ਪੁਲਿਸ ਦੀ ਵੱਡੀ ਕਾਰਵਾਈ, ਐਂਬੂਲੈਂਸ ਦੀ ਲਈ ਤਲਾਸ਼ੀ, ਜਾਣੋ ਕੀ ਹੋਇਆ ਬਰਾਮਦ

By  Tanya Chaudhary March 6th 2022 05:57 PM -- Updated: March 8th 2022 09:15 PM

ਤਲਵੰਡੀ ਸਾਬੋ: ਪੁਲਿਸ ਦੀ ਨਸ਼ੇ ਖ਼ਿਲਾਫ ਚਲਾਈ ਗਈ ਮੁਹਿੰਮ ਤਹਿਤ ਪੁਲਿਸ ਵੱਲੋਂ ਉਸ ਸਮੇਂ ਵੱਡੀ ਸਫ਼ਲਤਾ ਹਾਸਲ ਕੀਤੀ ਗਈ ਜਦੋਂ ਐਂਬੂਲੈਂਸ ਦੀ ਆੜ ਵਿਚ ਹੈਰੋਇਨ ਵੇਚਣ ਅਤੇ ਪੀਣ ਦੇ ਆਦੀ ਦੋ ਨੌਜਵਾਨਾਂ ਨੂੰ ਕਾਬੂ ਕਰ ਲਿਆ ਗਿਆ। ਪੁਲਿਸ ਨੇ ਐਂਬੂਲੈਂਸ ਆਪਣੇ ਕਬਜ਼ੇ ਵਿਚ ਲੈ ਕੇ ਨੌਜਵਾਨਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਦੀ ਵੱਡੀ ਕਾਰਵਾਈ, ਐਂਬੂਲੈਂਸ ਦੀ ਲਈ ਤਲਾਸ਼ੀ, ਜਾਣੋ ਕੀ ਹੋਇਆ ਬਰਾਮਦ ਮਿਲੀ ਜਾਣਕਾਰੀ ਅਨੁਸਾਰ ਤਲਵੰਡੀ ਸਾਬੋ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ 'ਤੇ ਨਾਕਾਬੰਦੀ ਕਰਕੇ ਐਂਬੂਲੈਂਸ ਦੀ ਤਲਾਸ਼ੀ ਲਈ ਜਿਸ ਦੌਰਾਨ ਉਸ ਵਿਚੋਂ 5 ਗ੍ਰਾਮ ਹੈਰੋਇਨ ਬਰਾਮਦ ਹੋਈ। ਇਹ ਵੀ ਪੜ੍ਹੋ: 'ਲਾਕ ਅੱਪ' ਦੀ ਹੈ ਇਹ ਬੇਹੱਦ ਖੂਬਸੂਰਤ ਕੈਦੀ, ਇੰਸਟਾਗ੍ਰਾਮ 'ਤੇ ਕੰਗਨਾ ਨਾਲੋਂ ਵੱਧ ਫਾਲੋਅਰਜ਼ ਪੁਲਿਸ ਦੀ ਵੱਡੀ ਕਾਰਵਾਈ, ਐਂਬੂਲੈਂਸ ਦੀ ਲਈ ਤਲਾਸ਼ੀ, ਜਾਣੋ ਕੀ ਹੋਇਆ ਬਰਾਮਦ   ਜ਼ਿਕਰਯੋਗ ਇਹ ਹੈ ਕਿ ਇਸ ਦੌਰਾਨ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਹੈਰੋਇਨ ਅਤੇ ਐਂਬੂਲੈਂਸ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਕਥਿਤ ਦੋ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦੋ ਨੌਜਵਾਨ ਐਂਬੂਲੈਂਸ ਦੀ ਆੜ ਵਿਚ ਹੈਰੋਇਨ (ਚਿੱਟਾ) ਵੇਚਣ ਦਾ ਧੰਦਾ ਕਰਦੇ ਹਨ, ਜਿਸ 'ਤੇ ਉਨ੍ਹਾਂ ਨੇ ਕਾਰਵਾਈ ਕਰਦੇ ਹੋਏ ਦੋਵੇਂ ਨੌਜਵਾਨਾਂ ਨੂੰ ਕਾਬੂ ਕਰ ਲਿਆ ਹੈ। ਇਹ ਵੀ ਪੜ੍ਹੋ: ਬਿੱਗ ਬੌਸ ਫੇਮ ਮਾਹਿਰਾ ਸ਼ਰਮਾ ਰਣਜੀਤ ਬਾਵਾ ਦੇ ਨਾਲ ਆਵੇਗੀ ਨਜ਼ਰ ਪੁਲਿਸ ਦੀ ਵੱਡੀ ਕਾਰਵਾਈ, ਐਂਬੂਲੈਂਸ ਦੀ ਲਈ ਤਲਾਸ਼ੀ, ਜਾਣੋ ਕੀ ਹੋਇਆ ਬਰਾਮਦ   ਇਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਇਸ ਮਾਮਲੇ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਪੁਲਿਸ ਵੱਲੋਂ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਹੈਰੋਇਨ ਕਿੱਥੋਂ ਲੈ ਕੇ ਆਏ ਸਨ ਅਤੇ ਕਿੱਥੇ ਲੈ ਕੇ ਜਾਣੀ ਸੀ। -PTC News

Related Post