ਭਾਰਤ ਪਾਕਿ ਸਰਹੱਦ 'ਤੇ ਡਰੋਨ ਦੀ ਹਲਚਲ, BSF ਨੇ ਕੀਤੀ ਫਾਇਰਿੰਗ

By  Riya Bawa December 27th 2021 11:42 AM

ਅਜਨਾਲਾ: ਭਾਰਤ ਪਾਕਿ ਸਰਹੱਦ 'ਤੇ ਡਰੋਨ ਦੀ ਹਲਚਲ ਲਗਾਤਾਰ ਬਰਕਰਾਰ ਹੈ ਉਥੇ ਹੀ ਤਸਕਰ ਡਰੋਨ ਰਾਹੀਂ ਤਸਕਰੀ ਦੀ ਫ਼ਿਰਾਕ ਵਿਚ ਬੈਠੇ ਨਜਰ ਆ ਰਹੇ ਹਨ ਓਥੇ ਹੀ ਬਾਰਡਰਾਂ ਤੇ ਤਾਇਨਾਤ ਬੀਐਸਐਫ ਦੀ ਜਵਾਨ ਵੀ ਇਹਨਾਂ ਨੂੰ ਮੂੰਹ ਤੋੜ ਜਵਾਬ ਦੇ ਰਹੇ ਹਨ। ਬੀਤੀ ਦੇਰ ਰਾਤ ਪਾਕਿਸਤਾਨ ਦੀ ਤਰਫ਼ੋਂ ਇਕੋ ਰਾਤ ਵਿਚ ਤਿੰਨ ਵਾਰੀ ਭਾਰਤ ਦੀ ਸਰਹੱਦ ਅੰਦਰ ਡਰੋਨ ਦਾਖਲ ਹੋਇਆ। ਡਰੋਨ ਦੀਆਂ ਹਰੀਆਂ ਤੇ ਪੀਲੀਆਂ ਲਾਈਟਾਂ ਨਜ਼ਰ ਆਉਣ 'ਤੇ ਬੀ.ਐੱਸ.ਐਫ. ਦੀ 71 ਬਟਾਲੀਅਨ ਦੇ ਜਵਾਨਾਂ ਵਲੋਂ ਤਕਰੀਬਨ 50 ਰੌਂਦ ਫਾਇਰ ਕੀਤੇ ਗਏ। ਜ਼ਿਆਦਾ ਧੁੰਦ ਹੋਣ ਕਾਰਨ ਕੰਡਿਆਲੀ ਤਾਰਾਂ ਨਜ਼ਦੀਕ ਇਲਾਕੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। BSF Pakistani drone Ferozepur Punjab Capt Amarinder Singh cm Channi, बीएसएप, पाकिस्तानी ड्रोन, फिरोजपुर पंजाब, कैप्टन अमरेंद्र सिंह, सीएम चन्नी ਡ੍ਰੋਨ ਫੇਰ ਦੁਬਾਰਾ ਪਾਕਿਸਤਾਨ ਵਾਲੇ ਪਾਸੇ ਚਲਾ ਗਿਆ ਹੈ ਤੇ ਫਿਲਹਾਲ ਬੀ ਐੱਸ ਐੱਫ ਦੇ ਜਵਾਨਾਂ ਪੁਲਿਸ ਅਧਿਕਾਰੀਆਂ 'ਤੇ ਸੁਰੱਖਿਆ ਏਜੰਸੀਆਂ ਵੱਲੋਂ ਇਲਾਕੇ ਦੀ ਸਰਚ ਕੀਤੀ ਜਾ ਰਹੀ ਹੈ। Punjab: BSF opens fire after drone spotted near India-Pakistan border in Ajnala ਜ਼ਿਕਰਯੋਗ ਹੈ ਕਿ ਪੰਜਾਬ ਦੇ ਏਡੀਜੀਪੀ ਇੰਟਰਨਲ ਸਕਿਉਰਿਟੀ ਨੇ ਆਈਐਸਆਈ ਦੀ ਨਵੀਂ ਰਣਨੀਤੀ ਤੋਂ ਸੁਚੇਤ ਕਰਦੇ ਹੋਏ ਪੰਜਾਬ ਦੇ ਸਾਰੇ ਪੁਲਿਸ ਕਮਿਸ਼ਨਰ ਅਤੇ ਐੱਸਐੱਸਪੀ ਨੂੰ ਚਿੱਠੀ ਲਿਖੀ ਸੀ ਕਿ ਪਾਕਿਸਤਾਨੀ ਆਈਐਸਆਈ ਵੱਲੋਂ ਪੰਜਾਬ ਅੰਦਰ ਡਰੋਨ ਰਾਹੀਂ ਦਹਿਸ਼ਤ ਫੈਲਾਉਣ ਦੀਆਂ ਕੋਸ਼ਿਸ਼ਾਂ ਬਾਰੇ ਸੁਚੇਤ ਕੀਤਾ ਸੀ। -PTC News

Related Post