ਡੀ.ਟੀ.ਐੱਫ, ਈ.ਟੀ.ਟੀ ਤੇ ਓ.ਡੀ.ਐਲ ਐਸੋਸੀਏਸ਼ਨ ਵੱਲੋਂ 'ਆਪ' ਵਿਰੁੱਧ ਪੋਲ ਖੋਲ’ ਧਰਨਾ

By  Jasmeet Singh October 26th 2022 02:43 PM

DTF and ETT association protest against 'AAP': ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਪੰਜਾਬ ਈ.ਟੀ.ਟੀ. ਟੈੱਟ ਪਾਸ ਅਧਿਆਪਕ ਅਤੇ ਓ.ਡੀ.ਐਲ ਐਸੋਸੀਏਸ਼ਨ ਦਾ ਕਹਿਣਾ ਕਿ ਆਮ ਆਦਮੀ ਪਾਰਟੀ ਦੇ ਸਿੱਖਿਆ ਨੂੰ ਪ੍ਰਮੁਖਤਾ ਦੇਣ ਦੇ ਦਾਅਵੇ ਦਾ ਕੱਚ ਸੱਚ ਉਜਾਗਰ ਕਰਨ ਅਤੇ ਦੂਜੇ ਸੂਬਿਆਂ ਵਿਚ ਪੰਜਾਬ ਦੇ ਸਰਕਾਰੀ ਖਜ਼ਾਨੇ ਦੇ ਸਹਾਰੇ ਫੋਕੀ ਇਸ਼ਤਿਹਾਰਬਾਜ਼ੀ ਕਰ ਰਹੀ ਪੰਜਾਬ ਸਰਕਾਰ ਦੇ ਝੂਠੇ ਦਾਅਵਿਆਂ ਦੀ ‘ਪੋਲ ਖੋਲਣ’ ਲਈ ਧਰਨਾ ਦਿੱਤਾ ਜਾਵੇਗਾ। ਇੱਕ ਪੋਸਟਰ ਜਾਰੀ ਕਰ ਡੀ.ਟੀ.ਐੱਫ ਅਤੇ ਈ.ਟੀ.ਟੀ. ਟੈੱਟ ਪਾਸ ਅਧਿਆਪਕ ਤੇ ਓ.ਡੀ.ਐਲ ਐਸੋਸੀਏਸ਼ਨ ਨੇ ਜ਼ਾਹਿਰ ਕੀਤਾ ਕਿ ਉਨ੍ਹਾਂ ਦਾ ਮਕਸਦ 180 ਈ.ਟੀ.ਟੀ. ਅਧਿਆਪਕਾਂ 'ਤੇ ਮੁੱਢਲੀ ਭਰਤੀ (ਈ.ਟੀ.ਟੀ. 4500) ਦੇ ਸਾਰੇ ਲਾਭ ਬਹਾਲ ਕਰਨ ਅਤੇ ਓ.ਡੀ.ਐਲ. ਅਧਿਆਪਕਾਂ (3442, 7654, 5178 ਭਰਤੀਆਂ) ਦੇ ਪੈਡਿੰਗ ਰੈਗੂਲਰ ਆਰਡਰ ਜਾਰੀ ਕਰਵਾਉਣ ਦੀ ਮੰਗ ਨੂੰ ਪੰਜਾਬ ਦੇ ਸਿੱਖਿਆ ਮੰਤਰੀ ਅਤੇ 'ਆਪ' ਹਿਮਾਚਲ ਦੇ ਚੋਣ ਇੰਚਾਰਜ ਹਰਜੋਤ ਬੈਂਸ ਵੱਲੋਂ ਨਾ ਪੂਰੀ ਕਰਨ ਸਬੰਧੀ ਸਖਤ ਵਿਰੋਧ ਦਰਜ ਕਰਵਾਉਣਾ ਹੈ। ਜਿਸਦੇ ਲਈ 30 ਅਕਤੂਬਰ ਨੂੰ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਵਿਖੇ ਪੰਜਾਬ ਦੀਆਂ ਤਿੰਨ ਅਧਿਆਪਕ ਜਥੇਬੰਦੀਆਂ ਵੱਲੋਂ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਇਹ ਵੀ ਪੜ੍ਹੋ: CM ਮਾਨ ਦੀ ਕੋਠੀ ਦਾ ਘਿਰਾਓ, ਬੇਰੁਜ਼ਗਾਰ ਅਧਿਆਪਕਾਂ ਅਤੇ ਪੁਲਿਸ ਵਿਚਾਲੇ ਧੱਕਾਮੁੱਕੀ -PTC News

Related Post