DIAGEO ਨੇ ਰੂਸ ‘ਚ ਸ਼ਰਾਬ ਦੀ ਸਪਲਾਈ 'ਤੇ ਲਗਾਈ ਰੋਕ

By  Pardeep Singh March 4th 2022 09:11 AM -- Updated: March 4th 2022 09:13 AM

Russia and Ukraine war:ਯੂਕਰੇਨ ਅਤੇ ਰੂਸ ਵਿਚਾਲੇ ਯੁੱਧ ਨੂੰ ਲੈ ਕੇ ਵਿਸ਼ਵ ਭਰ ਵਿੱਚ ਚਰਚਾ ਹੋ ਰਹੀ ਹੈ। ਵਿਸ਼ਵ ਦੇ ਬਹੁਤ ਸਾਰੇ ਦੇਸ਼ਾਂ ਨੇ ਰੂਸ ਉੱਤੇ ਕਈ ਪਾਬੰਦੀਆਂ ਲਗਾਈਆ ਹਨ ਅਤੇ ਕਈ ਕੰਪਨੀਆਂ ਨੇ ਵੀ ਰੋਕ ਲਗਾਈ ਹੈ। ਉੱਥੇ ਹੀ ਸ਼ਰਾਬ ਦੀ ਕੰਪਨੀ ਡਿਆਜਿਓ ਨੇ ਰੂਸ ਵਿੱਚ ਸ਼ਰਾਬ ਦੀ ਸਪਲਾਈ ਕਰਨ ‘ਤੇ ਰੋਕ ਲਾ ਦਿੱਤੀ ਹੈ। ਇਹ ਡਿਆਜਿਓ ਕੰਪਨੀ ਜੌਨੀ ਵਾਕਰ, ਕੈਪਟਨ ਮਾਰਗਨ, ਗਿਨੀਜ਼, ਸਮਰਨਾਫ, ਵ੍ਹਾਈਟ ਹਾਰਸ ਤੇ ਹੋਰ ਬ੍ਰਾਂਡ ਬਣਾਉਂਦੀ ਹੈ। ਇਸ ਕੰਪਨੀ ਨੇ ਰੂਸ ਵਿੱਚ ਸ਼ਰਾਬ ਦੀ ਸਪਲਾਈ ਉੱਤੇ ਰੋਕ ਲਗਾ ਦਿੱਤੀ ਹੈ।ਰੂਸ ਦੇ ਇਕ ਟੀਵੀ ਦੀ ਰਿਪੋਰਟ ਅਨੁਸਾਰ ਡਿਆਜਿਓ ਨੇ ਰੂਸ ਨੂੰ ਸ਼ਰਾਬ ਦੀ ਸਪਲਾਈ ਨੂੰ ਰੋਕ ਦਿੱਤੀ ਹੈ।  ਉੱਥੇ ਹੀ ਫਰਨੀਚਰ ਬ੍ਰਾਂਡ IKEA ਰੂਸ ਵਿੱਚ ਆਪਣੇ ਸਾਰੇ ਸਟੋਰ ਬੰਦ ਕਰ ਰਿਹਾ ਹੈ।ਦੱਸ ਦੇਈਏ ਕਿ ਬੀਤੇ ਦਿਨੀ ਕੈਨੇਡਾ ਨੇ ਰੂਸ ਦੇ ਜਹਾਜ਼ਾਂ ਉੱਤੇ ਰੋਕ ਲਗਾ ਦਿੱਤੀ ਸੀ। ਉੱਥੇ ਹੀ ਆਸਟ੍ਰੇਲੀਆਂ ਨੇ ਕਈ ਤਰ੍ਹਾਂ ਦੀਆਂ ਰੋਕਾਂ ਲਗਾਈਆ ਹਨ। ਇਹ ਵੀ ਪੜ੍ਹੋ:Second round of talks between War:ਰੂਸ-ਯੂਕਰੇਨ ਮਨੁੱਖੀ ਗਲੀਆਰਾ ਕਰਨ ਲਈ ਹੋਏ ਸਹਿਮਤ -PTC News

Related Post