ਨਸ਼ੇ 'ਚ ਧੁੱਤ ਸੀ ਤਿੰਨ ਨੌਜਵਾਨ, ਕੀਤੀ ਇਹ ਸ਼ਰਮਾਨਕ ਹਰਕਤ, ਲੋਕਾਂ ਨੇ ਕੀਤੀ ਛਿੱਤਰ ਪਰੇਡ!!
ਨਸ਼ੇ 'ਚ ਧੁੱਤ ਸੀ ਤਿੰਨ ਨੌਜਵਾਨ, ਕੀਤੀ ਇਹ ਸ਼ਰਮਾਨਕ ਹਰਕਤ!! ਜਲੰਧਰ: ਪੰਜਾਬ ਨਸ਼ਿਆਂ ਦੀ ਮਾਰ ਹੇਠ ਹੈ, ਇਸ ਸੰਬੰਧ 'ਚ ਆਏ ਦਿਨ ਕੋਈ ਨ ਕੋਈ ਖਬਰ ਸਾਹਮਣੇ ਆਉਂਦੀ ਰਹਿੰਦੀ ਹੈ। ਅਜਿਹੇ ਹੀ ਇੱਕ ਮਾਮਲੇ 'ਚ ਨਸ਼ੇ 'ਚ ਧੁੱਤ ਹੋਏ ਤਿੰਨ ਨੌਜਵਾਨਾਂ ਵੱਲੋਂ ਇੱਕ ਏਅਰਫੋਰਸ ਮੁਲਾਜ਼ਮ ਨਾਲ ਇਸ ਕਦਰ ਕੁੱਟਮਾਰ ਕੀਤੀ ਗਈ, ਕਿ ਦੇਖਣ ਵਾਲੇ ਦੀ ਰੂਹ ਕੰਬ ਜਾਵੇ। ਮਿਲੀ ਜਾਣਕਾਰੀ ਮੁਤਾਬਕ, ਦੋ ਗੱਡੀਆਂ ਦੀ ਭਿਆਨਕ ਟੱਕਰ ਹੋਣ ਮਗਰੋਂ 3 ਨੌਜਵਾਨ ਜੋ ਕਿ ਸ਼ਰਾਬ ਦੇ ਨਸ਼ੇ 'ਚ ਧੁੱਤ ਸਨ, ਨੇ ਏਅਰਫੋਰਸ ਦੇ ਮੁਲਾਜ਼ਮ ਨੂੰ ਇਸ ਕਦਰ ਕੁੱਟਿਆ ਕਿ ਉਹ ਲਹੂ ਲੁਹਾਨ ਹੋ ਗਿਆ। Read More: ਜਲੰਧਰ-ਪਠਾਨਕੋਟ ਹਾਈਵੇ ’ਤੇ ਵਾਪਰਿਆ ਭਿਆਨਕ ਸੜਕ ਹਾਦਸਾ, ਇੰਨ੍ਹੇ ਲੋਕ ਜ਼ਖਮੀ ਇਸ ਮੌਕੇ ਜਦੋਂ ਆਸ ਪਾਸ ਦੇ ਲੋਕਾਂ ਨੇ ਗੱਲਬਾਤ ਸੁਲਝਾਉਣ 'ਚ ਮਦਦ ਕਰਨੀ ਚਾਹੀ ਤਾਂ ਨੌਜਵਾਨਾਂ ਨੇ ਉਹਨਾਂ ਨਾਲ ਵੀ ਨਾ ਸਿਰਫ ਬਦਸਲੂਕੀ ਕੀਤੀ ਬਲਕਿ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਲੋਕਾਂ ਦਾ ਗੁੱਸਾ ਵੀ ਭੜਕਣਾ ਸੁਭਾਵਿਕ ਸੀ। ਇਸ ਤੋਂ ਬਾਅਦ ਭੜਕੇ ਹੋਏ ਲੋਕਾਂ ਨੇ ਵੀ ਨੌਜਵਾਨਾਂ ਦੀ ਜਮ ਕੇ ਕੁੱਟਮਾਰ ਕੀਤੀ ਅਤੇ ਉਹਨਾਂ ਨੂੰ ਪੁਲਿਸ ਦੇ ਹਵਾਲੇ ਕੀਤਾ। ਫਿਲਹਾਲ, ਮੁਲਾਜ਼ਮ ਹਸਪਤਾਲ 'ਚ ਜ਼ੇਰ-ਏ-ਇਲਾਜ ਦੱਸਿਆ ਜਾ ਰਿਹਾ ਹੈ। ਮੌਕੇ 'ਤੇ ਪਹੁੰਚੀ ਪੁਲਿਸ ਨੇ ਗਵਾਹਾਂ ਦੇ ਬਿਆਨ 'ਤੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ। —PTC News