ਅੰਮ੍ਰਿਤਸਰ : ਪੰਜਾਬ ਵਿਚ ਵਗਦੇ ਨਸ਼ਿਆਂ ਦੇ ਛੇਵੇਂ ਦਰਿਆ ਕਾਰਨ ਹਰ ਰੋਜ਼ ਹੀ ਘਰਾਂ ਵਿਚ ਸੱਥਰ ਵਿਛ ਰਹੇ ਹਨ। ਅੰਮ੍ਰਿਤਸਰ ਦੇ ਹਲਕੇ ਸਾਬਕਾ ਦੇ ਕਟੜਾ ਬਘੀਆਂ ਦੇ ਕੋਲ ਦੋ ਸਕੇ ਭਰਾ ਨਸ਼ੇ ਦੀ ਭੇਟ ਚੜ੍ਹ ਗਏ। ਕਟੜਾ ਬਘੀਆਂ ਕੋਲ ਦੇ ਸਕੇ ਭਰਾ ਨਸ਼ੇ ਦੇ ਆਦੀ ਸਨ ਅਤੇ ਵੱਡਾ ਭਰਾ ਨਸ਼ਾ ਵੇਚਣ ਦਾ ਧੰਦਾ ਵੀ ਕਰਦਾ ਸੀ, ਜਿਸ ਨੂੰ ਪੁਲਿਸ ਨੇ ਕੁਝ ਦਿਨ ਪਹਿਲਾਂ ਨਸ਼ੇ ਦੇ ਨਾਲ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਜਿਥੇ ਉਸ ਦੀ ਤਬੀਅਤ ਖ਼ਰਾਬ ਹੋ ਜਾਣ ਤੋਂ ਬਾਅਦ ਗੁਰੂ ਨਾਨਕ ਦੇਵ ਹਸਪਤਾਲ ਵਿਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਅਤੇ ਬੀਤੇ ਦਿਨ ਉਸ ਦੀ ਮੌਤ ਹੋ ਗਈ। ਵੱਡੇ ਭਰਾ ਦੀ ਮੌਤ ਦੀ ਖ਼ਬਰ ਸੁਣ ਕੇ ਛੋਟਾ ਭਰਾ ਦੁਖ ਤੇ ਗਮ ਵਿਚ ਕਿਸੇ ਹੋਰ ਇਲਾਕੇ ਵਿਚ ਜਾ ਕੇ ਨਸ਼ੇ ਦਾ ਟੀਕਾ ਲਗਾਇਆ, ਜਿਥੇ ਉਹ ਬੇਹੋਸ਼ ਹੋ ਗਿਆ। ਜਦ ਉਸ ਨੂੰ ਡਾਕਟਰ ਕੋਲ ਲੈ ਕੇ ਗਏ ਤਾਂ ਉਸ ਦੀ ਵੀ ਮੌਤ ਹੋ ਗਈ ਤੇ ਨਸ਼ੇ ਨੇ ਇਕ ਹੋਰ ਹਸਦਾ-ਖੇਡਦਾ ਪਰਿਵਾਰ ਬਰਬਾਦ ਕਰ ਦਿੱਤਾ, ਹਾਲਾਂਕਿ ਦੋਵੇਂ ਨੌਜਵਾਨਾਂ ਦਾ ਪਿਤਾ ਕੈਮਰੇ ਦੇ ਸਾਹਮਣੇ ਬੋਲਣ ਨੂੰ ਤਿਆਰ ਨਹੀਂ ਹੋਇਆ ਪਰ ਰਸਮੀ ਗੱਲਬਾਤ ਵਿਚ ਉਨ੍ਹਾਂ ਨੇ ਕਿਹਾ ਕਿ ਗੁਰੂ ਨਾਨਕ ਦੇਵ ਹਸਪਤਾਲ ਵਿਚ ਸਿਰਫ਼ ਦਿਖਾਵੇ ਦਾ ਇਲਾਜ ਕੀਤਾ ਜਾਂਦਾ ਹੈ ਪਰ ਹਕੀਕਤ ਵਿਚ ਉਥੇ ਸੀਨੀਅਰ ਡਾਕਟਰ ਕਿਸੇ ਦਾ ਇਲਾਜ ਕਰਦੇ ਹੀ ਨਹੀਂ ਸਿਰਫ਼ ਟ੍ਰੇਨੀ ਡਾਕਟਰ ਹੀ ਲੋਕਾਂ ਇਲਾਜ ਕਰਦੇ ਹਨ। ਇਹ ਵੀ ਪੜ੍ਹੋ : ਨੋਇਡਾ ਦੀ ਸੁਸਾਇਟੀ 'ਚ ਕੁੱਤਿਆਂ ਦੀ ਦਹਿਸ਼ਤ, 7 ਮਹੀਨੇ ਦੇ ਮਾਸੂਮ ਨੋਚਿਆ, ਮੌਤ ਪੀੜਤ ਪਰਿਵਾਰ ਦੇ ਗੁਆਂਢੀ ਮਨੀਸ਼ ਮਹਾਜਨ ਅਤੇ ਗੁਰਮੀਤ ਕੌਰ ਨੇ ਦੱਸਿਆ ਕਿ ਦੋਵੇਂ ਲੜਕੇ ਨਸ਼ਾ ਕਰਦੇ ਸਨ ਤੇ ਵੱਡਾ ਲੜਕਾ ਨਸ਼ੇ ਦੀ ਸਮੱਗਲਿੰਗ ਵੀ ਕਰਦਾ ਸੀ ਤੇ ਉਸ ਤੋਂ ਨਸ਼ਾ ਬਰਾਮਦ ਹੋਣ ਉਤੇ ਪੁਲਿਸ ਨੇ ਕੇਸ ਦਰਜ ਕਰਕੇ ਜੇਲ੍ਹ ਭੇਜ ਦਿੱਤਾ ਸੀ। ਆਸਪਾਸ ਦੇ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਦੋ ਸਾਲ ਤੋਂ ਨਸ਼ਾ ਉਨ੍ਹਾਂ ਦੀ ਗਲੀ ਮੁਹੱਲੇ ਵਿਚ ਬਹੁਤ ਜ਼ਿਆਦਾ ਵੱਧ ਗਿਆ ਹੈ, ਜਿਸ ਕਾਰਨ ਦੋਵੇਂ ਭਰਾਵਾਂ ਦੀ ਮੌਤ ਹੋ ਗਈ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਨਸ਼ੇ ਉਤੇ ਸ਼ਿਕੰਜਾ ਕੱਸਿਆ ਜਾਵੇ। ਲੋਕਾਂ ਦੇ ਜਵਾਨ ਮੁੰਡੇ ਮਰ ਰਹੇ ਹਨ। ਸਬ-ਇੰਸਪੈਕਟਰ ਸ਼ਬੇਗ ਸਿੰਘ ਨੇ ਦੱਸਿਆ ਕਿ ਹਰਗੁਣ ਨਾਮਕ ਨੌਜਵਾਨ ਐਨਡੀਪੀਐਸ ਦੇ ਕੇਸ ਵਿਚ ਜੇਲ੍ਹ ਵਿਚ ਸੀ, ਜਿਥੇ ਉਸ ਦੀ ਤਬੀਅਤ ਖ਼ਬਾਰ ਹੋਣ ਉਤੇ ਗੁਰੂ ਨਾਨਕ ਦੇਵ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਉਸ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਸੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਸੀ ਕਿ ਉਸ ਦੇ ਭਰਾ ਦੀ ਵੀ ਉਸ ਦਿਨ ਹੀ ਮੌਤ ਹੋ ਗਈ। -PTC News