ਡਾਇਰੀਆ ਦਾ ਕਹਿਰ, ਪਟਿਆਲਾ ਦੀ ਪ੍ਰੇਮ ਕਾਲੋਨੀ ਤੋਂ 13 ਕੇਸ ਆਏ ਸਾਹਮਣੇ

By  Pardeep Singh August 19th 2022 08:02 PM

ਪਟਿਆਲਾ: ਪਟਿਆਲਾ ਦੇ ਘਲੋੜੀ ਗੇਟ ਸਥਿਤ ਨਿਊ ਮਹਿੰਦਰਾ ਕਲੋਨੀ ਦੇ ਨਾਲ ਪ੍ਰੇਮ ਕਲੋਨੀ ਵਿੱਚ ਡਾਇਰੀਆ ਦੇ ਕੇਸ ਸਾਹਮਣੇ ਆਉਣ ਦੀ ਸੂਚਨਾ ਮਿਲਣ ਉੱਤੇ ਸਿਹਤ ਅਧਿਕਾਰੀਆਂ ਵੱਲੋਂ ਤੁਰੰਤ ਏਰੀਏ ਦਾ ਦੋਰਾ ਕਰਕੇ ਜਾਂਚ ਕੈਂਪ ਲਗਾਇਆ ਗਿਆ। ਸਿਹਤ ਵਿਭਾਗ ਦੀ ਟੀਮ ਨੇ ਜਾਂਚ ਕੈਂਪ ਵਿੱਚ ਲੋਕਾਂ ਨੂੰ ਦਵਾਈਆਂ ਦਿੱਤੀਆਂ ਗਈਆ। ਸਿਵਲ ਸਰਜਨ ਡਾ. ਵਿਕਾਸ ਗੋਇਲ ਨੇ ਦੱਸਿਆ ਹੈ ਕਿ ਉਹਨਾਂ ਨੂੰ ਮਿਉਂਸੀਪਲ ਕਾਉਂਸਲਰ ਪ੍ਰੇਮ ਕਲੋਨੀ ਤੋਂ ਸੂਚਨਾ ਪ੍ਰਾਪਤ ਹੋਈ ਸੀ ਕਿ ਏਰੀਏ ਵਿੱਚ ਡਾਇਰੀਆ ਦੇ ਕੇਸ ਰਿਪੋਰਟ ਹੋ ਰਹੇ ਹਨ। ਜਿਸ ਉੱਤੇ ਤੁਰੰਤ ਕਾਰਵਾਈ ਕਰਦੇ ਹੋਏ ਉਹਨਾਂ ਜਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਅਤੇੇ ਸੀਨੀਅਰ ਮੈਡੀਕਲ ਅਫਸਰ ਡਾ. ਕੁਸ਼ਲਦੀਪ ਨਾਲ ਮਿਲ ਕੇ ਪ੍ਰਭਾਵਿਤ ਏਰੀਏ ਦਾ ਦੌਰਾ ਕੀਤਾ। ਉਨ੍ਹਾਂ ਨੇ ਦੱਸਿਆਂ ਹੈ ਕਿ ਸਿਹਤ ਟੀਮਾਂ ਵੱਲੋਂ ਘਰ-ਘਰ ਸਰਵੇ ਕੀਤਾ ਗਿਆ ਅਤੇ ਪੰਜ ਹੋਰ ਨਵੇਂ ਡਾਇਰੀਆ ਦੇ ਕੇਸ ਸਾਹਮਣੇ ਆਏ ਹਨ।  ਇਸ ਦੌਰਾਨ ਦੋ ਮਰੀਜ਼ਾਂ ਦੀ ਸਥਿਤੀ ਗੰਭੀਰ ਹੋਣ ਕਰਕੇ ਹਸਪਤਾਲ ਦਖਲ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ 8 ਮਰੀਜ਼ ਜੋ ਬੀਤੇ ਦਿਨ ਹਸਪਤਾਲ ਵਿੱਚ ਦਾਖਲ਼ ਹੋਏ ਸਨ। ਡਾ.ਸੁਮੀਤ ਸਿੰਘ ਨੇ ਕਿਹਾ ਹੈ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਓ.ਆਰ.ਐਸ ਦੇ ਪੈਕਟ ਵੰਡੇ ਗਏ ਹਨ ਅਤੇ ਇਸ ਇਲਾਵਾ ਦਵਾਈਆ ਅਤੇ ਕਲੋਰੀਨ ਦੀਆਂ ਗੋਲੀਆਂ  ਲੋਕਾਂ ਨੂੰ ਦਿੱਤੀਆਂ ਜਾ ਰਹੀਆ ਹਨ ਤਾਂ ਕਿ ਪਾਣੀ  ਨੂੰ ਸ਼ੁੱਧ ਕਰਕੇ ਪੀਤਾ ਜਾ ਸਕੇ। ਉਨ੍ਹਾਂ ਨੇ ਮਿਉਸੀਂਪਲ ਕਾਰਪੋਰੇਸ਼ਨ ਵੱਲੋਂ ਲੋਕਾਂ ਨੂੰ ਸਾਫ਼ ਪਾਣੀ ਪੀਣ ਲਈ ਮੁਹੱਈਆਂ ਕਰਵਾਇਆ ਜਾ ਰਿਹਾ ਹੈ। ਰਿਪੋਰਟ-ਗਗਨਦੀਪ ਅਹੂਜਾ ਇਹ ਵੀ ਪੜ੍ਹੋ:ਮਨੀਸ਼ ਸਿਸੋਦੀਆ ਸਣੇ 15 ਦੇ ਵਿਰੁੱਧ CBI ਨੇ ਕੀਤੀ FIR ਦਰਜ -PTC News

Related Post