ਸਿਹਤ ਮੰਤਰੀ ਡਾ. ਹਰਸ਼ਵਰਧਨ ਦਾ ਵੱਡਾ ਬਿਆਨ ,ਪੂਰੇ ਦੇਸ਼ 'ਚ ਮੁਫ਼ਤ ਮਿਲੇਗੀ ਕੋਰੋਨਾ ਵੈਕਸੀਨ

By  Shanker Badra January 2nd 2021 12:12 PM -- Updated: January 2nd 2021 12:38 PM

ਨਵੀਂ ਦਿੱਲੀ : ਕੋਰੋਨਾ ਵੈਕਸੀਨਦੀ ਬੇਸਬਰੀ ਨਾਲ ਉਡੀਕ ਕਰ ਰਹੇ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੇ ਮੌਕੇ 'ਤੇ ਖ਼ੁਸ਼ਖ਼ਬਰੀ ਮਿਲੀ ਹੈ। ਅੱਜ ਮਾਹਰ ਕਮੇਟੀ ਦੀ ਇਕ ਮੀਟਿੰਗ ਹੋਈ, ਜਿਸ ਵਿਚ ਆਕਸਫੋਰਡ ਦੀ ਵੈਕਸੀਨਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦਿੱਤੀ ਗਈ। ਹਾਲਾਂਕਿ, ਸਰਕਾਰ ਦੇ ਚੋਟੀ ਦੇ ਸੂਤਰਾਂ ਅਨੁਸਾਰ ਸੀਰਮ ਇੰਸਟੀਚਿਊਟ ਆਫ ਇੰਡੀਆ (ਐਸਆਈਆਈ) ਦੇ ਕੋਵਿਸ਼ਿਲਡ ਨੂੰ ਪੈਨਲ ਤੋਂ ਮਨਜ਼ੂਰੀ ਲਈ ਸਿਫਾਰਸ਼ ਮਿਲੀ ਹੈ ਪਰ ਇਸ ਬਾਰੇ ਅੰਤਮ ਫੈਸਲਾ ਅਜੇ ਡੀਸੀਜੀਆਈ ਨੇ ਲੈਣਾ ਹੈ। [caption id="attachment_462799" align="aligncenter"]Dr. Harsh Vardhan big statement, corona vaccine will be available free of cost across India ਸਿਹਤ ਮੰਤਰੀ ਡਾ. ਹਰਸ਼ਵਰਧਨ ਦਾ ਵੱਡਾ ਬਿਆਨ ,ਪੂਰੇ ਦੇਸ਼ 'ਚ ਮੁਫ਼ਤ ਮਿਲੇਗੀ ਕੋਰੋਨਾ ਵੈਕਸੀਨ[/caption] ਪੜ੍ਹੋ ਹੋਰ ਖ਼ਬਰਾਂ : ਕਿਸਾਨ ਜਥੇਬੰਦੀਆਂ ਨੇ ਮੀਟਿੰਗ ਤੋਂ ਬਾਅਦ ਕੀਤਾ ਵੱਡਾ ਐਲਾਨ , ਹੁਣ ਕਿਸਾਨਾਂ ਨੇ ਉਲੀਕੀ ਨਵੀਂ ਰਣਨੀਤੀ ਦੱਸ ਦੇਈਏ ਕਿ ਬ੍ਰਿਟੇਨ ਵਿੱਚ ਆਕਸਫੋਰਡ ਦੀ ਵੈਕਸੀਨਨੂੰ ਮਨਜ਼ੂਰੀ ਮਿਲ ਗਈ ਹੈ। ਓਥੇ ਹੀ ਵਿਸ਼ਵ ਸਿਹਤ ਸੰਗਠਨ ਨੇ ਫਾਈਜ਼ਰ ਦੀ ਵੈਕਸੀਨਨੂੰ ਮਨਜ਼ੂਰੀ ਦੇ ਦਿੱਤੀ ਹੈ। ਭਾਰਤ ਵਿਚ ਇਸਨੂੰ ਮਨਜ਼ੂਰੀ ਮਿਲਣ ਦੀ ਉਮੀਦ ਵੀ ਵੱਧ ਗਈ ਹੈ। ਅਜਿਹੀ ਸਥਿਤੀ ਵਿਚ ਕੋਰੋਨਾ ਤੋਂ ਸਹਿਮ ਰਹੇ ਲੋਕਾਂ ਦੇ ਮਨਾਂ ਵਿਚ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ। ਆਓ ਆਪਾਂ ਕੋਰਨਾ ਟੀਕੇ ਨਾਲ ਸਬੰਧਤ ਤੁਹਾਡੇ ਸਾਰੇ ਪ੍ਰਸ਼ਨਾਂ ਦੇ ਜਵਾਬ ਦੇਈਏ।  ਕੀ ਕੋਰੋਨਾ ਵੈਕਸੀਨ ਸਾਰਿਆਂ ਨੂੰ ਇੱਕ ਸਾਥ ਦਿੱਤੀ ਜਾਵੇਗੀ ? [caption id="attachment_462798" align="aligncenter"]Dr. Harsh Vardhan big statement, corona vaccine will be available free of cost across India ਸਿਹਤ ਮੰਤਰੀ ਡਾ. ਹਰਸ਼ਵਰਧਨ ਦਾ ਵੱਡਾ ਬਿਆਨ ,ਪੂਰੇ ਦੇਸ਼ 'ਚ ਮੁਫ਼ਤ ਮਿਲੇਗੀ ਕੋਰੋਨਾ ਵੈਕਸੀਨ[/caption] ਭਾਰਤ ਸਰਕਾਰ ਨੇਕੋਰੋਨਾ ਵੈਕਸੀਨ ਦੇ ਉਪਲਬਧਤਾ ਅਨੁਸਾਰ ਤਰਜੀਹ ਸਮੂਹਾਂ ਦੀ ਚੋਣ ਕੀਤੀ ਹੈ, ਜੋ ਵਧੇਰੇ ਜੋਖਮ ਲੈ ਰਹੇ ਹਨ। ਉਨ੍ਹਾਂ ਨੂੰ ਇਹ ਟੀਕਾ ਪਹਿਲਾਂ ਦਿੱਤਾ ਜਾਵੇਗਾ। ਪਹਿਲੇ ਸਮੂਹ ਵਿੱਚ ਹੈਲਥਕੇਅਰ ਅਤੇ ਫਰੰਟਲਾਈਨ ਵਰਕਰ ਸ਼ਾਮਲ ਹਨ। ਦੂਜੇ ਸਮੂਹ ਵਿੱਚ 50 ਸਾਲ ਤੋਂ ਉਪਰ ਉਮਰ ਵਾਲੇ ਅਤੇ 50 ਸਾਲ ਤੋਂ ਘੱਟ ਉਮਰ ਦੇ ਲੋਕ ਸ਼ਾਮਲ ਹਨ, ਜੋ ਬਿਮਾਰੀਆਂ ਨਾਲ ਪੀੜਤ ਹਨ। [caption id="attachment_462797" align="aligncenter"]Dr. Harsh Vardhan big statement, corona vaccine will be available free of cost across India ਸਿਹਤ ਮੰਤਰੀ ਡਾ. ਹਰਸ਼ਵਰਧਨ ਦਾ ਵੱਡਾ ਬਿਆਨ ,ਪੂਰੇ ਦੇਸ਼ 'ਚ ਮੁਫ਼ਤ ਮਿਲੇਗੀ ਕੋਰੋਨਾ ਵੈਕਸੀਨ[/caption] ਦੇਸ਼ ’ਚ ਜਲਦ ਕੋਰੋਨਾ ਵੈਕਸੀਨ ਦੇ ਇਸਤੇਮਾਲ ਦੇ ਮੱਦੇਨਜ਼ਰ ਅੱਜ ਤੋਂ ਸਾਰੇ ਸੂਬਿਆਂ ਅਤੇ ਕੇਂਦਰੀ ਸਾਸ਼ਤ ਪ੍ਰਦੇਸ਼ਾਂ ਵਿਚ ਡਰਾਈ ਰਨ ਸ਼ੁਰੂ ਹੋਣ ਜਾ ਰਿਹਾ ਹੈ। ਇਸ ਤੋਂ ਪਹਿਲਾਂ ਚਾਰ ਸੂਬਿਆਂ ਵਿਚ ਟੀਕਾਕਰਣ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਡਰਾਈ ਰਨ ਦਾ ਆਯੋਜਨ ਕੀਤਾ ਗਿਆ ਸੀ। ਇਸ ਤੋਂ ਕੁਝ ਸਮਾਂ ਪਹਿਲਾਂ ਗੁਜਰਾਤ, ਅਸਮ, ਪੰਜਾਬ ਅਤੇ ਆਂਧਰਾ ਪ੍ਰਦੇਸ਼ ਵਿਚ ਇਸ ਦਾ ਆਯੋਜਨ ਹੋਇਆ ਸੀ। ਪੜ੍ਹੋ ਹੋਰ ਖ਼ਬਰਾਂ : ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਬੂਟਾ ਸਿੰਘ ਦਾ ਦਿਹਾਂਤ [caption id="attachment_462796" align="aligncenter"]Dr. Harsh Vardhan big statement, corona vaccine will be available free of cost across India ਸਿਹਤ ਮੰਤਰੀ ਡਾ. ਹਰਸ਼ਵਰਧਨ ਦਾ ਵੱਡਾ ਬਿਆਨ ,ਪੂਰੇ ਦੇਸ਼ 'ਚ ਮੁਫ਼ਤ ਮਿਲੇਗੀ ਕੋਰੋਨਾ ਵੈਕਸੀਨ[/caption] ਕੋਰੋਨਾ ਵੈਕਸੀਨ ’ਤੇ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਕਿਹਾ,‘ ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਅਫ਼ਵਾਹਾਂ ’ਤੇ ਧਿਆਨ ਨਾ ਦੇਣ। ਵੈਕਸੀਨ ਦੀ ਸੁਰੱਖਿਆ ਅਤੇ ਪ੍ਰਭਾਵ ਸੁਨਿਸ਼ਚਿਤ ਕਰਨਾ ਸਾਡੀ ਪਹਿਲ ਹੈ। ਪੋਲਿਓ ਟੀਕਾਕਰਣ ਦੌਰਾਨ ਵੀ ਵੱਖ ਵੱਖ ਤਰ੍ਹਾਂ ਦੀਆਂ ਅਫ਼ਵਾਹਾਂ ਫੈਲਾਈਆਂ ਗਈ ਸੀ ਪਰ ਲੋਕਾਂ ਨੇ ਟੀਕਾ ਲਗਵਾ ਲਿਆ ਅਤੇ ਭਾਰਤ ਪੋਲਿਓ ਮੁਕਤ ਹੋ ਗਿਆ ਹੈ। ਡਾ: ਹਰਸ਼ਵਰਧਨ ਨੇ ਕਿਹਾ ਕਿ ਦੇਸ਼ ਭਰ ਵਿਚ ਲੋਕਾਂ ਨੂੰ ਕੋਰੋਨਾ ਵੈਕਸੀਨ ਮੁਫਤ ਦਿੱਤੀ ਜਾਵੇਗੀ। -PTCNews

Related Post