ਇਸ ਕਾਰਨ ਕਰਕੇ ਵਿਵਾਦਾਂ 'ਚ ਘਸੀਟਿਆ ਜਾ ਰਿਹਾ ਦਿਲਜੀਤ ਦੋਸਾਂਝ ਦਾ ਨਾਂਅ

By  Jasmeet Singh April 19th 2022 11:52 AM

ਜਲੰਧਰ, 19 ਅਪ੍ਰੈਲ 2022: ਪੰਜਾਬੀ ਯੂਥ ਦੇ ਪਸੰਦੀਦਾ ਅਦਾਕਾਰ ਅਤੇ ਗਾਇਕ ਦਿਲਜੀਤ ਦੋਸਾਂਝ ਦਾ ਨਾਂਅ ਬੱਚੇ-ਬੱਚੇ ਦੀ ਜ਼ੁਬਾਨ 'ਤੇ ਹੈ, ਪੰਜਾਬੀ ਫ਼ਿਲਮਾਂ ਤੋਂ ਲੈ ਕੇ ਬਾਲੀਵੁੱਡ ਫ਼ਿਲਮਾਂ ਤੱਕ ਧੱਕ ਪਾਉਣ ਵਾਲੇ ਦੋਸਾਂਝਾਵਲੇ ਨੇ ਅਦਾਕਾਰੀ 'ਚ ਅਥਾਹ ਮਸ਼ਹੂਰੀ ਖੱਟਣ ਤੋਂ ਬਾਅਦ ਵੀ ਆਪਣੀ ਗਾਇਕੀ ਨੂੰ ਦਿਲੋਂ ਸਾਂਭ ਕੇ ਰੱਖਿਆ, ਜਿਸ ਨੂੰ ਮੁਖ ਰੱਖਦੇ ਉਹ ਆਏ ਸਾਲ ਦੇਸ਼-ਵਿਦੇਸ਼ ਵਿਚ ਗਾਇਕੀ ਦੇ ਕੰਸਰਟ ਕਰਦੇ ਰਹਿੰਦੇ ਹਨ।   ਇਹ ਵੀ ਪੜ੍ਹੋ: ਸਾਊਥ ਇੰਡੀਅਨ ਅਦਾਕਾਰ ਰਾਮ ਚਰਨ ਦੀ ਧਰਮ ਪਤਨੀ ਮੈਡਮ ਉਪਾਸਨਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ ਪਰ ਇਸ ਵਾਰ ਉਨ੍ਹਾਂ ਨੂੰ ਇੱਕ ਕੰਸਰਟ ਮਹਿੰਗਾ ਪੈਂਦਾ ਵਿਖਾਈ ਦੇ ਰਿਹਾ ਹੈ, ਦਰਅਸਲ ਗੱਲ ਇੰਝ ਹੋਈ ਕੇ ਜਲੰਧਰ ਸਥਿਤ ਐੱਲ.ਪੀ.ਯੂ ਯੂਨੀਵਰਸਿਟੀ ਵਿਚ ਦਿਲਜੀਤ ਦਾ ਮਿਊਜ਼ਿਕ ਕੰਸਰਟ ਆਯੋਜਿਤ ਕੀਤਾ ਗਿਆ ਸੀ। ਜਿਨ੍ਹੇ ਵੱਡੇ ਦਿਲਜੀਤ ਸਟਾਰ ਬਣ ਚੁੱਕੇ ਨੇ ਜਨਤਾ ਅਤੇ ਫੈਨਸ ਨੂੰ ਲੁਭਾਉਣ ਨੂੰ ਉਨ੍ਹੀ ਹੀ ਵੱਡੀ ਐਂਟਰੀ ਵੀ ਚਾਹੀਦੀ ਸੀ। ਜਿਸ ਲਈ ਫਗਵਾੜਾ ਦੇ ਐੱਸ.ਡੀ.ਐੱਮ ਤੋਂ ਹੈਲੀਕਾਪਟਰ ਲੈਂਡਿੰਗ ਦੀ ਇਜਾਜ਼ਤ ਮੰਗੀ ਗਈ, ਕਿਓਂਕਿ ਦਿਲਜੀਤ ਨੇ ਹੁਣ ਹੈਲੀਕਾਪਟਰ ਰਾਹੀਂ ਐਂਟਰੀ ਮਾਰਨੀ ਸੀ। ਗਲਤੀ ਸਿਰਫ ਇਨ੍ਹੀ ਹੋਈ ਕੇ ਐੱਸ.ਡੀ.ਐੱਮ ਵਲੋਂ ਨਿਧਾਰਤ ਜਗ੍ਹਾ ਨੂੰ ਛੱਡ ਕੇ ਹੈਲੀਕਾਪਟਰ ਕਿਸੀ ਹੋਰ ਥਾਂ 'ਤੇ ਉਤਾਰ ਦਿੱਤਾ ਗਿਆ। ਇਹ ਵੀ ਪੜ੍ਹੋ: 'ਸਾਡੇ ਆਲੇ' ਦੀ ਫ਼ਿਲਮੀ ਟੀਮ ਪੁੱਜੀ ਅੰਮ੍ਰਿਤਸਰ; ਦੀਪ ਸਿੱਧੂ ਨੂੰ ਦਿੱਤੀ ਸ਼ਰਧਾਂਜਲੀ ਇਸਤੋਂ ਬਾਅਦ ਹੁਣ ਜਿਸ ਹੈਲੀਕਾਪਟਰ 'ਚ ਦਿਲਜੀਤ ਨੂੰ ਲਿਆਇਆ ਗਿਆ ਸੀ ਉਸ ਦੇ ਚਾਲਕ ਅਤੇ ਕੰਸਰਟ ਆਯੋਜਿਤ ਕਰਨ ਵਾਲੀ ਕੰਪਨੀ ਦੇ ਖ਼ਿਲਾਫ਼ ਐੱਸ.ਡੀ.ਐੱਮ ਦੇ ਹੁਕਮਾਂ ਦੀ ਉਲੰਘਣਾ ਨੂੰ ਲੈ ਕੇ ਕੇਸ ਦਰਜ ਕਰ ਲਿਆ ਗਿਆ ਹੈ। ਦਿਲਜੀਤ ਦਾ ਇਹ ਮਿਊਜ਼ਿਕ ਕੰਸਰਟ 17 ਅਪ੍ਰੈਲ ਦੀ ਰਾਤ ਨੂੰ ਯੂਨੀਵਰਸਿਟੀ ਕੈਂਪਸ ਵਿਚ ਆਯੋਜਿਤ ਕੀਤਾ ਗਿਆ ਸੀ ਜਿਥੇ ਦੋਸਾਂਝਵਾਲੇ ਨੂੰ ਸੁਣਨ ਲਈ ਹਜ਼ਾਰਾਂ ਦੀ ਤਾਦਾਦ ਵਿਚ ਸਟੂਡੈਂਟਸ ਪਹੁੰਚੇ ਸਨ। -PTC News

Related Post