5 ਸਾਲ ਦੀ ਬੱਚੀ ਤੇ ਡੇਢ ਸਾਲ ਦੀ ਬੱਚੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਰੌਲਾ ਸੁਣ ਕੇ ਆਸਪਾਸ ਦੇ ਲੋਕਾਂ ਨੇ ਪਰਿਵਾਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਪਰਿਵਾਰ ਨੇ ਪ੍ਰਸ਼ਾਸਨ ਤੋਂ ਮੰਗ ਕਰਦੇ ਹੋਏ ਸਹਿਯੋਗ ਦੀ ਅਪੀਲ ਕੀਤੀ ਹੈ। -PTC News

Related Post