ਫੌਜ ਨੇ 50 ਬੈੱਡਾਂ ਵਾਲੀ ਕੋਵਿਡ-19 ਇਕਾਈ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਕੀਤੀ ਸਮਰਪਿਤ
ਸ਼੍ਰੀਨਗਰ– ਭਾਰਤੀ ਫੌਜ ਨੇ ਸ਼੍ਰੀਨਗਰ ’ਚ ਸਥਾਪਿਤ 50 ਬੈੱਡਾਂ ਵਾਲੀ ਕੋਵਿਡ-19 ਇਕਾਈ ਸ਼ਨੀਵਾਰ ਨੂੰ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਸਮਰਪਿਤ ਕੀਤੀ। ਇਕ ਰੱਖਿਆ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ। ਬੁਲਾਰੇ ਨੇ ਦੱਸਿਆ ਕਿ ਬਟਵਾਡਾ ’ਚ 216 ਟ੍ਰਾਂਜਿਟ ਕੈਂਪ ’ਚ ਸਥਾਪਿਤ ਇਕਾਈ ਦਾ ਉਦਘਾਟਨ ਸ਼੍ਰੀਨਗਰ ਦੇ ਡਿਪਟੀ ਕਮਿਸ਼ਨਰ ਮੁਹੰਮਦ ਏਜ਼ਾਜ਼ ਅਸਦ ਨੇ ਕੀਤਾ। ਪੜੋ ਹੋਰ ਖਬਰਾਂ: ਜੈਪਾਲ ਭੁੱਲਰ ਦੇ ਪਿਤਾ ਨੇ ਮੁੜ ਪੋਸਟਮਾਰਟਮ ਕਰਵਾਉਣ ਦੀ ਕੀਤੀ ਮੰਗ, ਪਰਿਵਾਰ ਵਲੋਂ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ ਰੱਖਿਆ ਰੱਖਿਆ ਲੋਕ ਸੰਪਰਕ ਅਧਿਕਾਰੀ ਲੈਫਟੀਨੈਂਟ ਕਰਨਲ ਏਮਰੋਨ ਮੋਸਾਵੀ ਨੇ ਕਿਹਾ ਕਿ ਪ੍ਰਦੇਸ਼ ਜੰਮੂ-ਕਸ਼ਮੀਰ ’ਚ ਕੋਵਿਡ-19 ਦੀ ਸੰਭਾਵਿਤ ਤੀਜੀ ਲਹਿਰ ਦੀ ਤਿਆਰੀ ਲਈ ਭਾਰਤੀ ਫੌਜ ਦੀ ਚਿਨਾਰ ਕੋਰ ਨੇ ਸ਼ਨੀਵਾਰ ਨੂੰ ਕਸ਼ਮੀਰ ਦੀ ਜਨਤਾ ਨੂੰ 50 ਬਿਸਤਰਿਆਂ ਵਾਲੀ ਇਕਾਈ ਸਮਰਪਿਤ ਕੀਤੀ। ਉਨ੍ਹਾਂ ਕਿਹਾ ਕਿ ਇਕਾਈ ’ਚ ਵੈਂਟੀਲੇਟਰ ਸੁਪੋਰਟ ਦੇ ਨਾਲ 10 ਆਈ.ਸੀ.ਯੂ. ਬੈੱਡ, ਆਕਸੀਜਨ ਸੁਪੋਰਟ ਨਾਲ 20 ਹਾਈ ਡਿਪੈਂਡੇਂਸੀ ਯੂਨਿਟ ਬੈੱਡ ਅੇਤ 20 ਐਕਸੀਜਨ ਸੁਪੋਰਟ ਵਾਲੇ ਬੈੱਡ ਹਨ। ਪੜੋ ਹੋਰ ਖਬਰਾਂ: ਚੀਨ 'ਚ ਵੱਡਾ ਹਾਦਸਾ, ਗੈਸ ਪਾਈਪ 'ਚ ਭਿਆਨਕ ਧਮਾਕੇ ਕਾਰਨ 12 ਲੋਕਾਂ ਦੀ ਮੌਤ ਤੇ 138 ਜ਼ਖਮੀ ਅਧਿਕਾਰੀ ਨੇ ਕਿਹਾ ਕਿ ਰੋਗੀਆਂ ਦੇ ਕੁਸ਼ਲ ਪ੍ਰਬੰਧ ਲਈ ਇਸ ਵਿਚ ਇਕ ਪ੍ਰਯੋਗਸ਼ਾਲਾ, ਇਕ ਰੇਡੀਓਲੋਜੀ ਵਿਭਾਗ ਅਤੇ ਖੂਨ ਗੈਸ ਵਿਸ਼ਲੇਸ਼ਕ ਵੀ ਹੈ। ਪੀ.ਆਰ.ਓ. ਨੇ ਕਿਹਾ ਕਿ ਫੌਜ ਇਕ ਇਕਾਈ ਲਈ ਇਥੋਂ ਦੇ 92 ਬੇਸ ਹਸਪਤਾਲ ’ਚੋਂ 24 ਘੰਟੇ ਸਮਰਪਿਤ ਡਾਕਟਰ, ਫੌਜ ਦੀਆਂ ਨਰਸਾਂ ਅਤੇ ਪੈਰਾਮੈਡੀਕਲ ਸਟਾਫ ਉਪਲੱਬਧ ਕਰਵਾਏਗੀ। ਪੜੋ ਹੋਰ ਖਬਰਾਂ: ਦੁਨੀਆ ਦਾ ਸਭ ਤੋਂ ਮਹਿੰਗਾ ਅੰਬ, ਜੋ ਦੁਕਾਨ ਉੱਤੇ ਨਹੀਂ ਮਿਲਦਾ, ਲੱਗਦੀ ਹੈ ਬੋਲੀ ਇ ਮੌਕੇ ਚਿਨਾਰ ਕੋਰ ਦੇ ਮੈਡੀਕਲ ਵਿਭਾਗ ਦੇ ਮੁਖੀ, ਬ੍ਰਿਗੇਡੀਅਰ ਸੀ.ਜੀ. ਮੁਰਲੀਧਰਨ ਨੇ ਘਾਟੀ ਦੇ ਲੋਕਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪ੍ਰਸ਼ਾਸਨ ਨੂੰ ਕੋਵਿਡ-19 ਖ਼ਿਲਾਫ਼ ਲੜਾਈ ’ਚ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। -PTC News